
ਕੈਂਪ ’ਚ ਪਾਕਿਤਾਨ ਵਲੋਂ ਅਤਿਵਾਦੀਆਂ ਨੂੰ ਦਿਤੀ ਜਾ ਰਹੀ ਸੀ ਸਿੱਖਲਾਈ
ਤੁਹਾਨੂੰ ਦੱਸ ਦਈਏ ਕਿ ਪਿੱਛਲੇ ਦਿਨੀ ਪਾਕਿਸਤਾਨ ਤੇ ਭਾਰਤ ਵਿਚ ਪਹਿਲਗਾਮ ਅਤਿਵਾਦੀ ਹਮਲੇ ਨੂੰ ਲੈ ਕੇ ਤਣਾਅ ਬਣਿਆ ਹੋਇਆ ਸੀ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ’ਚ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿਤਾ ਸੀ। ਪਰ ਹੁਣ ਇਕ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਸ਼ਕਰਗੜ੍ਹ ਵਿਚ ਸਥਿਤ ਕੈਂਪ, ਜਿੱਥੇ ਹਮਾਸ ਕਮਾਂਡਰ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀਆਂ ਨੂੰ ਜੰਮੂ-ਕਸ਼ਮੀਰ ਵਿਚ ਖ਼ੂਨ-ਖਰਾਬਾ ਕਰਵਾਉਣ ਲਈ ਸਿਖਲਾਈ ਦੇ ਰਹੇ ਸਨ, ਨੂੰ ਭਾਰਤੀ ਫ਼ੌਜ ਨੇ ਢਾਹ ਦਿਤਾ ਹੈ।
ਇਸ ਕੈਂਪ ਵਿਚ ਬੈਠ ਕੇ ਅੱਤਵਾਦੀਆਂ ਨੇ ਪਠਾਨਕੋਟ ਏਅਰ ਫ਼ੋਰਸ ਸਟੇਸ਼ਨ ’ਤੇ ਜੈਸ਼ ਦੇ ਆਤਮਘਾਤੀ ਹਮਲੇ ਦੀ ਸਾਜ਼ਿਸ਼ ਰਚੀ ਸੀ। ਕਠੂਆ ਦੇ ਹੀਰਾਨਗਰ ਸੈਕਟਰ ਤੋਂ ਜੰਮੂ ਦੇ ਆਰਐਸ ਪੁਰਾ ਸੈਕਟਰ ਤਕ ਅੰਤਰਰਾਸ਼ਟਰੀ ਸਰਹੱਦ ’ਤੇ ਸੁਰੰਗਾਂ ਪੁੱਟ ਕੇ ਅਤਿਵਾਦੀਆਂ ਨੂੰ ਭਾਰਤੀ ਖੇਤਰ ਵਿਚ ਘੁਸਪੈਠ ਕਰਾਉਣ ਅਤੇ ਜੰਮੂ ਡਿਵੀਜ਼ਨ ਵਿਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਕਾਰੋਬਾਰ ਵੀ ਇੱਥੋਂ ਹੀ ਚਲਾਇਆ ਜਾ ਰਿਹਾ ਸੀ।
ਕਈ ਵੱਡੇ ਮੁਕਾਬਲਿਆਂ ਵਿਚ ਸ਼ਾਮਲ ਅਤਿਵਾਦੀ ਵੀ ਇਸ ਕੈਂਪ ਤੋਂ ਆਏ ਸਨ। ਸਾਂਬਾ ਸੈਕਟਰ ਵਿਚ ਅੰਤਰਰਾਸ਼ਟਰੀ ਸਰਹੱਦ ਤੋਂ ਛੇ ਕਿਲੋਮੀਟਰ ਦੂਰ, ਪਾਕਿਸਤਾਨੀ ਪੰਜਾਬ ਦੇ ਸ਼ਕਰਗੜ੍ਹ ਵਿਚ ਤੇਹਰਾ ਕਲਾਂ ਸਰਜਲ ਵਿਖੇ ਸਥਿਤ ਇਹ ਕੈਂਪ ਅਤਿਵਾਦੀਆਂ ਦਾ ਇਕ ਵੱਡਾ ਕੰਟਰੋਲ ਰੂਮ ਰਿਹਾ ਹੈ। ਇਸ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਅਤੇ ਪਾਕਿਸਤਾਨੀ ਫ਼ੌਜ ਦੁਆਰਾ ਅਤਿਵਾਦੀਆਂ ਨੂੰ ਅਤਿ-ਆਧੁਨਿਕ ਰੇਡੀਓ ਰਿਸੀਵਰ ਅਤੇ ਹੋਰ ਸੰਚਾਰ ਉਪਕਰਣ ਪ੍ਰਦਾਨ ਕੀਤੇ ਗਏ ਸਨ।
ਇਸ ਜਗ੍ਹਾ ਤੋਂ ਜੰਮੂ-ਕਸ਼ਮੀਰ ਵਿਚ ਸਰਗਰਮ ਅਤਿਵਾਦੀਆਂ ਨੂੰ ਇਨਕ੍ਰਿਪਟਡ ਮੋਡ ਰਾਹੀਂ ਸੁਨੇਹੇ ਭੇਜੇ ਜਾ ਰਹੇ ਸਨ। ਏਨਕ੍ਰਿਪਟਡ ਮੋਡ ਡੇਟਾ ਨੂੰ ਇਕ ਅਜਿਹੇ ਰੂਪ ਵਿਚ ਬਦਲਦਾ ਹੈ ਜਿਸ ਨੂੰ ਆਸਾਨੀ ਨਾਲ ਪੜਿ੍ਹਆ ਨਹੀਂ ਜਾ ਸਕਦਾ। ਇਸ ਲਾਂਚਿੰਗ ਪੈਡ ’ਤੇ ਜੈਸ਼ ਦੇ ਲਗਭਗ ਦੋ ਦਰਜਨ ਲੜਾਕੂ ਮੌਜੂਦ ਸਨ।