
ਸਾਉਥ ਅਫਰੀਕਾ ਦੇ ਕੇਪਟਾਉਨ 'ਚ ਇਕ ਸ਼ਖਸ ਸਾਈਕਲ 'ਤੇ ਆਫਿਸ ਜਾ ਰਿਹਾ ਸੀ। ਉਦੋਂ ਉਸਦਾ ਸਾਮਣਾ ਕੁੱਝ ਬਦਮਾਸ਼ਾਂ ਨਾਲ ਹੋਇਆ। ਬਦਮਾਸ਼ਾਂ ਨੇ ਸ਼ਖਸ ਦੇ ...
ਕੇਪਟਾਉਨ (ਭਾਸ਼ਾ): ਸਾਉਥ ਅਫਰੀਕਾ ਦੇ ਕੇਪਟਾਉਨ 'ਚ ਇਕ ਸ਼ਖਸ ਸਾਈਕਲ 'ਤੇ ਆਫਿਸ ਜਾ ਰਿਹਾ ਸੀ। ਉਦੋਂ ਉਸਦਾ ਸਾਮਣਾ ਕੁੱਝ ਬਦਮਾਸ਼ਾਂ ਨਾਲ ਹੋਇਆ। ਬਦਮਾਸ਼ਾਂ ਨੇ ਸ਼ਖਸ ਦੇ ਸਿਰ 'ਚ ਚਾਕੂ ਮਾਰ ਦਿਤਾ। 34 ਸਾਲ ਦਾ ਸ਼ਾਨ ਵਾਇਨ ਰੋਜ਼ ਦੀ ਤਰ੍ਹਾਂ ਅਪਣੀ ਸਾਈਕਲ ਤੋਂ ਆਫਿਸ ਜਾ ਰਹੇ ਸੀ। ਉਦੋਂ ਦੋ ਲੁਟੇਰਿਆਂ ਨੇ ਉਸ 'ਤੇ ਹਮਲਾ ਕਰ ਉਸ ਦੀ ਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ।
knife buried
ਲੁਟੇਰਿਆਂ ਅਤੇ ਸ਼ਾਨ ਦੇ 'ਚ ਹਾਥੋਪਾਈ ਹੋਈ ਅਤੇ ਇੱਕ ਲੁਟੇਰੇ ਨੇ ਉਨ੍ਹਾਂ ਦੇ ਸਿਰ 'ਚ ਚਾਕੂ ਮਾਰ ਦਿਤਾ । ਗੰਭੀਰ ਰੂਪ 'ਚ ਜਖ਼ਮੀ ਹੋਣ ਤੋਂ ਬਾਅਦ ਵੀ ਉਹ ਲੁਟੇਰਿਆਂ ਨੂੰ ਭਜਾਉਣੇ 'ਚ ਕਾਮਯਾਬ ਰਿਹਾ। ਸ਼ਾਨ ਨੇ ਹਿੰਮਤ ਨਾਂ ਹਾਰਦੇ ਹੋਏ ਉਸ ਨੇ ਖੁਦ ਸਾਈਕਲ ਚੁੱਕ ਕੇ ਅਤੇ ਸਿਰ 'ਚ ਧਸੇ ਚਾਕੂ ਦੇ ਨਾਲ ਖੁਦ 1 ਕਿਲੋਮੀਟਰ ਤੱਕ ਸਾਈਕਲ ਚਲਾ ਕੇ ਹਸਪਤਾਲ ਪਹੁੰਚ ਗਿਆ।
ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਹਸਪਤਾਲ ਦਾ ਸਟਾਫ ਉਸ ਨੂੰ ਵੇਖਕੇ ਹੈਰਾਨ ਰਹਿ ਗਿਆ ਅਤੇ ਤੁਰੰਤ ਉਸ ਦਾ ਇਲਾਜ ਸ਼ੁਰੂ ਕਰ ਦਿਤਾ। ਰਿਪੋਰਟਸ ਦੇ ਮੁਤਾਬਕ ਸ਼ਾਨ ਦੀ ਹਾਲਾਤ ਹੁਣੇ ਬਿਹਤਰ ਹੈ। ਪੁਲਿਸ ਵਲੋਂ ਮਾਮਲੇ ਦੀ ਛਾਨਬੀਨ ਚੱਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਉਸ ਦੀ ਬਹਾਦਰੀ ਦੀਆਂ ਸਿਫਤਾਂ ਕਰ ਰਿਹਾ ਹੈ ਕਿ ਉਸ ਨੇ ਅਜਿਹੇ ਸਮੇਂ 'ਚ ਹਿੰਮਤ ਨਹੀਂ ਛੱਡੀ।