
ਰੂਸ 'ਚ ਕਈ ਵੱਡੇ ਦੇਸ਼ਾਂ ਦੇ ਫ਼ੌਜੀ ਟੈਂਕਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ। ਰੂਸ 'ਚ ਚਲ ਰਹੀ ਕੌਮਾਂਤਰੀ ਫ਼ੌਜੀ ਖੇਡਾਂ-2017 'ਚ ਭਾਰਤੀ ਫ਼ੌਜੀ ਨੇ ਵੀ ਹਿੱਸਾ ਲਿਆ।
ਮਾਸਕੋ, 8 ਅਗੱਸਤ : ਰੂਸ 'ਚ ਕਈ ਵੱਡੇ ਦੇਸ਼ਾਂ ਦੇ ਫ਼ੌਜੀ ਟੈਂਕਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ। ਰੂਸ 'ਚ ਚਲ ਰਹੀ ਕੌਮਾਂਤਰੀ ਫ਼ੌਜੀ ਖੇਡਾਂ-2017 'ਚ ਭਾਰਤੀ ਫ਼ੌਜੀ ਨੇ ਵੀ ਹਿੱਸਾ ਲਿਆ। ਭਾਰਤੀ ਫ਼ੌਜ ਹੁਣ ਇਸ ਮੁਕਾਬਲੇ ਦੇ ਦੂਜੇ ਰਾਊਂਡ 'ਚ ਪਹੁੰਚ ਗਈ ਹੈ। ਪਹਿਲੇ ਰਾਊਂਡ 'ਚ ਰੂਸ ਨੇ ਬਾਜ਼ੀ ਮਾਰੀ ਅਤੇ ਭਾਰਤ ਚੌਥੇ ਨੰਬਰ 'ਤੇ ਰਿਹਾ।
ਮੁਕਾਬਲੇ ਦੌਰਾਨ ਚੀਨ ਦਾ ਟੈਂਕ ਲੜਖੜਾ ਗਿਆ। ਟੈਂਕ ਦੇ ਕਈ ਹਿੱਸੇ ਵੱਖ-ਵੱਖ ਹੋ ਗਏ। ਉਥੇ ਹੀ ਟੈਂਕ ਦਾ ਪਹੀਆ ਵੀ ਵੱਖ ਹੋ ਗਿਆ। ਦੂਜੇ ਰਾਉਂਡ 'ਚ ਅਗਲੇ ਤਿੰਨ ਦਿਨਾਂ ਤਕ ਮੁਕਾਬਲੇ ਚਲਣਗੇ, ਜਿਸ 'ਚ ਟੈਂਕਾਂ ਤੋਂ ਇਲਾਵਾ ਹਥਿਆਰ ਚਲਾਉਣ ਆਦਿ ਦੇ ਮੁਕਾਬਲੇ ਹੋਣਗੇ। ਭਾਰਤੀ ਫ਼ੌਜ ਦਾ ਮੁਕਾਬਲਾ 10 ਅਗੱਸਤ ਨੂੰ ਹੈ। ਫ਼ੌਜ ਮੁਤਾਬਕ ਇਸ ਸਾਲ ਪਹਿਲੀ ਵਾਰ ਭਾਰਤ ਅਪਣੇ ਟੀ-90 ਟੈਂਕਾਂ ਸਣੇ ਹਿੱਸਾ ਲਵੇਗਾ, ਜਿਨ੍ਹਾਂ ਨੂੰ ਜਹਾਜ਼ ਰਾਹੀਂ ਰੂਸ ਭੇਜਿਆ ਗਿਆ ਹੈ। ਇਸ ਤੋਂ ਇਲਾਵਾ 48 ਕਿਲੋਮੀਟਰ ਦੀ ਰਿਲੇ ਰੇਸ ਹੋਵੇਗੀ, ਜਿਸ 'ਚ ਇਕ ਹੀ ਟੈਂਕ ਹੋਵੇਗਾ ਅਤੇ ਉਸ ਵਲੋਂ ਹੀ ਕਰਤਬ ਵਿਖਾਏ ਜਾਣਗੇ। ਦੂਜੇ ਰਾਉਂਡ 'ਚੋਂ ਟਾਪ-4 ਟੀਮਾਂ ਅਗਲੇ ਰਾਉਂਡ 'ਚ ਜਾਣਗੀਆਂ। ਫਾਈਨਲ ਮੁਕਾਬਲਾ 12 ਅਗੱਸਤ ਨੂੰ ਹੋਵੇਗਾ।
ਇਨ੍ਹਾਂ ਖੇਡਾਂ 'ਚ ਕੁਲ 19 ਦੇਸ਼ ਹਿੱਸਾ ਲੈ ਰਹੇ ਹਨ, ਜਿਸ 'ਚ ਭਾਰਤ, ਰੂਸ, ਚੀਨ, ਕਜ਼ਾਕਿਸਤਾਨ ਵਰਗੇ ਦੇਸ਼ ਸ਼ਾਮਲ ਹਨ।