ਔਰਤਾਂ ਨਾਲ ਸਬੰਧ ਬਣਾ ਕੇ ਦਿੰਦਾ ਸੀ ਗਿਆਨ, ਫੜੇ ਜਾਣ 'ਤੇ ਬੋਲਿਆ- ਮੈਨੂੰ ਇਕ ਆਤਮਾ ਨੇ ਇਸ ਕੰਮ ਲਈ ਉਕਸਾਇਆ
Published : Jan 27, 2023, 9:44 am IST
Updated : Jan 27, 2023, 11:23 am IST
SHARE ARTICLE
John de Ruiter
John de Ruiter

ਭਾਰਤੀ ਬਾਬਿਆਂ 'ਤੇ ਵੀ ਲੱਗੇ ਅਜਿਹੇ ਇਲਜ਼ਾਮ 

ਬਰੈਂਪਟਨ - ਕੈਨੇਡਾ ਵਿਚ ਇੱਕ ਅਧਿਆਤਮਕ ਆਗੂ ਉੱਤੇ ਆਪਣੀਆਂ ਮਹਿਲਾ ਭਗਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲੱਗਾ ਹੈ। ਐਡਮਿੰਟਨ ਵਿਚ ਪੁਲਿਸ ਨੇ 63 ਸਾਲਾ ਜੌਹਨ ਡੀ ਰੂਟਰ ਨੂੰ 22 ਜਨਵਰੀ ਦਿਨ ਸ਼ਨੀਵਾਰ ਨੂੰ ਚਾਰ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਹੈ। ਰੂਟਰ ਨੂੰ ਕੈਨੇਡਾ ਦੇ ਸਭ ਤੋਂ ਅਮੀਰ ਅਧਿਆਤਮਿਕ ਨੇਤਾ ਵਜੋਂ ਗਿਣਿਆ ਜਾਂਦਾ ਹੈ। 

ਜੌਨ ਡੀ ਰੂਟਰ ਦੇ 2017 ਅਤੇ 2020 ਦੇ ਵਿਚਕਾਰ ਕਈ ਮਹਿਲਾ ਭਗਤਾਂ ਨਾਲ ਸਬੰਧ ਸਨ। ਇਸ ਵਾਸਤੇ ਉਸ ਨੇ ਅਧਿਆਤਮਿਕ ਗਿਆਨ ਦਾ ਆਸਰਾ ਲਿਆ।
ਪੁਲਿਸ ਦੇ ਅਨੁਸਾਰ, "ਦੋਸ਼ੀ ਨੇ ਆਪਣੇ ਮਹਿਲਾ ਸਮੂਹ ਨੂੰ ਦੱਸਿਆ ਕਿ ਉਸ ਨੂੰ ਇੱਕ ਆਤਮਾ ਦੁਆਰਾ ਉਨ੍ਹਾਂ ਨਾਲ ਜਿਨਸੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਉਕਸਾਇਆ ਗਿਆ ਸੀ। 

 ਇਹ ਵੀ ਪੜ੍ਹੋ -  ਅਣਪਛਾਤੇ ਵਾਹਨ ਨੇ ਸਕੂਟੀ ਸਵਾਰ ਦੋ ਔਰਤਾਂ ਨੂੰ ਕੁਚਲਿਆ, ਮੌਕੇ ’ਤੇ ਹੀ ਹੋਈ ਮੌਤ

ਡੀ ਰੂਟਰ ਨੇ ਔਰਤਾਂ ਨੂੰ ਕਿਹਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ "ਅਧਿਆਤਮਿਕ ਗਿਆਨ" ਪ੍ਰਾਪਤ ਕਰਨ ਵਿਚ ਮਦਦ ਮਿਲੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗ੍ਰਿਫ਼ਤਾਰੀਆਂ ਸਿਰਫ਼ ਕੁਝ ਔਰਤਾਂ ਦੇ ਦੋਸ਼ਾਂ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ। ਲੱਗਦਾ ਹੈ ਕਿ ਇਸ ਮਾਮਲੇ 'ਚ ਪੀੜਤ ਔਰਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਅਸੀਂ ਉਨ੍ਹਾਂ ਨੂੰ ਅੱਗੇ ਆਉਣ ਅਤੇ ਸ਼ਿਕਾਇਤ ਦਰਜ ਕਰਨ ਲਈ ਉਤਸ਼ਾਹਿਤ ਕੀਤਾ ਹੈ। 

ਡੀ ਰੂਟਰ ਆਪਣੇ ਆਪ ਨੂੰ ਕਿਸੇ ਵੀ ਕਿਸਮ ਦਾ ਅਪਰਾਧੀ ਨਹੀਂ ਸਮਝਦਾ। ਹਾਲਾਂਕਿ, ਉਨ੍ਹਾਂ ਦੇ ਸਹਾਇਕਾਂ ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਇੱਕ ਬੁਲਾਰੇ, ਜ਼ਬਾ ਵਾਕਰ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਡੀ ਰੂਟਰ ਕਨੂੰਨ ਦੀ ਅਦਾਲਤ ਵਿਚ ਇਹਨਾਂ ਦੋਸ਼ਾਂ ਦਾ ਜ਼ੋਰਦਾਰ ਢੰਗ ਨਾਲ ਮੁਕਾਬਲਾ ਕਰਨ ਦਾ ਇਰਾਦਾ ਰੱਖਦਾ ਹੈ। 

ਇਹ ਵੀ ਪੜ੍ਹੋ -  ਮਦਰੱਸੇ 'ਚ ਤਿਰੰਗੇ ਦੀ ਬਜਾਏ ਲਹਿਰਾਇਆ ਗਿਆ ਹਰੇ ਰੰਗ ਦਾ 'ਇਸਲਾਮੀ ਝੰਡਾ' 

ਦੋ ਸਾਲ ਪਹਿਲਾਂ ਚੀਨੀ-ਕੈਨੇਡੀਅਨ ਅਭਿਨੇਤਾ ਅਤੇ ਗਾਇਕ ਕ੍ਰਿਸ ਵੂ ਦਾ ਮਾਮਲਾ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ। ਜੂਨ 2021 ਵਿਚ ਇੱਕ ਕਥਿਤ ਪੀੜਤ ਨੇ ਉਸ ਉੱਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਘੱਟੋ-ਘੱਟ 24 ਔਰਤਾਂ ਨੇ ਵੂ 'ਤੇ ਜਿਨਸੀ ਦੁਰਵਿਹਾਰ ਦਾ ਦੋਸ਼ ਲਗਾਇਆ ਹੈ। ਗੱਲ ਕ੍ਰਿਸ ਵੂ 'ਤੇ ਬਲਾਤਕਾਰ ਦੇ ਦੋਸ਼ ਲੱਗਣ ਨਾਲ ਸ਼ੁਰੂ ਹੋਈ ਸੀ, ਪਰ ਉਸ ਦੇ ਮਾਮਲੇ ਨੇ 'ਜਿਨਸੀ ਸਹਿਮਤੀ' ਦੇ ਮੁੱਦੇ 'ਤੇ ਚੀਨ ਵਿਚ ਬਹਿਸ ਵੀ ਛੇੜ ਦਿੱਤੀ ਸੀ। ਨਵੰਬਰ 2022 ਵਿਚ, ਕ੍ਰਿਸ ਵੂ ਨੂੰ ਚੀਨ ਵਿੱਚ ਬਲਾਤਕਾਰ ਦੇ ਕਈ ਮਾਮਲਿਆਂ ਵਿਚ ਕੁੱਲ 13 ਸਾਲ ਦੀ ਸਜ਼ਾ ਸੁਣਾਈ ਗਈ ਸੀ। 

ਅਗਸਤ 2013 ਵਿਚ ਭਾਰਤ ਦੇ ਇੱਕ ਮਸ਼ਹੂਰ ਸੰਤ ਆਸਾਰਾਮ ਬਾਪੂ ਉੱਤੇ ਆਪਣੇ ਆਸ਼ਰਮ ਵਿਚ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ। 82 ਸਾਲਾ ਆਸਾਰਾਮ ਇਸ ਸਮੇਂ ਜੋਧਪੁਰ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਇਹ ਸਜ਼ਾ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ 'ਚ ਸੁਣਾਈ ਗਈ ਸੀ ਪਰ ਇਸ ਤੋਂ ਪਹਿਲਾਂ ਵੀ ਆਸਾਰਾਮ ਨੇ ਸਜ਼ਾ ਤੋਂ ਬਚਣ ਲਈ ਕਈ ਹਥਕੰਢੇ ਅਪਣਾਏ ਸਨ। 

 

10 ਜਨਵਰੀ 2018 ਨੂੰ ਜੰਮੂ ਦੇ ਕਠੂਆ ਸ਼ਹਿਰ ਵਿਚ ਇੱਕ 8 ਸਾਲ ਦੀ ਬੱਚੀ ਨੂੰ ਅਗਵਾ ਕਰ ਕੇ 6 ਦਿਨਾਂ ਤੱਕ ਇੱਕ ਮੰਦਰ ਦੇ ਇੱਕ ਹਨੇਰੇ ਕਮਰੇ ਵਿਚ ਬੰਦ ਰੱਖਿਆ ਗਿਆ ਸੀ। ਮੰਦਰ ਦਾ ਪੁਜਾਰੀ ਇਸ ਘਟਨਾ ਦਾ ਮਾਸਟਰਮਾਈਂਡ ਸੀ। ਉਸ ਦੇ ਨਾਲ 4 ਲੋਕਾਂ ਨੇ ਲੜਕੀ ਨੂੰ ਗੋਲੀਆਂ ਦੇ ਕੇ 6 ਦਿਨ ਤੱਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੱਥਰ ਨਾਲ ਉਸ ਦਾ ਸਿਰ ਫੋੜਿਆ ਗਿਆ ਤੇ ਫਇਰ ਲਾ ਜੰਗਲ ਵਿਚ ਸੁੱਟ ਦਿੱਤੀ ਗਈ। 

1 ਅਗਸਤ 2021 ਨੂੰ ਦਿੱਲੀ ਕੈਂਟ ਇਲਾਕੇ 'ਚ 9 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਲੜਕੀ ਸ਼ਾਮ ਸਮੇਂ ਸ਼ਮਸ਼ਾਨਘਾਟ ਵਿਚ ਲਗਾਏ ਗਏ ਵਾਟਰ ਕੂਲਰ ਤੋਂ ਪਾਣੀ ਭਰਨ ਗਈ ਸੀ, ਜਿੱਥੇ ਇੱਕ ਮੰਦਰ ਦੇ ਪੁਜਾਰੀ ਸਮੇਤ ਚਾਰ ਵਿਅਕਤੀਆਂ ਨੇ ਛੋਟੀ ਜਿਹੀ ਕੁੜੀ ਨੂੰ ਨੋਚਿਆ ਅਤੇ ਉਸ ਨੂੰ ਦਰਦਨਾਕ ਮੌਤ ਦੇ ਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਸੀ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement