ਰੂਸ ਨੇ ਜਾਸੂਸੀ ਦਾ ਦੋਸ਼ ਲਾ ਕੇ ਬ੍ਰਿਟਿਸ਼ ਡਿਪਲੋਮੈਟ ਨੂੰ ਕਢਿਆ 
Published : Nov 26, 2024, 10:05 pm IST
Updated : Nov 26, 2024, 10:05 pm IST
SHARE ARTICLE
British Embassy.
British Embassy.

ਕਿਹਾ, ਡਿਪਲੋਮੈਟ ਨੇ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਮੰਗਦੇ ਸਮੇਂ ਗਲਤ ਨਿੱਜੀ ਜਾਣਕਾਰੀ ਦਿਤੀ ਸੀ

ਮਾਸਕੋ : ਰੂਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਬ੍ਰਿਟਿਸ਼ ਡਿਪਲੋਮੈਟ ਨੂੰ ਜਾਸੂਸੀ ਦੇ ਦੋਸ਼ ’ਚ ਦੇਸ਼ ਛੱਡਣ ਦਾ ਹੁਕਮ ਦਿਤਾ ਹੈ। ਰੂਸ ਦੀ ਚੋਟੀ ਦੀ ਘਰੇਲੂ ਸੁਰੱਖਿਆ ਅਤੇ ਕਾਊਂਟਰ ਇੰਟੈਲੀਜੈਂਸ ਏਜੰਸੀ ਫੈਡਰਲ ਸਕਿਓਰਿਟੀ ਸਰਵਿਸ ਨੇ ਰੂਸੀ ਸਮਾਚਾਰ ਏਜੰਸੀਆਂ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਡਿਪਲੋਮੈਟ ਨੇ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਮੰਗਦੇ ਸਮੇਂ ਗਲਤ ਨਿੱਜੀ ਜਾਣਕਾਰੀ ਦਿਤੀ ਸੀ। 

ਐਫ.ਐਸ.ਬੀ. ਵਜੋਂ ਜਾਣੀ ਜਾਂਦੀ ਏਜੰਸੀ ਨੇ ਦੋਸ਼ ਲਾਇਆ ਹੈ ਕਿ ਉਸ ਨੇ ਡਿਪਲੋਮੈਟਿਕ ਸੁਰੱਖਿਆ ਹੇਠ ਬ੍ਰਿਟਿਸ਼ ਖੁਫੀਆ ਲਈ ਕੰਮ ਕੀਤਾ ਅਤੇ ਅਗੱਸਤ ’ਚ ਰੂਸ ਤੋਂ ਕੱਢੇ ਗਏ ਛੇ ਬ੍ਰਿਟਿਸ਼ ਡਿਪਲੋਮੈਟਾਂ ’ਚੋਂ ਇਕ ਨੂੰ ਬਦਲ ਦਿਤਾ। ਐਫ.ਐਸ.ਬੀ. ਨੇ ਦੋਸ਼ ਲਾਇਆ ਕਿ ਡਿਪਲੋਮੈਟ ਖੁਫੀਆ ਅਤੇ ਵਿਨਾਸ਼ਕਾਰੀ ਗਤੀਵਿਧੀਆਂ ’ਚ ਸ਼ਾਮਲ ਸੀ, ਜਿਸ ਨਾਲ ਰੂਸੀ ਫੈਡਰੇਸ਼ਨ ਦੀ ਸੁਰੱਖਿਆ ਨੂੰ ਖਤਰਾ ਸੀ।

ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਡਿਪਲੋਮੈਟ ਦੀ ਮਾਨਤਾ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਦੋ ਹਫਤਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਨੋਟਿਸ ਸੌਂਪਣ ਲਈ ਬ੍ਰਿਟਿਸ਼ ਰਾਜਦੂਤ ਨੂੰ ਤਲਬ ਕੀਤਾ ਹੈ। ਬਰਤਾਨੀਆਂ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਨੇ ਤੁਰਤ ਕੋਈ ਟਿਪਣੀ ਨਹੀਂ ਕੀਤੀ। 

Tags: russia

SHARE ARTICLE

ਏਜੰਸੀ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement