
ਕਾਰ 'ਤੇ ਚਸਪਾਈ ਪਰਚੀ 'ਇਹ ਤੁਹਾਡਾ ਦੇਸ਼ ਨਹੀਂ...'
ਔਕਲੈਂਡ, 26 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) : ਵੈਸਟ ਆਕਲੈਂਡ ਵਿਖੇ ਚਲਦੇ ਇਕ ਪਰਸ਼ੀਅਨ ਕੈਫ਼ੇ ਮਾਲਕਣ ਦੀ ਕਾਰ ਦੀ ਵਿੰਡਸਕਰੀਨ ਉਥੇ ਹੱਥ ਨਾਲ ਲਿਖ ਕੇ ਇਹ ਪਰਚੀ ਲਗਾ ਦਿਤੀ ਗਈ ਕਿ ““his is NZ not your 3ountry our Land Our 3ar park””(ਇਹ ਨਿਊਜ਼ੀਲੈਂਡ ਹੈ ਨਾ ਕਿ ਤੁਹਾਡਾ ਦੇਸ਼। ਸਾਡੀ ਧਰਤੀ ਹੈ ਅਤੇ ਸਾਡੀ ਪਾਰਕ)।ਇਸ ਤਰ੍ਹਾਂ ਦੇ ਨਸਲੀ ਵਿਤਕਰੇ ਵਾਲੇ ਸੰਦੇਸ਼ ਲਿਖਣ ਵਾਲਿਆਂ ਨੂੰ ਖ਼ਬਰੇ ਕਿਹੜਾ ਚੰਗਾ ਲਗਦਾ ਹੋਵੇਗਾ,
Racial threat to café owner
ਜਦ ਕਿ ਇਹ ਕੈਫੇ ਮਾਲਕ ਬੀਤੇ 15 ਸਾਲਾਂ ਤੋਂ ਇਥੇ ਵਧੀਆ ਬਿਜ਼ਨਸ ਕਰ ਰਿਹਾ ਹੈ। ਇਹ ਪਰਿਵਾਰ ਇਰਾਨ ਤੋਂ ਇਥੇ 2003 ਦੇ ਵਿਚ ਇਥੇ ਆਇਆ ਸੀ। ਇਸ ਪਰਵਾਰ ਦੇ ਨਾਲ ਅਜਿਹੀ ਪਹਿਲੀ ਵਾਰ ਹੋਇਆ ਹੈ, ਪਰ ਵਿਚਾਰਨ ਵਾਲੀ ਗੱਲ ਹੈ ਕਿ ਲੋਕ ਸਿਟੀਜ਼ਨਸ਼ਿਪ ਲੈ ਕੇ ਇਸ ਦੇਸ਼ ਨੂੰ ਅਪਣਾ ਬਣਾ ਉਸ ਵਿਚ ਸਮੋਅ ਜਾਣਾ ਚਾਹੁੰਦੇ ਹਨ, ਪਰ ਇਥੇ ਦੇ ਕੁੱਝ ਲੋਕਾਂ ਦੇ ਦਿਲਾਂ ਵਿਚ ਐਨੀ ਵਿਰਲ ਪੈਦਾ ਨਹੀਂ ਹੁੰਦੀ ਕਿ ਉਹ ਦੂਜੀਆਂ ਕੌਮਾਂ ਦੇ ਲੋਕਾਂ ਨੂੰ ਅਪਣੇ ਦਿਲਾਂ ਅੰਦਰ ਥਾਂ ਦੇ ਦੇਣ।