ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਪਿਓ-ਧੀ ਦੀ ਮੌਤ
Published : Jun 27, 2019, 12:08 pm IST
Updated : Jun 27, 2019, 12:08 pm IST
SHARE ARTICLE
father daughter died on the us mexico border trying to cross into the usa
father daughter died on the us mexico border trying to cross into the usa

ਮ੍ਰਿਤਕ ਦੀ ਪਤਨੀ ਆਪਣੇ ਆਪ ਨੂੰ ਬਚਾਉਣ ਵਿਚ ਕਾਮਯਾਬ ਰਹੀ ਅਤੇ ਨਦੀ ਦੇ ਕਿਨਾਰੇ ਤੱਕ ਪਹੁੰਚ ਗਈ

ਟਮੌਲੀਪਾਸ- ਸਾਲਵਾਡੋਰ ਦੇ ਇਕ ਨਾਗਰਕ ਅਤੇ ਉਸ ਦੀ ਦੋ ਸਾਲ ਦੀ ਬੇਟੀ ਦੀ ਹੈਰਾਨ ਕਰਨ ਵਾਲੀ ਤਸਵੀਰ ਨੇ ਦੁਨੀਆ ਨੂੰ ਹਿਲਾ ਕਿ ਰੱਖ ਦਿੱਤਾ। ਪਿਤਾ ਅਤੇ ਬੋਟੀ ਦੋਨੋਂ ਮੈਕਸਿਕੋ ਦੀ ਰੀਓ ਗ੍ਰਨੇਡ ਨਦੀ ਨੂੰ ਪਾਰ ਕਰ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਦੋਨਾਂ ਦਾ ਪੈਰ ਫਿਸਲ ਗਿਆ ਅਤੇ ਦੋਨਾਂ ਦੀ ਨਦੀ ਵਿਚ ਡਿੱਗਣ ਨਾਲ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਰੋਸ ਹੈ ਕਿ ਕਿਵੇ ਲੋਕਾਂ ਆਪਣੀ ਜਿੰਦਗੀ ਨੂੰ ਖਤਰੇ ਵਿਚ ਖ਼ੁਦ ਹੀ ਪਾਉਂਦੇ ਹਨ।

father daughter died on the us mexico border trying to cross into the usa father daughter died on the us mexico border trying to cross into the usa

25 ਸਾਲ ਆਸਕਰ ਮਾਰਟਿਨੇਜ ਰਮਾਇਰੇਜ ਆਪਣੀ 21 ਸਾਲ ਦੀ ਪਤਨੀ ਅਤੇ 4 ਸਾਲ ਦੀ ਬੇਟੀ ਦੇ ਨਾਲ ਅਲ ਸਲਵਾਡੋਰ ਤੋਂ ਭੱਜ ਕੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਮੈਕਸਿਕੋ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਰਮਾਏਰੇਜ ਨੇ ਆਪਣੀ ਬੇਟੀ ਨੂੰ ਆਪਣੀ ਪਿੱਠ ਤੇ ਲੱਦਿਆ ਹੋਇਆ ਹੈ ਨਦੀ ਪਾਰ ਕਰਨ ਵੇਲੇ ਬੇਟੀ ਨੂੰ ਸੁਰੱਖਿਅਤ ਰੱਖਣ ਲਈ ਉਸ ਨੇ ਬੇਟੀ ਨੂੰ ਆਪਣੀ ਟੀ-ਸ਼ਰਟ ਦੇ ਅੰਦਰ ਪਾ ਲਿਆ ਸੀ ਪਰ ਨਦੀ ਦੇ ਤੇਜ਼ ਵਹਾਅ ਦੇ ਕਾਰਨ ਦੋਨੋਂ ਨਦੀ ਵਿਚ ਡੁੱਬ ਗਏ ਹਾਲਾਂਕਿ ਉਸਦੀ ਪਤਨੀ ਆਪਣੇ ਆਪ ਨੂੰ ਬਚਾਉਣ ਵਿਚ ਕਾਮਯਾਬ ਰਹੀ ਅਤੇ ਨਦੀ ਦੇ ਕਿਨਾਰੇ ਤੱਕ ਪਹੁੰਚ ਗਈ।



 

ਦੋਨੋਂ ਲਾਸ਼ਾਂ ਸੋਮਵਾਰ ਨੂੰ ਮੈਕਸਿਕੋ ਦੇ ਟਮੌਲੀਪਾਸ ਰਾਜ ਦੇ ਮਾਟਾਮੋਰਸ ਤੋਂ ਬਰਾਮਦ ਕੀਤੀਆਂ ਗਈਆਂ। ਪਿਤਾ ਅਤੇ ਬੇਟੀ ਦੀ ਲਾਸ਼ ਨਦੀ ਵਿਚ ਪੁੱਠੀਆਂ ਤੈਰ ਰਹੀਆਂ ਸਨ ਅਤੇ ਇਸ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਕਾਫ਼ੀ ਰੋਸ ਦੇਖਿਆ ਜਾ ਰਿਹਾ ਹੈ। ਇਸ ਘਟਨਾ ਨੂੰ ਦੇਖਦੇ ਹੋਏ ਸਾਲਵਾਡੋਰ ਦੇ ਵਿਦੇਸ਼ ਮੰਤਰੀ ਐਲੇਕਜੇਡਰ ਹਿੱਲ ਨੇ ਕਿਹਾ ਕਿ ''ਸਾਡਾ ਦੇਸ਼ ਇਕ ਵਾਰ ਫਿਰ ਸੋਗ ਵਿਚ ਹੈ ਮੈਂ ਸਾਰੇ ਪਰਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੋਈ ਵੀ ਕੰਮ ਨਾ ਕਰੋ ਕਿਉਂਕਿ ਜਿੰਦਗੀ ਕਈ ਗੁਣਾ ਕੀਮਤੀ ਹੈ''। 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement