ਕੋਰੋਨਾ ਤੋਂ ਬਚਾਅ ਵਾਲਾ ਟੀਕਾ ਬਜ਼ੁਰਗਾਂ 'ਤੇ ਸਫ਼ਲ ਨਹੀਂ : ਮਾਹਰ
Published : Jun 27, 2020, 10:26 am IST
Updated : Jun 27, 2020, 10:26 am IST
SHARE ARTICLE
FILE PHOTO
FILE PHOTO

ਕੈਨੇਡਾ ਦੀ 'ਯੂਨੀਵਰਸਿਟੀ ਆਫ਼ ਟੋਰਾਂਟੋ' ਪੁੱਜੇ ਯੂ. ਕੇ. ਦੇ ਡਾਕਟਰ ਅਲੈਈਨੋਰ ਫ਼ਿਸ਼ ਨੇ ਕਿਹਾ ਕਿ ਕੋਵਿਡ-19 ਦਾ ਟੀਕਾ ਉਨ੍ਹਾਂ ਬਜ਼ੁਰਗਾਂ ਉਤੇ ਇੰਨਾ

ਟੋਰਾਂਟੋ, 26 ਜੂਨ: ਕੈਨੇਡਾ ਦੀ 'ਯੂਨੀਵਰਸਿਟੀ ਆਫ਼ ਟੋਰਾਂਟੋ' ਪੁੱਜੇ ਯੂ. ਕੇ. ਦੇ ਡਾਕਟਰ ਅਲੈਈਨੋਰ ਫ਼ਿਸ਼ ਨੇ ਕਿਹਾ ਕਿ ਕੋਵਿਡ-19 ਦਾ ਟੀਕਾ ਉਨ੍ਹਾਂ ਬਜ਼ੁਰਗਾਂ ਉਤੇ ਇੰਨਾ ਪ੍ਰਭਾਵਸ਼ਾਲੀ ਨਹੀਂ ਹੋ ਸਕਦਾ, ਜਿਨ੍ਹਾਂ ਨੂੰ ਵਧੇਰੇ ਖ਼ਤਰਨਾਕ ਬੀਮਾਰੀਆਂ ਹਨ। ਹਾਲਾਂਕਿ, ਕੁੱਝ ਮਾਹਰ ਕਹਿੰਦੇ ਹਨ ਕਿ ਬਜ਼ੁਰਗਾਂ ਨੂੰ ਟੀਕੇ ਲਗਾਉਣ ਨਾਲ ਉਨ੍ਹਾਂ ਨੂੰ ਸੁਰੱਖਿਆ ਦਿਤੀ ਜਾ ਸਕਦੀ ਹੈ ਪਰ ਅਜੇ ਇਹ ਸਿੱਧ ਨਹੀਂ ਹੋ ਸਕਿਆ। ਮਾਹਰਾਂ ਮੁਤਾਬਕ ਟੀਕੇ ਦੀ ਸਫ਼ਲਤਾ ਵੱਖ-ਵੱਖ ਉਮਰ ਦੇ ਸਮੂਹਾਂ ਉਤੇ ਨਿਰਭਰ ਕਰਦੀ ਹੈ ਅਤੇ ਇਸ ਵਿਸ਼ੇ ਉਤੇ ਹੋਰ ਪ੍ਰੀਖਣ ਕਰਨੇ ਚਾਹੀਦੇ ਹਨ। ਪੂਰਾ ਵਿਸ਼ਵ ਕੋਰੋਨਾ ਵਾਇਰਸ ਦੇ ਇਲਾਜ ਦਾ ਟੀਕਾ ਲੱਭਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ।

ਡਾਕਟਰ ਅਲੈਈਨੋਰ ਫ਼ਿਸ਼ ਨੇ ਕਿਹਾ ਕਿ ਬਜ਼ੁਰਗਾਂ ਉਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਬਣੇ ਟੀਕੇ ਦਾ ਅਸਰ ਇਸ ਲਈ ਬਹੁਤ ਘੱਟ ਹੁੰਦਾ ਹੈ ਕਿਉਂਕਿ ਬਜ਼ੁਰਗਾਂ ਵਿਚ ਸਮਰਥਾ ਸਿਸਟਮ ਨੌਜਵਾਨਾਂ ਦੇ ਮੁਕਾਬਲੇ ਕਾਫ਼ੀ ਕਮਜ਼ੋਰ ਹੁੰਦਾ ਹੈ। ਫਿਰ ਵੀ ਉਨ੍ਹਾਂ ਚੇਤਾਵਨੀ ਦਿਤੀ ਕਿ ਅਜੇ ਵੀ ਅਸੀ ਕੋਰੋਨਾ ਦੇ ਟੀਕੇ ਬਾਰੇ ਬਹੁਤੀਆਂ ਗੱਲਾਂ ਤੋਂ ਅਣਜਾਣ ਹਾਂ। ਉਨ੍ਹਾਂ ਕਿਹਾ ਕਿ ਉਹ ਇਸ ਉਤੇ ਵੀ ਰਿਸਰਚ ਕਰ ਰਹੇ ਹਨ ਕਿ ਪਤਾ ਲੱਗੇ ਕਿ ਉਮਰ ਵਧਣ ਦੇ ਨਾਲ ਇਮਿਊਨਿਟੀ ਸਿਸਟਮ ਕਮਜ਼ੋਰ ਕਿਉਂ ਹੋ ਜਾਂਦਾ ਹੈ। ਤੇ ਇਸ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ।  (ਏਜੰਸੀ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement