New Zealand News : ਕੁੱਤਿਆਂ ਦਾ ਕਮਾਲ-ਨਕਲੀ ਨੋਟਾਂ ਦੀ ਵੀ ਕਰਦੇ ਨੇ ਭਾਲ
Published : May 27, 2025, 9:09 am IST
Updated : May 27, 2025, 9:14 am IST
SHARE ARTICLE
Dogs found fake notes New Zealand News in punjabi
Dogs found fake notes New Zealand News in punjabi

New Zealand News: ਨਕਦੀ ਦੇ ਨਾਲ-ਨਾਲ, ਕੁੱਤਿਆਂ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦਾ ਪਤਾ ਲਗਾਉਣ ਲਈ ਦਿੱਤੀ ਜਾਂਦੀ ਸਿਖਲਾਈ

Dogs found fake notes New Zealand News in punjabi : ਵਿਕਾਸਸ਼ੀਲ ਦੇਸ਼ਾਂ ਦੇ ਵਿਚ ਕੁੱਤਿਆਂ ਦੀ ਮਹੱਤਤਾ ਭਾਵੇਂ ਉਸ ਪੱਧਰ ਦੀ ਨਾ ਹੋਵੇ ਜਿਸ ਪੱਧਰ ਦੀ ਵਿਕਸਤ ਦੇਸ਼ਾਂ ਦੇ ਵਿਚ ਪਾਈ ਜਾਂਦੀ ਹੈ। ਵਧੀਆ ਨਸਲ ਦੇ ਕੁੱਤੇ ਜਿੱਥੇ ਘਰਾਂ ਦਾ ਸ਼ਿੰਗਾਰ ਬਣਦੇ ਹਨ ਉਤੇ ਮਨੁੱਖੀ ਜਾਤੀ ਦੇ ਬਹੁਤ ਸਾਰੇ ਕੰਮਾਂ ਵਿਚ ਵੀ ਸਹਾਇਤਾ ਕਰਦੇ ਹਨ। ਕੁਝ ਲੋਕਾਂ ਨੂੰ ਕੁੱਤੇ ਬਿੱਲੀਆਂ ਰੱਖਣ ਦੇ ਨਾਲ ਸੁੱਖ ਮਿਲਦਾ ਹੈ ਅਤੇ ਉਹ ਸ਼ਾਂਤੀ ਭਰਿਆ ਜੀਵਨ ਬਤੀਤ ਕਰਦੇ ਹਨ। ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵਧੀਆ ਨਸਲ ਦੇ ਕੁੱਤਿਆਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਤੋਂ ਕੰਮ ਲੈਂਦੀਆਂ ਹਨ ਜਿਨ੍ਹਾਂ ਨੂੰ ਮਨੁੱਖ ਦੇ ਲਈ ਕਰਨਾ ਔਖਾ ਹੁੰਦਾ ਹੈ।

ਨਿਊਜ਼ੀਲੈਂਡ ਪੁਲਿਸ ਦੇ ਕੋਲ ਅਜਿਹੇ ਕੁੱਤੇ ਹਨ ਜੋ ਕਿ ਨਕਲੀ ਨੋਟਾਂ ਦੀ ਵੀ ਪਛਾਣ ਕਰ ਲੈਂਦੇ ਹਨ। ਇਨ੍ਹਾਂ ਵਿਸ਼ੇਸ਼ ਨਸਲ ਦੇ ਕੁੱਤਿਆਂ ਨੂੰ ਸੁਗੰਧ ਦੇ ਨਾਲ ਅਜਿਹਾ ਸਿਖਾਇਆ ਜਾਂਦਾ ਹੈ ਕਿ ਉਹ ਨਕਲੀ ਅਤੇ ਅਸਲੀ ਨੋਟਾਂ ਦੀ ਪਛਾਣ ਕਰ ਲੈਂਦੇ ਹਨ। ਇਹ ਕੁੱਤੇ ਹਵਾਈ ਅੱਡਿਆਂ, ਬੰਦਰਗਾਹਾਂ, ਜਹਾਜ਼ਾਂ ਅਤੇ ਗੋਦਾਮਾਂ ਵਿਚ ਕੰਮ ਕਰਦੇ ਵੇਖੇ ਜਾ ਸਕਦੇ ਹਨ। 

ਹੁਣ ਇਹ ਕੁੱਤੇ ਵੱਡੀ ਮਾਤਰਾ ਵਿੱਚ ਅਣ-ਐਲਾਨੀ ਨਕਦੀ ਲੱਭਣ ਵਿਚ ਮਦਦ ਕਰ ਸਕਦੇ ਹਨ ਜੋ ਦੇਸ਼ ਨੂੰ ਮਨੀ ਲਾਂਡਰਿੰਗ ਅਤੇ ਅਤਿਵਾਦ ਫ਼ੰਡਿੰਗ ਵਰਗੀਆਂ ਸੰਭਾਵੀ ਅਪਰਾਧਕ ਗਤੀਵਿਧੀਆਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਇਹ ਨਿਊਜ਼ੀਲੈਂਡ ਦੇ ਐਂਟੀ-ਮਨੀ ਲਾਂਡਰਿੰਗ ਅਤੇ ਕਾਊਂਟਰਿੰਗ ਫ਼ਾਈਨੈਂਸਿੰਗ ਆਫ਼ ਟੈਰੋਰਿਜ਼ਮ ਐਕਟ ਦੇ ਤਹਿਤ ਕੀਤਾ ਜਾਂਦਾ ਹੈ। ਨਕਲੀ ਨੋਟਾਂ ਦੇ ਨਾਲ-ਨਾਲ, ਕੁੱਤਿਆਂ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦਾ ਪਤਾ ਲਗਾਉਣ ਲਈ ਸਿਖਲਾਈ ਦਿਤੀ ਜਾਂਦੀ ਹੈ।

(For more news apart from 'Dogs found fake notes New Zealand News in punjabi  ’ latest news latest news, stay tune to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement