Nepal Bus Accident News: 10 ਹੋਰ ਜ਼ਖ਼ਮੀ ਹੋ ਗਏ
Nepal Bus Accident News: ਨੇਪਾਲ ਦੇ ਕਰਨਾਲੀ ਸੂਬੇ ਵਿਚ 18 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਜੀਪ 700 ਫ਼ੁੱਟ ਡੂੰਘੀ ਖੱਡ ਵਿਚ ਡਿੱਗ ਗਈ, ਜਿਸ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ।
ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਰੁਕੁਮ ਪੱਛਮੀ ਜ਼ਿਲ੍ਹੇ ਦੇ ਬਾਫੀਕੋਟ ਦੇ ਝਰਮਰੇ ਖੇਤਰ ਵਿਚ ਵਾਪਰਿਆ। ਵਾਹਨ ਮੁਸੀਕੋਟ ਦੇ ਖਲੰਗਾ ਤੋਂ ਆਥਬਿਸਕੋਟ ਨਗਰਪਾਲਿਕਾ ਦੇ ਸਿਆਲੀਖਾਰੀ ਜਾ ਰਿਹਾ ਸੀ। ਪੁਲਿਸ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਚਲਦਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ।
ਪੁਲਿਸ ਅਨੁਸਾਰ ਸੱਤ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਜ਼ਖ਼ਮੀ ਵਿਅਕਤੀ ਦੀ ਸਥਾਨਕ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪੀੜਤਾਂ ਦੀ ਉਮਰ 15 ਤੋਂ 30 ਸਾਲ ਦੇ ਵਿਚਕਾਰ ਸੀ। ਹਾਦਸੇ ਵਿੱਚ ਜ਼ਖ਼ਮੀ ਹੋਏ ਦਸ ਹੋਰ ਲੋਕਾਂ ਦਾ ਰੁਕੁਮ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
