ਉੱਤਰ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਚੀਨ ਦੇ ਖ਼ੁਫ਼ੀਆ ਦੌਰੇ 'ਤੇ!
Published : Mar 27, 2018, 10:40 am IST
Updated : Mar 27, 2018, 10:40 am IST
SHARE ARTICLE
North Korean Dictator Kim Jong Un Secret Beijing Visit
North Korean Dictator Kim Jong Un Secret Beijing Visit

ਚੀਨੀ ਮੀਡੀਆ ਵਿਚ ਅੱਜ ਇਸ ਗੱਲ ਦੀਆਂ ਅਟਕਲਾਂ ਨੇ ਜ਼ੋਰ ਫੜਿਆ ਹੋਇਆ ਹੈ ਕਿ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਰਾਜਧਾਨੀ ਬੀਜਿੰਗ ਵਿਚ ਮੌਜੂਦ ਹੈ।

ਨਵੀਂ ਦਿੱਲੀ : ਚੀਨੀ ਮੀਡੀਆ ਵਿਚ ਅੱਜ ਇਸ ਗੱਲ ਦੀਆਂ ਅਟਕਲਾਂ ਨੇ ਜ਼ੋਰ ਫੜਿਆ ਹੋਇਆ ਹੈ ਕਿ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਰਾਜਧਾਨੀ ਬੀਜਿੰਗ ਵਿਚ ਮੌਜੂਦ ਹੈ। ਚੀਨ ਅਤੇ ਉੱਤਰ ਕੋਰੀਆ ਦੀ ਸਰਹੱਦ 'ਤੇ ਭਾਰੀ ਗਿਣਤੀ ਵਿਚ ਪੁਲਿਸ ਬਲਾਂ ਦੀ ਤਾਇਨਾਤੀ ਤੋਂ ਬਾਅਦ ਇਹ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਫਿ਼ਲਹਾਲ ਕਿਮ ਦੀ ਯਾਤਰਾ ਨੂੰ ਲੈ ਕੇ ਕਿਸੇ ਨੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। 

North Korean Dictator Kim Jong Un Secret Beijing VisitNorth Korean Dictator Kim Jong Un Secret Beijing Visit

ਜੇਕਰ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਅਪਣੇ ਪਿਤਾ ਦੀ ਮੌਤ ਤੋਂ ਬਾਅਦ ਸਾਲ 2011 ਵਿਚ ਸੱਤਾ ਵਿਚ ਆਉਣ ਦੇ ਬਾਅਦ ਤੋਂ ਕਿਮ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਚੀਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਹਾਂਗਕਾਂਗ ਦੇ ਅਖ਼ਬਾਰ ਸਾਊਦ ਚਾਈਨਾ ਮਾਰਨਿੰਗ ਪੋਸਟ ਦੀ ਇਕ ਖ਼ਬਰ ਮੁਤਾਬਕ ਚੀਨ, ਉੱਤਰ ਕੋਰੀਆ ਦੀ ਸਰਹੱਦ ਅਤੇ ਬੀਜਿੰਗ ਵਿਚ ਵਿਦੇਸ਼ੀ ਮਹਿਮਾਨਾਂ ਦੇ ਵਿਚਕਾਰ ਲੋਕਪ੍ਰਿਯ ਹੋਟਲ 'ਤੇ ਭਾਰੀ ਗਿਣਤੀ ਵਿਚ ਸੁਰਖਿਆ ਬਲਾਂ ਦੇ ਤਾਇਨਾਤ ਹੋਣ ਤੋਂ ਬਾਅਦ ਕਿਮ ਦੀ ਯਾਤਰਾ ਦੇ ਬਾਰੇ ਵਿਚ ਮੀਡੀਆ ਵਿਚ ਖ਼ਬਰਾਂ ਆ ਰਹੀਆਂ ਹਨ।

 North Korean Dictator Kim Jong Un Secret Beijing VisitNorth Korean Dictator Kim Jong Un Secret Beijing Visit

ਅਖ਼ਬਾਰ ਨੇ ਕਿਹਾ ਕਿ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਕੋਈ ਹਾਈ ਪ੍ਰੋਫਾਈਲ ਨੇਤਾ ਚੀਨ ਦੀ ਯਾਤਰਾ 'ਤੇ ਹੈ। ਉਸ ਨੇ ਕਿਹਾ ਕਿ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਨੇਤਾ ਕਿਮ ਹੈ ਪਰ ਸੁਰਖਿਆ ਇੰਤਜ਼ਾਮਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜ਼ਰੂਰ ਕੋਈ ਵੱਡਾ ਨੇਤਾ ਹੈ। ਬੀਜਿੰਗ ਦੇ ਇਸ ਗੈਸਟ ਹਾਊਸ ਵਿਚ ਆਮ ਤੌਰ 'ਤੇ ਵਿਦੇਸ਼ੀ ਨੇਤਾ ਠਹਿਰਦੇ ਹਨ, ਉਥੇ ਪੁਲਿਸ ਦੀਆਂ ਗਤੀਵਿਧੀਆਂ ਵਧ ਗਈਆਂ ਹਨ। 

North Korean Dictator Kim Jong Un Secret Beijing VisitNorth Korean Dictator Kim Jong Un Secret Beijing Visit

ਇਹੀ ਨਹੀਂ, ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਸਰਕਾਰੀ ਅਧਿਕਾਰੀਆਂ ਦੇ ਕਰੀਬ 50 ਵਾਹਨ ਦੇਖੇ ਗਏ। ਆਸਪਾਸ ਦੀਆਂ ਸੜਕਾਂ ਦੀ ਘੇਰਾਬੰਦੀ ਕਰ ਦਿਤੀ ਗਈ ਹੈ। ਇਤਿਹਾਸ 'ਤੇ ਝਾਤ ਮਾਰੀਏ ਤਾਂ ਉੱਤਰ ਕੋਰੀਆਈ ਨੇਤਾ ਦੀ ਚੀਨ ਅਤੇ ਅਪਣੇ ਗੁਆਂਢੀ ਮੁਲਕਾਂ ਦੀ ਯਾਤਰਾ ਹਮੇਸ਼ਾ ਗੁਪਤ ਰਹੀ ਹੈ। 

North Korean Dictator Kim Jong Un Secret Beijing VisitNorth Korean Dictator Kim Jong Un Secret Beijing Visit

ਕਿਮ ਦੇ ਮਰਹੂਮ ਪਿਤਾ ਕਿਮ ਜੋਂਗ ਇਲ ਗੁਪਤ ਤਰੀਕੇ ਨਾਲ ਚੀਨ ਦੀ ਯਾਤਰਾ ਕਰਦੇ ਸਨ। ਹਾਲ ਹੀ ਵਿਚ ਉੱਤਰ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਕੋਰੀਆਈ ਪ੍ਰਾਯਦੀਪ ਵਿਚ ਤਣਾਅ ਵਧ ਗਿਆ ਹੈ। ਚੀਨ ਲੰਬੇ ਸਮੇਂ ਤੋਂ ਉੱਤਰ ਕੋਰੀਆ ਦਾ ਸਹਿਯੋਗੀ ਰਿਹਾ ਹੈ ਪਰ ਚੀਨ ਦੁਆਰਾ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਲਾਗੂ ਕਰਨ ਦੇ ਬਾਅਦ ਤੋਂ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਤਣਾਅ ਪੈਦਾ ਹੋ ਗਿਆ ਹੈ। ਅਮਰੀਕਾ ਦੇ ਦਬਾਅ ਤੋਂ ਬਾਅਦ ਚੀਨ ਨੇ ਉੱਤਰ ਕੋਰੀਆ ਨੂੰ ਤੇਲ ਅਤੇ ਕੋਲਾ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਰੋਕ ਦਿਤੀ ਸੀ। 

Location: China, Hunan, Yiyang

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement