
ਮਾਮਲੇ ਦੀ 19 ਮਾਰਚ ਨੂੰ ਸਿਡਨੀ ਦੀ ਅਦਾਲਤ ਵਿੱਚ ਸੁਣਵਾਈ ਹੋਵੇਗੀ
ਆਸਟ੍ਰੇਲੀਆ ਦੇ ਸਿਡਨੀ ਤੋਂ ਸਾਹਮਣੇ ਆਈ ਇਕ ਵੀਡੀਓ ਵਿੱਚ, ਇਜ਼ਰਾਈਲੀ ਮਰੀਜ਼ਾਂ ਦਾ ਇਲਾਜ ਨਾ ਕਰਨ ਵਾਲੀ ਗੱਲ ਕਹਿਣ ਵਾਲੀ ਨਰਸ ਉੱਤੇ ਧਮਕੀ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, ਸਾਰਾ ਅਬੂ ਲੇਬੇਦੇਹ ਨੂੰ ਮੰਗਲਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਇੱਕ ਸਮੂਹ ਨੂੰ ਹਿੰਸਾ, ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਗਿਆ ਸੀ।
ਇਨ੍ਹਾਂ ਦੋਸ਼ਾਂ ਵਿੱਚ ਵੱਧ ਤੋਂ ਵੱਧ 22 ਸਾਲ ਦੀ ਸਜ਼ਾ ਹੋ ਸਕਦੀ ਹੈ। ਨਾ ਤਾਂ ਬਚਾਅ ਪੱਖ ਦੇ ਵਕੀਲ ਅਤੇ ਨਾ ਹੀ ਅਬੂ ਲੇਬੇਦੇਹ ਨੇ ਦੋਸ਼ਾਂ 'ਤੇ ਟਿੱਪਣੀ ਕੀਤੀ ਹੈ। ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ 19 ਮਾਰਚ ਨੂੰ ਸਿਡਨੀ ਦੀ ਅਦਾਲਤ ਵਿੱਚ ਹੈ।
ਅਬੂ ਲੇਬਦੇਹ ਅਤੇ ਇਕ ਹੋਰ ਨਰਸ, ਅਹਿਮਦ ਰਾਸ਼ਿਦ ਨਾਦਿਰ, ਨੂੰ ਇਕ ਦਿਨ ਪਹਿਲਾਂ ਇਜ਼ਰਾਈਲੀ ਪ੍ਰਭਾਵਕ ਮੈਕਸ ਵੇਫਰ ਨਾਲ ਔਨਲਾਈਨ ਗੱਲਬਾਤ ਕਰਨ ਤੋਂ ਬਾਅਦ 12 ਫ਼ਰਵਰੀ ਨੂੰ ਬੈਂਕਸਟਾਊਨ-ਲਿਡਕੌਮਬੇ ਹਸਪਤਾਲ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।