London News : ਪੰਜਾਬੀ ਨੌਜਵਾਨ ਰਾਜ ਸਿੰਘ ਧਾਲੀਵਾਲ ਨੇ ਸਮਾਜ ਸੇਵਾ ਦਾ ਨਵਾਂ ਬਣਾਇਆ ਵਿਸ਼ਵ ਰਿਕਾਰਡ

By : BALJINDERK

Published : Oct 26, 2024, 11:56 am IST
Updated : Oct 26, 2024, 11:56 am IST
SHARE ARTICLE
ਰਾਜ ਸਿੰਘ ਧਾਲੀਵਾਲ
ਰਾਜ ਸਿੰਘ ਧਾਲੀਵਾਲ

London News : ਥਾਮਸ ਫ੍ਰੈਂਕਸ ਫਾਊਂਡੇਸ਼ਨ ਨੇ 24 ਘੰਟਿਆਂ 'ਚ 80,000 ਲੋਕਾਂ ਲਈ ਤਾਜ਼ਾ ਭੋਜਨ ਤਿਆਰ ਕੀਤਾ

London News : ਪੰਜਾਬੀ ਨੌਜਵਾਨ ਰਾਜ ਸਿੰਘ ਧਾਲੀਵਾਲ ਦੀ ਅਗਵਾਈ 'ਚ 30 ਟਨ ਵਾਧੂ ਭੋਜਨ ਇਕੱਠਾ ਕਰਕੇ 24 ਘੰਟਿਆਂ 'ਚ 80 ਹਜ਼ਾਰ ਲੋਕਾਂ ਲਈ ਤਿਆਰ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਹ 30 ਟਨ ਤੋਂ ਵੱਧ ਭੋਜਨ ਜੋ ਬਰਬਾਦ ਹੋ ਜਾਣਾ ਸੀ, ਨੂੰ ਚੈਰਿਟੀ ਵਲੋਂ ਬਚਾਇਆ ਗਿਆ ਅਤੇ ਥਾਮਸ ਫ੍ਰੈਂਕਸ ਫਾਊਂਡੇਸ਼ਨ ਨੇ 24 ਘੰਟਿਆਂ 'ਚ 80,000 ਤਾਜ਼ਾ ਭੋਜਨ ਤਿਆਰ ਕੀਤਾ ਜੋ ਸਮਰਸੈੱਟ ਦੇ ਆਲੇ-ਦੁਆਲੇ ਵੰਡਿਆ ਜਾ ਰਿਹਾ ਹੈ। ਵਾਧੂ ਉਤਪਾਦ ਨੂੰ ਰੈਸਟੋਰੈਂਟਾਂ ਅਤੇ ਦੁਕਾਨਾਂ ਦੁਆਰਾ ਦਾਨ ਕੀਤਾ ਗਿਆ ਸੀ। ਲਗਪਗ 400 ਵਲੰਟੀਅਰ ਇਸ ਪ੍ਰਕਿਰਿਆ 'ਚ ਸ਼ਾਮਿਲ ਹੋਏ। ਚੈਰਿਟੀ ਦੇ ਮੁਖੀ ਰਾਜ ਸਿੰਘ ਨੇ ਕਿਹਾ ਕਿ ' ਟਾਊਨਟਨ ਦੇ ਸਮਰਨੈੱਟ ਕਾਊਂਟੀ ਕ੍ਰਿਕਟ ਗਰਾਊਂਡ 'ਚ ਕਰਵਾਇਆ ਸਮਾਗਮ ਸਥਾਨਕ ਭਾਈਚਾਰੇ ਦੀ ਉਦਾਰਤਾ ਕਾਰਨ ਸੰਭਵ ਹੋਇਆ ਹੈ।

ਸਮਾਗਮ ਵਿਚ ਪਕਾਏ ਗਏ ਖਾਣੇ ਨੂੰ 16 ਸਥਾਨਕ ਸਮਰਸੈੱਟ ਚੈਰਿਟੀਜ਼ ਵਿਚ ਰਾਜ ਸਿੰਘ ਵੰਡਿਆ ਜਾਵੇਗਾ, ਜਦੋਂ ਕਿ ਵਧੇਰੇ ਨੂੰ ਫ੍ਰੀਜ਼ ਕੀਤਾ ਜਾਵੇਗਾ ਅਤੇ ਯੂ.ਕੇ. ਦੇ ਆਲੇ-ਦੁਆਲੇ ਹੋਰ ਕਾਰਨਾਂ ਲਈ ਲਿਜਾਇਆ ਜਾਵੇਗਾ। ਮੈਰੀ ਪਾਰਸਨਜ਼, ਚੈਰਿਟੀ ਸਿਟੀ ਹਾਰਵੈਸਟ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ ਲੋਕਾਂ ਕੋਲ ਭੋਜਨ ਖਰੀਦਣ ਲਈ ਲੋੜੀਂਦੇ ਪੈਸੇ ਨਹੀਂ ਹਨ। ਇਸ ਲਈ ਇਸ ਵਿਚ ਸ਼ਾਮਿਲ ਹੋਣਾ ਬਹੁਤ ਵਧੀਆ ਹੈ।

ਜ਼ਿਕਰਯੋਗ ਹੈ ਕਿ ਰਾਜ ਸਿੰਘ ਨੇ ਆਪਣੇ ਪਿਤਾ ਵਰਲਡ ਕੈਂਸਰ ਕੇਅਰ ਦੇ ਰਾਜਦੂਤ ਡਾ. ਕੁਲਵੰਤ ਸਿੰਘ ਧਾਲੀਵਾਲ ਦੇ ਪਦ ਚਿੰਨ੍ਹਾਂ 'ਤੇ ਚੱਲਦਿਆਂ ਸਮਾਜ ਸੇਵਾ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ।

(For more news apart from  Punjabi youth Raj Singh Dhaliwal has set new world record for social service News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement