
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਨੇ ਕੋਰੋਨਾ ਸੰਕਰਮਣ ਨੂੰ ਰੋਕਣ ਵਿਚ ਮਹੱਤਵਪੂਰਨ ਜਿੱਤ ਪ੍ਰਾਪਤ ਕੀਤੀ ਹੈ।
ਨਵੀਂ ਦਿੱਲੀ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਨੇ ਕੋਰੋਨਾ ਸੰਕਰਮਣ ਨੂੰ ਰੋਕਣ ਵਿਚ ਮਹੱਤਵਪੂਰਨ ਜਿੱਤ ਪ੍ਰਾਪਤ ਕੀਤੀ ਹੈ। ਹੁਣ ਤਕ ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਦੇ ਸਿਰਫ 1,469 ਮਾਮਲੇ ਸਾਹਮਣੇ ਆਏ ਹਨ ਅਤੇ 19 ਲੋਕਾਂ ਦੀ ਮੌਤ ਹੋ ਹੋਈ ਹੈ।
Photo
ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਨਿਊਜ਼ੀਲੈਂਡ ਵਿਚ ਤਾਲਾਬੰਦੀ ਵਿਚ ਢਿੱਲ ਦਿੱਤੀ ਜਾਵੇਗੀ। ਨਿਊਜ਼ੀਲੈਂਡ ਵਿਚ ਲੌਕਡਾਊਨ ਦੇ ਅਲਰਟ ਲੈਵਲ 4 ਤੋਂ ਅਲਰਟ ਲੈਵਲ 3 'ਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਹੁਣ ਕੁਝ ਕਾਰੋਬਾਰ, ਹੋਮ ਡਿਲਿਵਰੀ ਫੂਡ ਆਉਟਲੈਟਸ ਅਤੇ ਸਕੂਲ ਖੋਲ੍ਹੇ ਜਾ ਸਕਦੇ ਹਨ।
File Photo
ਹਾਲਾਂਕਿ ਜ਼ਿਆਦਾਤਰ ਆਬਾਦੀ ਨੂੰ ਹਾਲੇ ਵੀ ਪਾਬੰਦੀਆਂ ਵਿਚ ਰਹਿਣਾ ਪਵੇਗਾ। ਆਡਰਨ ਨੇ ਕਿਹਾ- ' ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਵੱਡੇ ਪੱਧਰ 'ਤੇ ਨਹੀਂ ਫੈਲ ਰਿਹਾ ਹੈ। ਅਸੀਂ ਇਕ ਲੜਾਈ ਜਿੱਤੀ ਹੈ'।
Photo
ਇਸ ਦੇ ਨਾਲ ਹੀ ਦੇਸ਼ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਸੰਕਰਮਿਤ ਲੋਕਾਂ ਦੀ ਘੱਟ ਗਿਣਤੀ ਸਾਨੂੰ ਵਿਸ਼ਵਾਸ ਦਿਵਾ ਰਹੀ ਹੈ ਕਿ ਅਸੀਂ ਵਾਇਰਸ ਦੇ ਖਾਤਮੇ ਦਾ ਟੀਚਾ ਪ੍ਰਾਪਤ ਕੀਤਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਮਾਮਲਿਆਂ ਦੀ ਗਿਣਤੀ ਜ਼ੀਰੋ ਹੈ, ਪਰ ਅਸੀਂ ਜਾਣਦੇ ਹਾਂ ਕਿ ਲੋਕ ਕਿਵੇਂ ਸੰਕਰਮਿਤ ਹੋ ਰਹੇ ਹਨ।
Photo
ਨਿਊਜ਼ੀਲੈਡ ਦੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਤੈਅ ਨਹੀਂ ਹੈ ਕਿ ਕਦੋਂ ਤੱਕ ਅਸੀਂ ਵਾਇਰਸ ਨੂੰ ਖਤਮ ਕਰ ਸਕਾਂਗੇ ਅਤੇ ਆਮ ਜ਼ਿੰਦਗੀ ਵਿਚ ਪਰਤ ਸਕਾਂਗੇ। ਦੱਸ ਦਈਏ ਕਿ ਨਿਊਜ਼ੀਲੈਡ ਦੀ ਆਬਾਦੀ ਲਗਭਗ 50 ਲੱਖ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ ਸੰਕਰਮਣ ਦਾ ਸਿਰਫ ਇਕ ਕੇਸ ਸਾਹਮਣੇ ਆਇਆ ਹੈ।