
ਓਨਟਾਰੀਓ ਦਾ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਲਿਬਰਲ ਸਰਕਾਰ ਸੂਬੇ ਦੇ ਲੋਕਾਂ ਨੂੰ ਕਈ ਸਹੂਲਤਾਂ ਦਾ ਐਲਾਨ ਕਰ ਰਹੀ ਹੈ।
ਟੋਰਾਂਟੋ: ਓਨਟਾਰੀਓ ਦਾ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਲਿਬਰਲ ਸਰਕਾਰ ਸੂਬੇ ਦੇ ਲੋਕਾਂ ਨੂੰ ਕਈ ਸਹੂਲਤਾਂ ਦਾ ਐਲਾਨ ਕਰ ਰਹੀ ਹੈ। ਵਿਧਾਨ ਸਭਾ ਚੋਣਾਂ ਤੋਂ ਸਿਰਫ਼ ਦੋ ਮਹੀਨੇ ਪਹਿਲਾਂ ਪ੍ਰੀਮੀਅਰ ਕੈਥਲੀਨ ਵਿਨ ਨੇ ਹਸਪਤਾਲਾਂ 'ਤੇ 82 ਕਰੋੜ ਡਾਲਰ ਤੋਂ ਵਧ ਰਕਮ ਖ਼ਰਚ ਕਰਨ ਦਾ ਐਲਾਨ ਕਰ ਦਿਤਾ ਜਿਸ ਨਾਲ ਭੀੜ ਘਟਾਉਣ 'ਚ ਮਦਦ ਮਿਲੇਗੀ ਅਤੇ ਮਰੀਜ਼ਾਂ ਨੂੰ ਇਲਾਜ ਲਈ ਲੰਮੀ ਉਡੀਕ ਨਹੀਂ ਕਰਨੀ ਪਵੇਗੀ। ਨਾਰਥ ਯਾਰਕ ਜਨਰਲ ਹਸਪਤਾਲ 'ਚ ਫ਼ੰਡਾਂ ਦਾ ਐਲਾਨ ਕਰਦਿਆਂ ਕੈਥਲੀਨ ਵਿਨ ਨੇ ਕਿਹਾ ਕਿ ਇਸ ਰਕਮ 'ਚੋਂ ਲਗਭਗ 11 ਮਿਲੀਅਨ ਦਾ ਹਿੱਸਾ ਹਸਪਤਾਲ ਨੂੰ ਮਿਲੇਗਾ।Ontario Liberals promise $822Mਉਨ੍ਹਾਂ ਦਲੀਲ ਦਿਤੀ ਕਿ ਸੂਬੇ ਦੇ 143 ਹਸਪਤਾਲਾਂ ਲਈ ਐਲਾਨੀ ਗਈ ਇਹ ਰਕਮ ਪਹਿਲਾਂ ਦੇ ਮੁਕਾਬਲੇ 4.6 ਫ਼ੀ ਸਦੀ ਜ਼ਿਆਦਾ ਹੈ। ਦੂਜੇ ਪਾਸੇ ਓਨਟਾਰੀਓ ਹਸਪਤਾਲ ਐਸੋਸੀਏਸ਼ਨ ਦੇ ਪ੍ਰਧਾਨ ਐਂਥਨੀ ਡੋਲ ਨੇ ਕਿਹਾ ਕਿ 822 ਮਿਲੀਅਨ ਡਾਲਰ ਦਾ ਨਿਵੇਸ਼ ਸਵਾਗਤ ਦੇ ਕਾਬਲ ਹੈ ਪਰ ਇਸ ਰਕਮ ਨਾਲ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ।
Ontario Liberals promise $822Mਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਡਗ ਫ਼ੈਰਡ ਨੇ ਕਿਹਾ ਕਿ ਲਿਬਰਲ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਏ.ਟੀ.ਐਮ. ਵਾਂਗ ਵਰਤਿਆ ਅਤੇ ਪੀ.ਸੀ. ਪਾਰਟੀ ਦੀ ਸਰਕਾਰ ਆਉਣ ਪਿਛੋਂ ਲੋਕਾਂ ਦੇ ਪੈਸੇ 'ਤੇ ਚਲ ਰਹੀ ਪਾਰਟੀ ਦਾ ਭੋਗ ਪੈ ਜਾਵੇਗਾ। ਦਸਣਯੋਗ ਹੈ ਕਿ ਇਕ ਸਾਲ ਪਹਿਲਾਂ ਓਨਟਾਰੀਓ ਸਰਕਾਰ ਨੇ ਹਸਪਤਾਲਾਂ 'ਚ ਨਿਵੇਸ਼ ਕੀਤੀ ਜਾਣ ਵਾਲੀ ਰਕਮ 'ਚ 3.2 ਫ਼ੀ ਸਦੀ ਵਾਧਾ ਕੀਤਾ ਸੀ ਅਤੇ ਇਸ ਵਾਰ 5 ਫ਼ੀ ਸਦੀ ਤੋਂ ਜ਼ਿਆਦਾ ਵਾਧੇ ਦੀ ਉਮੀਦ ਕੀਤੀ ਜਾ ਰਹੀ ਸੀ।
Ontario Liberals promise $822Mਕੈਥਲੀਨ ਵਿਨ ਵਲੋਂ ਐਲਾਨੀ ਗਈ 82.2 ਕਰੋੜ ਡਾਲਰ ਦੀ ਰਕਮ ਅਗਲੇ ਵਰ੍ਹੇ 'ਚ ਖ਼ਰਚ ਕੀਤੀ ਜਾਣੀ ਹੈ। 28 ਮਾਰਚ ਨੂੰ ਆਉਣ ਵਾਲੇ ਓਨਟਾਰੀਓ ਬਜਟ 'ਚ ਵਿੱਤ ਮੰਤਰੀ ਚਾਰਲਸ ਸੌਸਾ ਵਲੋਂ ਵੀ ਵਾਅਦਿਆਂ ਦੀ ਝੜੀ ਲਾਈ ਜਾ ਸਕਦੀ ਹੈ।