11 ਕਰੋੜ ਬਦਲੇ ਨੈਂਸੀ ਕ੍ਰੈਂਪਟਨ-ਬ੍ਰੋਫੀ ਨੇ ਲਈ ਆਪਣੇ ਪਤੀ ਦੀ ਜਾਨ, ਦੋਸ਼ੀ ਕਰਾਰ 
Published : May 27, 2022, 3:21 pm IST
Updated : May 27, 2022, 3:21 pm IST
SHARE ARTICLE
nancy crampton brophy
nancy crampton brophy

13 ਜੂਨ ਨੂੰ ਸਜ਼ਾ 'ਤੇ ਸੁਣਾਇਆ ਜਾਵੇਗਾ ਫ਼ੈਸਲਾ 

ਅਮਰੀਕਾ :  'ਹਾਊ ਟੂ ਮਰਡਰ ਯੂਅਰ ਹਸਬੈਂਡ' ਨਾਮਕ ਕਿਤਾਬ ਦੀ ਲੇਖਿਕਾ ਨੈਂਸੀ ਕ੍ਰੈਂਪਟਨ ਬ੍ਰੋਫੀ ਨੂੰ ਆਪਣੇ ਹੀ ਪਤੀ ਦੀ ਹੱਤਿਆ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ। ਰੋਮਾਂਸ ਲੇਖਿਕਾ ਨੈਂਸੀ ਕ੍ਰੈਂਪਟਨ ਬ੍ਰੌਫੀ ਨੇ 2011 ਵਿੱਚ ਇੱਕ ਲੇਖ ਲਿਖਿਆ ਸੀ, ਜਿਸਦਾ ਸਿਰਲੇਖ ਸੀ ਕਿ 'ਹਾਊ ਟੂ ਮਰਡਰ ਯੂਅਰ ਹਸਬੈਂਡ'। ਇਸ ਲੇਖ ਦੇ ਪ੍ਰਕਾਸ਼ਿਤ ਹੋਣ ਤੋਂ ਸੱਤ ਸਾਲ ਬਾਅਦ ਨੈਂਸੀ ਕ੍ਰੈਂਪਟਨ ਬ੍ਰੌਫੀ ਦੇ ਪਤੀ ਡੈਨੀਅਲ ਬ੍ਰੋਫੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਤਫਾਕਨ, ਲੇਖਿਕਾ ਨੂੰ ਹੁਣ ਉਸਦੇ ਪਤੀ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਹੈ।

Nancy Crampton-BrofiNancy Crampton-Brofi

ਜਾਣਕਾਰੀ ਅਨੁਸਾਰ ਇਹ ਮਾਮਲਾ ਸਾਲ 2018 ਦਾ ਹੈ, ਜਿਸ ਵਿੱਚ ਲੇਖਿਕਾ ਨੈਂਸੀ ਦੇ ਪਤੀ ਡੇਨੀਅਲ ਬ੍ਰੋਫੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰ ਹੁਣ 71 ਸਾਲਾ ਅਮਰੀਕੀ ਨਾਵਲ ਲੇਖਿਕਾ ਨੈਂਸੀ 'ਤੇ ਸੈਕਿੰਡ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਡੈਨੀਅਲ ਬ੍ਰੋਫੀ ਓਰੇਗਨ ਕੁਲਿਨਰੀ ਇੰਸਟੀਚਿਊਟ ਵਿੱਚ ਪੇਸ਼ੇ ਵਜੋਂ ਇੱਕ ਸ਼ੈੱਫ ਸੀ। ਤੁਹਾਨੂੰ ਦੱਸ ਦੇਈਏ ਕਿ ਖਾਣਾ ਪਕਾਉਣ ਦੀ ਕਲਾ ਕਿਲਨਰੀ ਇੰਸਟੀਚਿਊਟ ਵਿੱਚ ਸਿਖਾਈ ਜਾਂਦੀ ਹੈ। ਪੁਲਿਸ ਅਨੁਸਾਰ ਡੇਨੀਅਲ ਨੂੰ ਉਸ ਦੇ ਵਿਦਿਆਰਥੀਆਂ ਨੇ ਮ੍ਰਿਤਕ ਦੇਖਿਆ ਸੀ, ਜਿਨ੍ਹਾਂ ਨੂੰ ਦੋ ਵਾਰ ਗੋਲੀ ਮਾਰੀ ਗਈ ਸੀ। ਘਟਨਾ ਵਾਲੇ ਦਿਨ ਲੋਕਾਂ ਨੇ ਨੈਂਸੀ ਨੂੰ ਕਾਰ ਵਿਚ ਇੰਸਟੀਚਿਊਟ ਦੇ ਅੰਦਰ ਜਾਂਦੇ ਅਤੇ ਬਾਹਰ ਜਾਂਦੇ ਦੇਖਿਆ ਸੀ।

Nancy Crampton-BrofiNancy Crampton-Brofi

ਅਮਰੀਕਾ ਦੇ ਸ਼ਹਿਰ ਪੋਰਟਲੈਂਡ ਵਿੱਚ ਇੱਕ ਜਿਊਰੀ ਨੇ ਇਹ ਫ਼ੈਸਲਾ ਸੁਣਾਇਆ ਹੈ। 'ਹਾਊ ਟੂ ਮਰਡਰ ਯੂਅਰ ਹਸਬੈਂਡ' ਕਿਤਾਬ ਲਿਖਣ ਵਾਲੀ ਨੈਂਸੀ ਬਰੋਫੀ ਹੁਣ 71 ਸਾਲ ਦੀ ਹੈ। ਦਿ ਗਾਰਡੀਅਨ ਦੀ ਰਿਪੋਰਟ ਅਨੁਸਾਰ 12 ਵਿਅਕਤੀਆਂ ਦੀ ਜਿਊਰੀ ਨੇ 63 ਸਾਲਾ ਸ਼ੈੱਫ ਡੈਨੀਅਲ ਬ੍ਰੋਫੀ ਦੀ ਮੌਤ 'ਤੇ 2 ਦਿਨਾਂ ਤੱਕ ਵਿਚਾਰ-ਵਟਾਂਦਰੇ ਤੋਂ ਬਾਅਦ ਬੁੱਧਵਾਰ ਨੂੰ ਨੈਂਸੀ ਕ੍ਰੈਂਪਟਨ-ਬ੍ਰੋਫੀ ਨੂੰ ਦੂਜੇ ਦਰਜੇ ਦਾ ਦੋਸ਼ੀ ਪਾਇਆ।

Nancy Crampton-Brofi with her husband Nancy Crampton-Brofi with her husband

ਹਾਲਾਂਕਿ, ਨੈਂਸੀ ਬ੍ਰੋਫੀ ਨੇ ਆਪਣੇ ਪਤੀ ਦੇ ਕਤਲ ਪਿੱਛੇ ਕੋਈ ਕਾਰਨ ਹੋਣ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਸੀ ਕਿ ਮਿਸਟਰ ਬ੍ਰੌਫੀ ਦੀ ਰਿਟਾਇਰਮੈਂਟ ਬੱਚਤ ਦੇ ਇੱਕ ਹਿੱਸੇ ਨੂੰ ਕੈਸ਼ ਇਨ ਕਰਨ ਨਾਲ ਉਸ ਦੀਆਂ ਵਿੱਤੀ ਸਮੱਸਿਆਵਾਂ ਦਾ ਕਾਫ਼ੀ ਹੱਦ ਤੱਕ ਹੱਲ ਹੋ ਗਿਆ ਸੀ। ਵਕੀਲਾਂ ਨੇ ਕਿਹਾ ਕਿ ਨੈਂਸੀ ਕੋਲ ਬੰਦੂਕ ਦਾ ਉਹੀ ਮੇਕ ਅਤੇ ਮਾਡਲ ਸੀ, ਜੋ ਉਸਦੇ ਪਤੀ ਨੂੰ ਮਾਰਨ ਲਈ ਵਰਤੀ ਗਈ ਸੀ। ਇਸ ਤੋਂ ਇਲਾਵਾ ਜਾਂਚ ਦੌਰਾਨ ਨੈਂਸੀ ਬ੍ਰੋਫੀ ਨੂੰ ਨਿਗਰਾਨੀ ਕੈਮਰੇ ਦੀ ਫੁਟੇਜ ਵਿੱਚ ਓਰੇਗਨ ਕਲਿਨਰੀ ਇੰਸਟੀਚਿਊਟ ਤੋਂ ਆਉਂਦੇ ਅਤੇ ਜਾਂਦੇ ਵੀ ਦੇਖਿਆ ਗਿਆ ਸੀ। 

Nancy Crampton-BrofiNancy Crampton-Brofi

ਦੱਸਣਯੋਗ ਹੈ ਕਿ ਸਾਲ 2011 ਵਿੱਚ, ਨੈਂਸੀ ਕ੍ਰੈਂਪਟਨ ਬ੍ਰੌਫੀ ਨੇ ਇੱਕ ਸਾਈਟ 'ਤੇ ਇੱਕ ਬਲਾਗ ਪੋਸਟ ਕੀਤਾ ਸੀ। ਜਿਸ ਦਾ ਸਿਰਲੇਖ'ਹਾਊ ਟੂ ਮਰਡਰ ਯੂਅਰ ਹਸਬੈਂਡ' ਭਾਵ ਆਪਣੇ ਪਤੀ ਨੂੰ ਕਿਵੇਂ ਮਾਰਨਾ ਹੈ? ਲਿਖਿਆ ਸੀ। ਬਲਾਗ ਵਿੱਚ, ਉਸਨੇ ਆਪਣੇ ਪਤੀ ਦੀ ਹੱਤਿਆ ਦੇ 5 ਸੰਭਾਵਿਤ ਉਦੇਸ਼ਾਂ ਬਾਰੇ ਗੱਲ ਕੀਤੀ। ਇਸ ਵਿਚ ਕਤਲ ਅਤੇ ਇਸ ਦੇ ਤਰੀਕੇ ਬਾਰੇ ਵੀ ਗੱਲ ਕੀਤੀ ਗਈ।

ਹਾਲਾਂਕਿ ਨੈਂਸੀ ਬ੍ਰੋਫੀ ਨੇ ਉਸ ਸਮੇਂ ਇਸ ਬਲਾਗ ਬਾਰੇ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਸਭ ਕਾਲਪਨਿਕ ਹੈ। ਨੈਂਸੀ ਦੀ ਸਜ਼ਾ 'ਤੇ ਫ਼ੈਸਲਾ 13 ਜੂਨ ਨੂੰ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ, ਨੈਂਸੀ ਦੇ ਵਕੀਲ ਵੀ ਇਸ ਮਾਮਲੇ ਵਿੱਚ ਅਪੀਲ ਕਰਨ ਦੀ ਯੋਜਨਾ ਬਣਾ ਰਹੇ ਹਨ।

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement