
ਹਰੇਕ ਸ਼ਰਣਾਰਥੀ ਦੇ ਕੇਸ ਦਾ ਨਿਪਟਾਰਾ ਲਗਭਗ 12 ਮਹੀਨਿਆਂ ਦੇ ਅੰਦਰ- ਅੰਦਰ ਕੀਤਾ ਜਾਵੇਗਾ
ਓਟਾਵਾ— ਕੈਨੇਡਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਮਗਰੋਂ ਪਨਾਹ ਮੰਗਣ ਵਾਲਿਆਂ 'ਤੇ ਕੈਨੇਡਾ ਸਰਕਾਰ ਸਖ਼ਤੀ ਕਰਨ ਜਾ ਰਹੀ ਹੈ। ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਸਾਫ ਸ਼ਬਦਾਂ 'ਚ ਕਹਿ ਦਿੱਤਾ ਹੈ ਕਿ ਕੈਨੇਡਾ 'ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਹਰ ਕਿਸੇ ਨੂੰ ਕੈਨੇਡਾ 'ਚ ਰਹਿਣ ਦੀ ਇਜਾਜ਼ਾਤ ਮਿਲ ਜਾਵੇਗੀ। ਜਿਨ੍ਹਾਂ ਕੇਸਾਂ 'ਚ ਕੋਈ ਠੋਸ ਦਾਅਵੇਦਾਰੀ ਨਹੀਂ ਹੋਵੇਗੀ, ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ ਅਤੇ ਇਸਦੇ ਨਾਲ- ਨਾਲ ਹਰੇਕ ਸ਼ਰਣਾਰਥੀ ਦੇ ਕੇਸ ਦਾ ਨਿਪਟਾਰਾ ਲਗਭਗ 12 ਮਹੀਨਿਆਂ ਦੇ ਅੰਦਰ- ਅੰਦਰ ਕੀਤਾ ਜਾਵੇਗਾ।
Canada
ਪਹਿਲਾਂ ਕੈਨੇਡਾ 'ਚ ਸ਼ਰਣ ਮੰਗਣ ਵਾਲਿਆਂ ਨੂੰ ਆਪਣੇ ਕੇਸ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਫੈਡਰਲ ਤਬਦੀਲੀਆਂ ਦੇ ਚਲਦਿਆਂ ਉਨ੍ਹਾਂ ਦੇ ਕੇਸਾਂ ਛੇਤੀ ਹੀ ਨਿਪਟਾਰਾ ਕੀਤਾ ਜਾਵੇਗਾ। ਰਫਿਊਜੀਆਂ ਦੀਆਂ ਅਰਜ਼ੀਆਂ ਦੇ ਨਿਪਟਾਰੇ ਲਈ ਕੰਮ ਕਰਨ ਵਾਲੇ ਬੋਰਡ ਨੇ ਕਿਹਾ ਕਿ ਉਹ ਰਫਿਊਜੀ ਦਰਜਾ ਹਾਸਲ ਕਰਨ ਦੇ ਚਾਹਵਾਨ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਦਾ ਛੇਤੀ-ਤੋਂ-ਛੇਤੀ ਨਿਪਟਾਰਾ ਕਰਨਗੇ। ਹਾਲਾਂਕਿ ਬੋਰਡ ਪਹਿਲਾਂ ਤੋਂ ਹੀ ਵੱਡੀ ਗਿਣਤੀ 'ਚ ਅਜਿਹੀਆਂ ਅਰਜ਼ੀਆਂ ਦੇ ਬੈਕਲੋਗ ਦੀਆਂ ਮੌਜੂਦਾ ਫਾਈਲਾਂ ਨੂੰ ਖਤਮ ਕਰਨ ਲਈ ਜੂਝ ਰਿਹਾ ਹੈ। ਬੋਰਡ 64 ਹੋਰ ਕਰਮਚਾਰੀ ਨਿਯੁਕਤ ਕਰਨ ਜਾ ਰਿਹਾ ਹੈ ਜੋ ਕਿ ਇਨ੍ਹਾਂ ਰਿਫਿਊਜੀ ਦਾਅਵਿਆਂ ਦੇ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਕੰਮ ਕਰਨਗੇ।