Russia- Ukraine War: ਰੂਸ ਨੇ ਯੂਕ੍ਰੇਨ ’ਤੇ ਕੀਤਾ ਹੁਣ ਤਕ ਦਾ ਸੱਭ ਤੋਂ ਵੱਡਾ ਹਮਲਾ, 355 ਡਰੋਨ ਅਤੇ 9 ਮਿਜ਼ਾਈਲਾਂ ਸੁੱਟੀਆਂ
Published : May 27, 2025, 6:42 am IST
Updated : May 27, 2025, 6:42 am IST
SHARE ARTICLE
Russia- Ukraine War
Russia- Ukraine War

ਰਾਸ਼ਟਰਪਤੀ ਟਰੰਪ ਬੋਲੇ, ਪੁਤਿਨ ਦਾ ਦਿਮਾਗ਼ ਖ਼ਰਾਬ ਹੋ ਗਿਐ

Russia- Ukraine War: ਰੂਸ ਨੇ ਬੀਤੀ ਰਾਤ ਯੂਕ੍ਰੇਨ ’ਤੇ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਕੀਤਾ। ਯੂਕ੍ਰੇਨੀ ਅਧਿਕਾਰੀਆਂ ਦੇ ਮੁਤਾਬਕ ਕਰੀਬ 355 ਡ੍ਰੋਨ ਤੇ ਨੌ ਕਰੂਜ਼ ਮਿਜ਼ਾਈਲ ਰੂਸ ਵਲੋਂ ਕੀਵ ਤੇ ਹੋਰ ਖੇਤਰਾਂ ’ਚ ਸੁੱਟੇ ਗਏ। ਇਸ ਰੂਸੀ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਯੂਕ੍ਰੇਨੀ ਹਵਾਈ ਫ਼ੌਜ ਦੇ ਸੰਚਾਰ ਵਿਭਾਗ ਦੇ ਮੁਖੀ ਯੂਰੀ ਇਹਨਾਤ ਨੇ ਦਸਿਆ ਕਿ ਰੂਸੀ ਹਮਲੇ ’ਚ 355 ਡ੍ਰੋਨ ਸ਼ਾਮਲ ਸਨ। ਅਧਿਕਾਰੀਆਂ ਨੇ ਦਸਿਆ ਕਿ ਕੁਝ ਨਾਗਰਿਕ ਜ਼ਖ਼ਮੀ ਹੋਏ ਹਨ, ਪਰ ਕਿਸੇ ਦੀ ਮੌਤ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।

ਇਸ ਤੋਂ ਪਹਿਲਾਂ ਸ਼ਨਿਚਰਵਾਰ ਦੀ ਰਾਤ ਨੂੰ ਯੂਕ੍ਰੇਨੀ ਰਾਜਧਾਨੀ ਕੀਵ ਤੇ ਹੋਰ ਖੇਤਰਾਂ ’ਚ ਰੂਸ ਦੇ ਡ੍ਰੋਨ ਤੇ ਮਿਜ਼ਾਈਲ ਹਮਲੇ ’ਚ ਘੱਟੋ ਘੱਟ 12 ਲੋਕ ਮਾਰੇ ਗਏ ਸੀ, ਜਦਕਿ ਕਈ ਦਰਜਨ ਲੋਕ ਜ਼ਖ਼ਮੀ ਹੋ ਗਏ ਸੀ।

ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਪੁਤਿਨ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ, ਜੋ ਉਹ ਇਕ ਤੋਂ ਬਾਅਦ ਇਕ ਯੂਕ੍ਰੇਨ ’ਤੇ ਹਮਲੇ ਕਰਦੇ ਜਾ ਰਹੇ ਹਨ। ਦਸ ਦਈਏ ਕਿ ਇਸ ਗੱਲ ਦਾ ਪ੍ਰਗਟਾਵਾ ਟਰੰਪ ਨੇ ਉਸ ਵੇਲੇ ਕੀਤਾ ਹੈ, ਜਿਸ ਦੌਰਾਨ ਉਹ ਰੂਸ ਯੂਕ੍ਰੇਨ ਵਿਚਾਲੇ ਜੰਗਬੰਦੀ ਕਰਾਉਣ ਤੇ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।

ਪਰ ਰੂਸ ਦੇ ਤਾਜ਼ਾ ਹਮਲਿਆਂ ਤੋਂ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਫ਼ਿਲਹਾਲ ਪੁਤਿਨ ਯੂਕ੍ਰੇਨ ’ਤੇ ਰਹਿਮ ਕਰਨ ਦੇ ਮੂਡ ’ਚ ਨਹੀਂ ਹਨ। ਟਰੰਪ ਨੇ ਇਹ ਵੀ ਕਿਹਾ ਕਿ ਹੁਣ ਪੁਤਿਨ ਨੂੰ ਲੈ ਕੇ ਉਨ੍ਹਾਂ ਦਾ ਸਵਰ ਟੁੱਟ ਰਿਹਾ ਹੈ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਮੇਰੇ ਹਮੇਸ਼ਾ ਚੰਗੇ ਰਿਸ਼ਤੇ ਰਹੇ ਹਨ, ਪਰ ਹੁਣ ਉਨ੍ਹਾਂ ਨੂੰ ਕੁੱਝ ਹੋ ਗਿਆ ਹੈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ।’’     


 

SHARE ARTICLE

ਏਜੰਸੀ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement