ਗੁੱਸੇ 'ਚ ਚੁੱਕੇ ਕਦਮ ਕਾਰਨ ਹੁਣ ਜੇਲ 'ਚ ਬਿਤਾਉਣਾ ਪਵੇਗਾ ਇਕ ਮਹੀਨਾ
ਸਿੰਗਾਪੁਰ: ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਇਕ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਵਿਅਕਤੀ ਦੇ ਦੋਸ਼ ਹੈ ਕਿ ਉਸ ਨੇ ਝਗੜੇ ਤੋਂ ਬਾਅਦ ਅਪਣੀ ਪ੍ਰੇਮਿਕਾ ਵੱਲ ਪਿੰਜਰਾ ਸੁੱਟਿਆ। ਇਸ ਮਾਮਲੇ ਵਿਚ ਉਸ ਨੂੰ ਇਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਇਹ ਵੀ ਪੜ੍ਹੋ: IIFA Rocks 2023: 'ਗੰਗੂਬਾਈ ਕਾਠੀਆਵਾੜੀ' ਨੇ ਤਿੰਨ ਤੇ 'ਭੂਲ ਭੁਲੱਈਆ' ਨੇ ਜਿੱਤੇ ਦੋ ਪੁਰਸਕਾਰ
ਜਾਣਕਾਰੀ ਅਨੁਸਾਰ ਅਪਣੇ ਪਾਲਤੂ ਕੁੱਤੇ ਦੀ ਦੇਖਭਾਲ ਨੂੰ ਲੈ ਕੇ ਦੋਹਾਂ ਵਿਚਕਾਰ ਲੜਾਈ ਹੋਈ ਸੀ। ਸਿੰਗਾਪੁਰ ਦੇ ਭਾਰਤੀ ਮੂਲ ਦੇ ਵਿਅਕਤੀ ਨੂੰ ਦੂਜਿਆਂ ਦੀ ਨਿੱਜੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਗ਼ੈਰ ਉਤਾਵਲੇਪਨ 'ਚ ਕੰਮ ਕਰਨ ਅਤੇ ਅਪਰਾਧਕ ਧਮਕੀ ਦੇ ਇਕ ਮਾਮਲੇ ਵਿਚ ਦੋਸ਼ੀ ਮੰਨਣ ਤੋਂ ਬਾਅਦ ਸਜ਼ਾ ਸੁਣਾਈ ਗਈ ਸੀ।
ਸਿੰਗਾਪੁਰ ਦੇ ਸਥਾਨਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਸਜ਼ਾ ਸੁਣਾਉਣ ਸਮੇਂ ਦੋਸ਼ੀਆਂ ਵਿਰੁਧ ਇਸੇ ਤਰ੍ਹਾਂ ਦੇ ਤਿੰਨ ਹੋਰ ਦੋਸ਼ ਵੀ ਵਿਚਾਰੇ ਗਏ।
ਜੋੜੇ ਦਾ ਝਗੜਾ ਉਸ ਸਮੇਂ ਹਿੰਸਕ ਹੋ ਗਿਆ ਜਦੋਂ ਵਿਸ਼ਵੇਸ਼ਵਰਨ ਜਗਦੀਸਨ ਨੇ ਗੁੱਸੇ ਵਿਚ ਅਪਣਾ ਕਾਬੂ ਗੁਆ ਲਿਆ ਅਤੇ ਇਕ ਕਿਲੋਗ੍ਰਾਮ ਵਜ਼ਨ ਵਾਲਾ ਪਿੰਜਰਾ ਅਪਣੀ ਪ੍ਰੇਮਿਕਾ 'ਤੇ ਸੁੱਟ ਦਿਤਾ। ਇਸ ਤੋਂ ਬਾਅਦ ਪ੍ਰੇਮਿਕਾ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ ਸੀ।