
ਸਿੱਖਾਂ ਦੀ ਅਹਿਮ ਪਛਾਣ ਮੰਨੀ ਜਾਂਦੀ ਦਸਤਾਰ ਨੂੰ ਲੈ ਕੇ ਬ੍ਰਿਟੇਨ ਦੀ ਸੰਸਦ ਵਿਚ ਅੱਜ 'ਦਸਤਾਰ ਦਿਹਾੜਾ' ਮਨਾਇਆ ਗਿਆ, ਜਿਸ ਨੇ ਇਤਿਹਾਸ ਰਚ ਕੇ ਰੱਖ ਦਿਤਾ
ਲੰਡਨ : ਸਿੱਖਾਂ ਦੀ ਅਹਿਮ ਪਛਾਣ ਮੰਨੀ ਜਾਂਦੀ ਦਸਤਾਰ ਨੂੰ ਲੈ ਕੇ ਬ੍ਰਿਟੇਨ ਦੀ ਸੰਸਦ ਵਿਚ ਅੱਜ 'ਦਸਤਾਰ ਦਿਹਾੜਾ' ਮਨਾਇਆ ਗਿਆ, ਜਿਸ ਨੇ ਇਤਿਹਾਸ ਰਚ ਕੇ ਰੱਖ ਦਿਤਾ ਕਿਉਂਕਿ ਬ੍ਰਿਟੇਨ ਦੀ ਸੰਸਦ ਵਿਚ ਮਨਾਏ ਗਏ ਇਸ 'ਦਸਤਾਰ ਦਿਹਾੜੇ' ਮੌਕੇ ਸਾਰੇ ਸੰਸਦ ਮੈਂਬਰਾਂ ਨੇ ਦਸਤਾਰਾਂ ਸਜਾਈਆਂ।
Britain Parliamnet Celebrate Turban Day
ਅਸਲ ਵਿਚ ਕੁੱਝ ਦਿਨ ਪਹਿਲਾਂ ਬਿਟ੍ਰੇਨ ਦੇ ਸੰਸਦ ਭਵਨ ਅੱਗੇ ਇਕ ਸਿੱਖ ਨੌਜਵਾਨ ਰਵਨੀਤ ਸਿੰਘ 'ਤੇ ਹਮਲਾ ਹੋਇਆ ਸੀ ਅਤੇ ਇਸ ਮਾਮਲੇ ਨੂੰ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਵਲੋਂ ਬ੍ਰਿਟੇਨ ਦੀ ਸੰਸਦ ਵਿਚ ਉਠਾਇਆ ਗਿਆ ਸੀ।
Britain Parliamnet Celebrate Turban Day
ਇਸ ਤੋਂ ਬਾਅਦ ਜਿੱਥੇ ਸੰਸਦ ਦੇ ਸਪੀਕਰ ਨੇ ਇਸ ਘਟਨਾ 'ਤੇ ਮੁਆਫ਼ੀ ਮੰਗਦਿਆਂ ਦੁੱਖ ਜ਼ਾਹਿਰ ਕੀਤਾ ਸੀ, ਉਥੇ ਹੀ ਸੰਸਦ ਵਿਚ 'ਟਰਬਨ ਡੇਅ' ਮਨਾਉਣ ਦਾ ਵੀ ਫ਼ੈਸਲਾ ਲਿਆ ਸੀ।
Britain Parliamnet Celebrate Turban Day
ਅੱਜ ਪੂਰੇ ਸੰਸਦ ਭਵਨ ਵਿਚ ਜਿੱਥੇ ਪੁਰਸ਼ ਸੰਸਦ ਮੈਂਬਰ ਪੱਗਾਂ ਬੰਨ੍ਹੀਂ ਦਿਖਾਈ ਦੇ ਰਹੇ ਸਨ, ਉਥੇ ਹੀ ਮਹਿਲਾ ਸੰਸਦ ਮੈਂਬਰਾਂ ਨੇ ਵੀ ਆਪਣੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਹੋਈਆਂ ਸਨ। ਸਿੱਖਾਂ ਦੇ ਨਾਲ-ਨਾਲ ਅੰਗਰੇਜ਼ ਸੰਸਦ ਮੈਂਬਰ ਵੀ ਪੱਗਾਂ ਬੰਨ੍ਹ ਕੇ ਖ਼ੁਸ਼ ਦਿਖਾਈ ਦੇ ਰਹੇ ਸਨ।
Britain Parliamnet Celebrate Turban Day
ਬ੍ਰਿਟੇਨ ਦੀ ਸੰਸਦ ਵਲੋਂ ਮਨਾਏ ਗਏ ਇਸ ਦਸਤਾਰ ਦਿਹਾੜੇ ਮੌਕੇ ਸਿੱਖਾਂ ਦੀ ਪੱਗ ਨੂੰ ਲੈ ਕੇ ਪੂਰੀ ਦੁਨੀਆ ਵਿਚ ਇਹ ਸੰਦੇਸ਼ ਗਿਆ ਹੈ ਕਿ ਦਸਤਾਰ ਯਾਨੀ ਪੱਗ ਸਿੱਖਾਂ ਦੀ ਅਹਿਮ ਪਹਿਚਾਣ ਹੈ।
Britain Parliamnet Celebrate Turban Day
ਦਸ ਦਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਵਿਦੇਸ਼ਾਂ ਵਿਚ ਸਿੱਖਾਂ 'ਤੇ ਹਮਲੇ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਸਿੱਖਾਂ ਨੂੰ ਦਸਤਾਰ ਕਰ ਕੇ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਘਟਨਾਵਾਂ ਨੂੰ ਰੋਕਣ ਦੇ ਮੱਦੇਨਜ਼ਰ ਇੰਗਲੈਂਡ ਦੇ ਸਿੱਖਾਂ ਦੇ ਉਪਰਾਲਿਆਂ ਸਦਕਾ ਹੀ ਯੂਕੇ ਦੀ ਸੰਸਦ ਵਿਚ ਇਹ ਦਸਤਾਰ ਦਿਹਾੜਾ ਮਨਾਇਆ ਗਿਆ ਹੈ, ਜਿਸ ਨਾਲ ਵਿਸ਼ਵ ਪੱਧਰ 'ਤੇ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਵੱਡਾ ਸੰਦੇਸ਼ ਗਿਆ ਹੈ।
Britain Parliamnet Celebrate Turban Day
ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿਚ ਵਸਦੇ ਸਿੱਖ ਪਿਛਲੇ ਕਾਫ਼ੀ ਸਮੇਂ ਤੋਂ ਪੱਗ ਸਮੇਤ ਹੋਰ ਧਾਰਮਿਕ ਚਿੰਨ੍ਹਾਂ ਦੀ ਲੜਾਈ ਲੜਦੇ ਆ ਰਹੇ ਹਨ। ਬ੍ਰਿਟੇਨ ਅਤੇ ਕੈਨੇਡਾ ਅਜਿਹੇ ਮੁਲਕ ਹਨ, ਜਿਨ੍ਹਾਂ ਨੇ ਸਿੱਖਾਂ ਨੂੰ ਹਰ ਖੇਤਰ ਵਿਚ ਵੱਡਾ ਮਾਣ ਸਤਿਕਾਰ ਬਖ਼ਸ਼ਿਆ ਹੈ ਜਦੋਂ ਕਿ ਫਰਾਂਸ ਸਮੇਤ ਕਈ ਮੁਲਕਾਂ ਵਿਚ ਸਿੱਖਾਂ ਨੂੰ ਪੱਗ ਦੀ ਲੜਾਈ ਲੜਨੀ ਪੈ ਰਹੀ ਹੈ।
Britain Parliamnet Celebrate Turban Day
ਸਿੱਖਾਂ ਨੂੰ ਹਾਲੇ ਵੀ ਸੁਰੱਖਿਆ ਜਾਂਚ ਵਿਚੋਂ ਗੁਜ਼ਰਨ ਲਈ ਕਈ ਥਾਵਾਂ 'ਤੇ ਪੱਗੜੀ ਉਤਾਰਨੀ ਪੈਂਦੀ ਹੈ। ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦਾ ਕਹਿਣਾ ਹੈ ਕਿ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ, ਇਕ ਨਾ ਇਕ ਦਿਨ ਉਨ੍ਹਾਂ ਨੂੰ ਕਾਮਯਾਬੀ ਜ਼ਰੂਰ ਮਿਲੇਗੀ। ਬ੍ਰਿਟੇਨ ਦੀ ਸੰਸਦ ਨੇ ਦਸਤਾਰ ਦਿਹਾੜਾ ਮਨਾ ਕੇ ਯਕੀਨਨ ਤੌਰ 'ਤੇ ਸਿੱਖਾਂ ਨੂੰ ਵੱਡਾ ਮਾਣ ਬ਼ਖ਼ਸ਼ਿਆ ਹੈ।