ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 46 ਲੋਕਾਂ ਦੀ ਮੌਤ, ਕਈ ਲਾਪਤਾ
Published : Feb 27, 2026, 7:36 am IST
Updated : Feb 27, 2026, 7:38 am IST
SHARE ARTICLE
46 people killed in Brazil due to heavy rains
46 people killed in Brazil due to heavy rains

ਜੁਈਜ਼ ਡੇ ਫੋਰਾ ਵਿਚ ਲਗਭਗ 3,000 ਅਤੇ ਉਬਾ ਵਿਚ 26 ਲੋਕ ਹੋਏ ਬੇਘਰ

ਰਿਓ ਡੀ ਜਨੇਰੀਓ : ਬ੍ਰਾਜ਼ੀਲ ਦੇ ਦੱਖਣ-ਪੂਰਬੀ ਮਿਨਾਸ ਗੇਰੇਸ ਰਾਜ ਵਿਚ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ, ਜਦੋਂ ਕਿ 21 ਲੋਕ ਅਜੇ ਵੀ ਲਾਪਤਾ ਹਨ। ਬੁੱਧਵਾਰ ਨੂੰ ਅਧਿਕਾਰੀਆਂ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਜੁਈਜ਼ ਡੇ ਫੋਰਾ ਵਿਚ 40 ਮੌਤਾਂ ਹੋਈਆਂ, ਜਦੋਂ ਕਿ ਨੇੜਲੀ ਨਗਰਪਾਲਿਕਾ ਉਬਾ ਵਿਚ ਛੇ ਮੌਤਾਂ ਹੋਈਆਂ।

ਅਧਿਕਾਰੀਆਂ ਨੇ ਜੁਈਜ਼ ਡੇ ਫੋਰਾ ਵਿਚ 19 ਅਤੇ ਉਬਾ ਵਿਚ ਦੋ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਿਤੀ। ਜੁਈਜ਼ ਡੇ ਫੋਰਾ ਵਿਚ ਲਗਭਗ 3,000 ਅਤੇ ਉਬਾ ਵਿਚ 26 ਲੋਕ ਬੇਘਰ ਹੋ ਗਏ ਹਨ, ਜਦੋਂ ਕਿ ਜ਼ਮੀਨ ਖਿਸਕਣ ਅਤੇ ਹੜ੍ਹ ਦੇ ਖ਼ਤਰੇ ਕਾਰਨ ਕ੍ਰਮਵਾਰ 400 ਅਤੇ 178 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

ਜੁਈਜ਼ ਡੇ ਫੋਰਾ ਅਤੇ ਮੈਟਿਆਸ ਬਾਰਬੋਸਾ ਦੋਵਾਂ ਨਗਰਪਾਲਿਕਾਵਾਂ ਨੇ ਐਮਰਜੈਂਸੀ ਸੇਵਾਵਾਂ ਨੂੰ ਤੇਜ਼ ਕਰਨ ਲਈ ਜਨਤਕ ਆਫ਼ਤ ਦੀ ਸਥਿਤੀ ਦਾ ਐਲਾਨ ਕੀਤਾ ਹੈ। ਨਗਰਪਾਲਿਕਾ ਸਕੂਲਾਂ ਵਿਚ ਕਲਾਸਾਂ ਮੁਅੱਤਲ ਕਰ ਦਿਤੀਆਂ ਗਈਆਂ ਹਨ। ਸੋਮਵਾਰ ਦੁਪਹਿਰ ਨੂੰ ਤੇਜ਼ ਬਾਰਿਸ਼ ਕਾਰਨ ਨਦੀਆਂ ਭਰ ਗਈਆਂ, ਪੁਲ ਅਤੇ ਅੰਡਰਪਾਸ ਬੰਦ ਹੋ ਗਏ, ਨਾਲ ਹੀ ਦਰੱਖਤ ਡਿੱਗ ਗਏ ਅਤੇ ਸੜਕਾਂ ਬੰਦ ਹੋ ਗਈਆਂ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਪੀੜਤਾਂ ਅਤੇ ਬਚਾਅ ਟੀਮਾਂ ਨਾਲ ਏਕਤਾ ਪ੍ਰਗਟ ਕੀਤੀ, ਜਦੋਂ ਕਿ ਮਿਨਾਸ ਗੇਰੇਸ ਦੇ ਗਵਰਨਰ ਰੋਮੂ ਜ਼ੇਮਾ ਨੇ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ। ਰੱਖਿਆ ਮੰਤਰਾਲਾ ਸਫਾਈ, ਮਲਬਾ ਹਟਾਉਣ, ਲੌਜਿਸਟਿਕਲ ਸਹਾਇਤਾ, ਅਸਥਾਈ ਆਸਰਾ ਅਤੇ ਹੈਲੀਕਾਪਟਰ ਸਹਾਇਤਾ ਲਈ ਫੌਜਾਂ ਤਾਇਨਾਤ ਕਰਕੇ ਐਮਰਜੈਂਸੀ ਯਤਨਾਂ ਵਿਚ ਸਹਾਇਤਾ ਕਰ ਰਿਹਾ ਹੈ।     

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement