
ਲੰਮੇ ਸਮੇਂ ਤਕ ਬੈਠੀਆਂ ਰਹਿਣ ਵਾਲੀਆਂ ਔਰਤਾਂ ਨੂੰ ਉਮਰ ਵਧਣ ਨਾਲ-ਨਾਲ ਕਮਜ਼ੋਰ ਹੋਣ ਦਾ ਜੋਖਮ ਜ਼ਿਆਦਾ ਰਹਿੰਦਾ ਹੈ। ਆਸਟਰੇਲੀਆ ਦੀ ਕਵੀਸਲੈਂਡ ...
ਮੈਲਬਰਨ,: ਲੰਮੇ ਸਮੇਂ ਤਕ ਬੈਠੀਆਂ ਰਹਿਣ ਵਾਲੀਆਂ ਔਰਤਾਂ ਨੂੰ ਉਮਰ ਵਧਣ ਨਾਲ-ਨਾਲ ਕਮਜ਼ੋਰ ਹੋਣ ਦਾ ਜੋਖਮ ਜ਼ਿਆਦਾ ਰਹਿੰਦਾ ਹੈ। ਆਸਟਰੇਲੀਆ ਦੀ ਕਵੀਸਲੈਂਡ ਯੂਨੀਵਰਸਿਟੀ ਦੇ ਅਧਿਐਨਕਾਰਾਂ ਨੇ 12 ਸਾਲ ਵਿਚ ਕਰੀਬ 5500 ਅਧੇੜ ਉਮਰ ਦੀਆਂ ਔਰਤਾਂ ਦੇ ਬੈਠਣ ਦੇ ਤਰੀਕਿਆਂ ਦਾ ਅਧਿਐਨ ਕੀਤਾ। ਯੂਨੀਵਰਸਿਟੀ ਦੇ ਪਾਲ ਗਾਰਡੀਨਰ ਨੇ ਕਿਹਾ, 'ਔਰਤਾਂ ਜੋ ਲੰਮੇ ਸਮੇਂ ਤਕ, ਦਿਨ ਵਿਚ ਕਰੀਬ ਦਸ ਘੰਟੇ ਬੈਠੀਆਂ ਰਹਿੰਦੀਆਂ ਹਨ ਜਾਂ ਬੈਠ ਕੇ ਕੰਮ ਕਰਦੀਆਂ ਹਨ, ਉਨ੍ਹਾਂ ਦੇ ਕਮਜ਼ੋਰ ਹੋਣ ਦਾ ਜੋਖਮ ਜ਼ਿਆਦਾ ਹੁੰਦਾ ਹੈ।' ਘੱਟ ਸਮੇਂ ਤਕ ਬੈਠਣ ਵਾਲੀਆਂ ਔਰਤਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਜੋਖਮ ਘੱਟ ਰਹਿੰਦਾ ਹੈ।
ਇਹ ਅਧਿਐਨ ਅਮੈਰੀਕਨ ਜਰਨਲ ਆਫ਼ ਐਪੀਡੇਮੀਓਲਾਜੀ ਵਿਚ ਛਪਿਆ ਹੈ। ਪਾਲ ਨੇ ਕਿਹਾ, 'ਸਾਡੇ ਮੁਤਾਬਕ ਹਰ ਦਿਨ 5.5 ਘੰਟਿਆਂ ਤਕ ਬੈਠਣਾ ਇਸ ਦਾ ਦਰਮਿਆਨਾ ਪੱਧਰ ਹੈ ਜਦਕਿ 3.5 ਘੰਟਿਆਂ ਤਕ ਬੈਠਣਾ ਘੱਟ ਪੱਧਰ ਹੈ। ਕਮਜ਼ੋਰੀ ਦਾ ਅਰਥ ਹੈ ਕਿ ਕਿਸੇ ਬੀਮਾਰੀ ਜਾਂ ਰੋਗ ਤੋਂ ਉਭਰਨ ਲਈ ਸਮਰੱਥਾ ਦਾ ਘੱਟ ਹੋਣਾ।' (ਏਜੰਸੀ)