ਜਵਾਲਾਮੁਖੀ ਫਟਣ ਤੋਂ ਬਾਅਦ ਗਵਾਟੇਮਾਲਾ ਨੇ ਅਮਰੀਕਾ ਤੋਂ ਮਦਦ ਮੰਗੀ
Published : Jun 27, 2018, 12:39 pm IST
Updated : Jun 27, 2018, 12:39 pm IST
SHARE ARTICLE
 Jimmy Morales
Jimmy Morales

ਗੁਆਟੇਮਾਲਾ 'ਚ ਜਵਾਲਾਮੁਖੀ ਯੁਗੋ ਦੇ ਫਟਣ ਮਗਰੋਂ ਦੇਸ਼ ਨੇ ਅਮਰੀਕੀ ਸਰਕਾਰ ਤੋਂ ਸ਼ਰਨਾਰਥੀ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇਣ ਦੀ ਮੰਗ ਕੀਤੀ ਹੈ।ਜਵਾਲਾਮੁਖੀ ...

ਗੁਆਟੇਮਾਲਾ ਸਿਟੀ, ਗੁਆਟੇਮਾਲਾ 'ਚ ਜਵਾਲਾਮੁਖੀ ਯੁਗੋ ਦੇ ਫਟਣ ਮਗਰੋਂ ਦੇਸ਼ ਨੇ ਅਮਰੀਕੀ ਸਰਕਾਰ ਤੋਂ ਸ਼ਰਨਾਰਥੀ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇਣ ਦੀ ਮੰਗ ਕੀਤੀ ਹੈ।ਜਵਾਲਾਮੁਖੀ ਫਟਣ ਦੀ ਘਟਨਾ 3 ਜੂਨ ਨੂੰ ਵਾਪਰੀ ਸੀ ਅਤੇ ਤਦ ਤੋਂ ਅਧਿਕਾਰੀਆਂ ਨੇ 112 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਪਰ ਵੱਡੀ ਗਿਣਤੀ 'ਚ ਅਜੇ ਵੀ ਲੋਕ ਲਾਪਤਾ ਹਨ। ਰਾਸ਼ਟਰਪਤੀ ਜਿਮੀ ਮੋਰਾਲਜ਼ ਨੇ ਟਵਿਟਰ 'ਤੇ ਕਿਹਾ, ''ਮੈਂ ਵਿਦੇਸ਼ ਮੰਤਰੀ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਗੁਆਟੇਮਾਲਾ ਦੇ ਸ਼ਰਨਾਰਥੀਆਂ ਨੂੰ ਅਮਰੀਕੀ ਸਰਕਾਰ ਤੋਂ ਟੈਂਮਪਰੇਰੀ ਪ੍ਰਟੈਕਟਿਡ ਸਟੇਟਸ ਦੀ ਤਤਕਾਲ ਅਪੀਲ ਕਰਨ।''

ਵਿਦੇਸ਼ ਮੰਤਰੀ ਸੈਂਡਰਾ ਜੋਵੇਲ ਨੇ ਦਸਿਆ, ''ਮੈਂ ਟਰੰਪ ਪ੍ਰਸ਼ਾਸਨ ਨੂੰ ਪੱਤਰ ਭੇਜ ਕੇ ਸਾਡੇ ਸ਼ਰਨਾਰਥੀ ਭਰਾਵਾਂ ਦੇ ਹਿੱਤ 'ਚ ਅਪੀਲ ਕੀਤੀ ਸੀ ਜਿਸ ਦਾ ਟੀਚਾ ਉਨ੍ਹਾਂ ਨਾਗਰਿਕਾਂ ਨੂੰ ਲਾਭ ਪਹੁੰਚਾਉਣਾ ਹੈ ਜੋ ਅਮਰੀਕਾ 'ਚ ਵਰਕ ਪਰਮਿਟ ਨਾਲ ਰਹਿੰਦੇ ਹਨ।'' ਜ਼ਿਕਰਯੋਗ ਹੈ ਕਿ ਇਸ ਸਟੇਟਸ ਤਹਿਤ ਸ਼ਰਨਾਰਥੀਆਂ ਨੂੰ ਅਸਥਾਈ ਨਿਵਾਸ ਅਤੇ ਕਾਰਜ ਸਬੰਧੀ ਲਾਭ ਦਿਤੇ ਜਾਂਦੇ ਹਨ। ਸੇਲਵਾਡੋਰ 'ਚ 2001 ਵਿਚ ਜਨਵਰੀ ਅਤੇ ਫ਼ਰਵਰੀ 'ਚ ਆਏ ਭਿਆਨਕ ਭੂਚਾਲ ਮਗਰੋਂ ਉਸ ਦੇ ਲੋਕਾਂ ਨੂੰ ਇਹ ਸਟੇਟਸ ਦਿਤਾ ਗਿਆ ਸੀ। (ਪੀਟੀਆਈ)

SHARE ARTICLE

ਏਜੰਸੀ

Advertisement

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM
Advertisement