
ਫਿਲਹਾਲ ਬਾਇਡਨ ਪ੍ਰਸ਼ਾਸਨ ਕਲਾਈਮੇਟ ਆਨ ਲੀਡਰਸ ਸਮਿਟ ਲਈ ਪੂਰੀ ਤਰ੍ਹਾਂ ਤਿਆਰ ਹੈ।
ਵਾਸ਼ਿੰਗਟਨ - ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਾਲ ਹੀ ਕੌਮਾਂਤਰੀ ਪੱਧਰ 'ਤੇ ਲਗਾਤਾਰ ਬਦਲ ਰਹੀ ਜਲਵਾਯੂ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵਿਚਕਾਰ ਅੱਜ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 40 ਵਿਸ਼ਵ ਨੇਤਾਵਾਂ ਨੂੰ ਪਹਿਲੀ ਵਿਸ਼ਵਵਿਆਪੀ ਮੌਸਮ ਦੀ ਚਰਚਾ ਲਈ ਸੱਦਾ ਦਿੱਤਾ ਹੈ। ਇਹ ਕਾਨਫਰੰਸ 22 ਅਤੇ 23 ਅਪ੍ਰੈਲ ਨੂੰ ਵ੍ਹਾਈਟ ਹਾਊਸ ਵਿਖੇ ਹੋਵੇਗੀ।
JOE BIDEN
ਦੱਸਿਆ ਜਾ ਰਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਪਹਿਲੀ ਕੌਮਾਂਤਰੀ ਜਲਵਾਯੂ ਚਰਚਾ ਲਈ ਰੂਸੀ ਵਲਾਦਿਮਿਰ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਬੁਲਾਇਆ ਹੈ।ਫਿਲਹਾਲ ਬਾਇਡਨ ਪ੍ਰਸ਼ਾਸਨ ਕਲਾਈਮੇਟ ਆਨ ਲੀਡਰਸ ਸਮਿਟ ਲਈ ਪੂਰੀ ਤਰ੍ਹਾਂ ਤਿਆਰ ਹੈ।