ਸਿੱਖਸ ਆਫ ਅਮਰੀਕਾ ਨੇ ਪਾਕਿ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਦਾ ਮੈਰੀਲੈਂਡ 'ਚ ਕੀਤਾ ਵਿਸ਼ੇਸ਼ ਸਨਮਾਨ
Published : May 27, 2021, 3:53 pm IST
Updated : May 27, 2021, 3:53 pm IST
SHARE ARTICLE
Chaudhry Mohammad
Chaudhry Mohammad

ਸਿੱਖ ਭਾਈਚਾਰੇ ਵਲੋਂ ਗਵਰਨਰ ਚੌਧਰੀ ਮੁਹੰਮਦ ਸਰਵਰ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਭੇਂਟ ਕਰਕੇ ਵੱਡਾ ਸਨਮਾਨ ਦਿੱਤਾ।

ਮੈਰੀਲੈਂਡ :  ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਇਨੀਂ ਦਿਨੀਂ ਅਮਰੀਕਾ ਦੌਰੇ ’ਤੇ ਹਨ। ਉਨਾਂ ਦੇ ਮਾਣ ਵਿਚ ਮੁਸਲਿਮ ਆਫ ਅਮਰੀਕਾ ਦੇ ਚੇਅਰਮੈਨ ਸਾਜਿਦ ਤਰਾਰ ਨੇ ਮਾਰਟਿਨਸ ਕਰਾਸਵਿੰਡ ਮੈਰੀਲੈਂਡ ’ਚ ਰਾਤਰੀ ਭੋਜ ਦਾ ਅਯੋਜਨ ਕੀਤਾ। ਇਸ ਮੌਕੇ ਉਹਨਾਂ ਵਲੋਂ ਸਿੱਖਸ ਆਫ ਅਮਰੀਕਾ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ।

Photo
 

ਇਸ ਪ੍ਰੋਗਰਾਮ ਵਿਚ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਮੈਰੀਲੈਂਡ ਡੀ.ਸੀ., ਵਰਜ਼ੀਨੀਆਂ ਏਰੀਆ ਦੇ ਸਿੱਖ ਭਾਈਚਾਰੇ ਤੋਂ ਪ੍ਰਸਿੱਧ ਸਿੱਖ ਸਖਸ਼ੀਅਤਾਂ ਨੇ ਭਾਗ ਲਿਆ। ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਸਿੱਖ ਭਾਈਚਾਰੇ ਵਲੋਂ ਗਵਰਨਰ ਚੌਧਰੀ ਮੁਹੰਮਦ ਸਰਵਰ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਭੇਂਟ ਕਰਕੇ ਵੱਡਾ ਸਨਮਾਨ ਦਿੱਤਾ।

ਇਸ ਮੌਕੇ ਹੀ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਮੁਸਲਿਮ ਆਫ ਅਮਰੀਕਾ ਵੱਲੋਂ ਦਿੱਤਾ ਗਿਆ ‘ਆਊਟਸਟੈਡਿੰਗ ਅਚੀਵਮੈਂਟ ਐਵਾਰਡ’ ਸਿੱਖ ਆਫ ਅਮਰੀਕਾ ਦੇ ਉਪ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੂੰ ਭੇਂਟ ਕੀਤਾ।  ਸ: ਜਸਦੀਪ ਸਿੰਘ ਜੱਸੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਸਾਹਿਬ ਮਾਰਗ ਬਣਾਉਣ ਵਿਚ ਇਕ ਵੱਡਾ ਯੋਗਦਾਨ ਪਾਇਆ ਹੈ ਜਿਸ ਕਾਰਨ ਸਮੁੱਚੀ ਸਿੱਖ ਕੌਮ ਉਨਾਂ ਦੀ ਰਿਣੀ ਹੈ। 

Photo
 

ਸਿੱਖ ਭਾਈਚਾਰੇ ਵੱਲੋਂ ਸ: ਬਲਜਿੰਦਰ ਸਿੰਘ ਸ਼ੰਮੀ ਦੇ ਨਾਲ ਗੁਰਵਿੰਦਰ ਸਿੰਘ ਸੇਠੀ, ਮਨਿੰਦਰ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਗੁਰਚਰਨ ਸਿੰਘ, ਆਗਿਆਪਾਲ ਬਾਠ, ਹਰੀ ਰਾਜ ਸਿੰਘ, ਜਸਵੰਤ ਚੰਚਲ, ਚਰਨਜੀਤ ਚੰਚਲ,  ਧਰਮਪਾਲ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਸਮਰਾ, ਦਿਲਵੀਰ ਸਿੰਘ, ਰਜਿੰਦਰ ਸਿੰਘ, ਪ੍ਰਿਤਪਾਲ  ਸਿੰਘ ਲੱਕੀ, ਸੁਖਪਾਲ ਸਿੰਘ ਧਨੋਆ, ਹਰਬੀਰ ਬੱਤਰਾ, ਰੂਪੀ ਸੂਰੀ, ਸੁਰਿੰਦਰ ਸਿੰਘ ਆਰਕੀਟੈਕਟ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement