
ਕੈਨੇਡਾ ਨੇ ਇੰਗਲੈਂਡ ਵਿਚ ਸਾਬਕਾ ਜਾਸੂਸ 'ਤੇ ਨਰਵ ਏਜੰਟ ਅਟੈਕ ਕਾਰਨ ਰੂਸ ਦੇ ਚਾਰ ਰਾਜਦੂਤਾਂ ਨੂੰ ਦੇਸ਼ ਤੋਂ ਬਾਹਰ ਜਾਣ ਦਾ ਹੁਕਮ ਸੁਣਾਇਆ ਹੈ। ਇਸ ਕਾਰਵਾਈ ਵਿਚ 7 ਰੂਸੀ
ਓਟਾਵਾ : ਕੈਨੇਡਾ ਨੇ ਇੰਗਲੈਂਡ ਵਿਚ ਸਾਬਕਾ ਜਾਸੂਸ 'ਤੇ ਨਰਵ ਏਜੰਟ ਅਟੈਕ ਕਾਰਨ ਰੂਸ ਦੇ ਚਾਰ ਰਾਜਦੂਤਾਂ ਨੂੰ ਦੇਸ਼ ਤੋਂ ਬਾਹਰ ਜਾਣ ਦਾ ਹੁਕਮ ਸੁਣਾਇਆ ਹੈ। ਇਸ ਕਾਰਵਾਈ ਵਿਚ 7 ਰੂਸੀ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ 'ਚ ਓਟਾਵਾ ਦੀ ਰਸ਼ੀਅਨ ਫ਼ੈਡਰੇਸ਼ਨ ਦੀ ਅੰਬੈਸੀ ਦੇ ਡਿਪਲੋਮੈਟਿਕ ਸਟਾਫ਼ ਸਣੇ ਮਾਂਟੇਰੀਅਲ ਕੌਂਸਲੇਟ ਦਾ ਸਟਾਫ਼ ਵੀ ਸ਼ਾਮਲ ਹੈ।
Canada to Expel 4 Russian Diplomats
ਵਿਦੇਸ਼ ਮਾਮਲਿਆਂ ਦੀ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਜਾਰੀ ਇਕ ਬਿਆਨ ਵਿਚ ਆਖਿਆ ਕਿ ਚਾਰਾਂ ਵਿਅਕਤੀਆਂ ਦੀ ਪਹਿਚਾਣ ਇੰਗਲੈਂਡ ਦੇ ਇੰਟੈਲੀਜੈਂਸ ਅਫ਼ਸਰਾਂ ਵਜੋਂ ਹੋਈ ਹੈ, ਜਿਨ੍ਹਾਂ 'ਤੇ ਕੈਨੇਡਾ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਜਾਂ ਲੋਕਤੰਤਰ 'ਚ ਦਖ਼ਲ ਦੇਣ ਲਈ ਆਪਣੇ ਰੁਤਬੇ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।
Canada to Expel 4 Russian Diplomats
ਫ੍ਰੀਲੈਂਡ ਨੇ 4 ਮਾਰਚ ਦੀ ਘਟਨਾ ਦੇ ਸਬੰਧ ਵਿਚ ਬੋਲਦਿਆਂ ਆਖਿਆ ਕਿ ਇਹ ਇਕ ਨਿੰਦਣਯੋਗ, ਘਿਨਾਉਣੀ ਤੇ ਲਾਪਰਵਾਹੀ ਵਾਲੀ ਘਟਨਾ ਸੀ, ਜਿਸ ਨੇ ਲੱਖਾਂ ਲੋਕਾਂ ਦੀ ਜਾਨ ਨੂੰ ਖ਼ਤਰੇ 'ਚ ਪਾ ਦਿਤਾ।
Canada to Expel 4 Russian Diplomats
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਿਆਟਲ 'ਚ ਰੂਸੀ ਵਣਜ ਸਫ਼ਾਰਤਖ਼ਾਨੇ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ ਸੀ। ਟਰੰਪ ਨੇ ਬ੍ਰਿਟੇਨ 'ਚ ਸਾਬਕਾ ਰੂਸੀ ਜਾਸੂਸ ਨੂੰ ਜ਼ਹਿਰ ਦੇਣ ਦੇ ਮਾਮਲੇ 'ਚ ਰੂਸ ਦੇ 60 ਡਿਪਲੋਮੈਟਸ ਨੂੰ ਦੇਸ਼ ਵਿਚੋਂ ਕੱਢਣ ਦਾ ਹੁਕਮ ਦਿਤਾ ਸੀ। ਜਰਮਨੀ ਦੇ ਵਿਦੇਸ਼ ਮੰਤਰਾਲੇ ਨੇ ਵੀ ਚਾਰ ਰੂਸੀ ਡਿਪਲੋਮੈਟਾਂ ਨੂੰ ਕੱਢਣ ਦੀ ਪੁਸ਼ਟੀ ਕੀਤੀ ਹੈ। ਓਧਰ ਪੋਲੈਂਡ 'ਚ ਰੂਸ ਦੇ ਚਾਰ ਡਿਪਲੋਮੈਟ ਕੱਢੇ ਜਾ ਚੁੱਕੇ ਹਨ।
Canada to Expel 4 Russian Diplomats
ਇਸ ਤੋਂ ਪਹਿਲਾਂ ਬ੍ਰਿਟੇਨ ਨੇ ਰੂਸ ਦੇ 23 ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦਿਤਾ ਗਿਆ ਸੀ। ਲਗਾਤਾਰ ਇਨ੍ਹਾਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਰੂਸ ਨੂੰ ਕਾਫ਼ੀ ਸ਼ਰਮਸਾਰ ਹੋਣਾ ਪੈ ਰਿਹਾ ਹੈ।