
America News: 6 ਭੈਣਾਂ ਨੇ ਸਭ ਤੋਂ ਵੱਧ ਉਮਰ ਵਾਲੀਆਂ ਭੈਣਾਂ ਦਾ ਵਿਸ਼ਵ ਰਿਕਾਰਡ ਦਰਜ ਕੀਤਾ
Oldest 6 sisters in the world America News: ਅਮਰੀਕਾ ਦੇ ਮਿਸੌਰੀ ਸੂਬੇ ਦੇ ਵਿਚ 6 ਭੈਣਾਂ ਨੇ ਸਭ ਤੋਂ ਵੱਧ ਉਮਰ ਵਾਲੀਆਂ ਭੈਣਾਂ ਦਾ ਵਿਸ਼ਵ ਰਿਕਾਰਡ ਦਰਜ ਕੀਤਾ ਹੈ। ਇਨ੍ਹਾਂ ਭੈਣਾਂ ਦੀ ਉਮਰ 88 ਤੋਂ 101 ਸਾਲ ਵਿਚਕਾਰ ਹੈ ਅਤੇ ਇਨ੍ਹਾਂ ਦੀ ਕੁੱਲ ਉਮਰ 571 ਸਾਲ 293 ਦਿਨ ਤੋਂ ਵੱਧ ਹੈ। ਇਹਨਾਂ ਭੈਣਾਂ ਨੇ ਪਿਛਲੇ ਨੌਂ ਦਹਾਕਿਆਂ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਨੂੰ ਦੇਖਿਆ ਹੈ, ਜਿਸ ਵਿੱਚ ਦੂਜਾ ਵਿਸ਼ਵ ਯੁੱਧ ਅਤੇ ਕੋਵਿਡ-19 ਮਹਾਂਮਾਰੀ ਸ਼ਾਮਲ ਹੈ।
ਇਹ ਵੀ ਪੜ੍ਹੋ: World Cup final: ਅਫਗਾਨਿਸਤਾਨ ਦਾ ਸੈਮੀਫਾਈਨਲ 'ਚ ਸਫਰ ਖਤਮ, ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ
ਇਹ ਭੈਣਾਂ ਹਰ ਗਰਮੀ ਵਿੱਚ ਇਕੱਠੇ ਮਨਾਉਂਦੀਆਂ ਪਿਕਨਿਕ
6 ਵਿੱਚੋਂ 3 ਭੈਣਾਂ ਦਾ ਜਨਮ ਜੁਲਾਈ ਵਿੱਚ ਹੋਇਆ ਸੀ। ਇਸ ਕਾਰਨ ਉਹ ਸਾਰੇ ਹਰ ਗਰਮੀਆਂ ਵਿੱਚ ਪਿਕਨਿਕ ਲਈ ਇਕੱਠੇ ਹੁੰਦੇ ਹਨ। ਇਹ ਪਰੰਪਰਾ ਉਨ੍ਹਾਂ ਦੀ ਮਾਂ ਨੇ ਸ਼ੁਰੂ ਕੀਤੀ ਸੀ, ਜਿਸ ਨੂੰ ਅੱਜ ਤੱਕ ਸਾਰੀਆਂ ਭੈਣਾਂ ਨਿਭਾ ਰਹੀਆਂ ਹਨ। ਨੋਰਮਾ ਦੇ ਬੇਟੇ ਡੀਨ ਜੈਕਬਜ਼ ਨੇ ਕਿਹਾ, "ਇਹ ਰਿਕਾਰਡ ਕੋਸ਼ਿਸ਼ ਇਨ੍ਹਾਂ ਭੈਣਾਂ ਲਈ ਇੱਕ ਰੋਮਾਂਚਕ ਤਜਰਬਾ ਰਿਹਾ ਹੈ, ਜੋ ਹੁਣ ਆਪਣੀ ਜ਼ਿੰਦਗੀ ਦੇ ਅੰਤਮ ਪੜਾਵਾਂ ਵਿੱਚ ਹਨ।"
ਇਹ ਵੀ ਪੜ੍ਹੋ: Haryara News : ਐਸਪੀ ਸਮੇਤ 50 ਆਈਪੀਐਸ ਅਤੇ ਐਚਪੀਐਸ ਅਧਿਕਾਰੀਆਂ ਦੇ ਹੋਏ ਤਬਾਦਲੇ
ਇਨ੍ਹਾਂ ਭੈਣਾਂ ਦੇ ਨਾਂ ਗਿਨੀਜ਼ ਬੁੱਕ 'ਚ ਸ਼ਾਮਲ ਹੋਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਉਨ੍ਹਾਂ ਦੀ ਖਾਸ ਦੋਸਤ ਜੈਨੇਟ ਡਗਲਸ ਨੇ ਕਿਹਾ, 'ਇਹ ਭੈਣਾਂ ਇਕ-ਦੂਜੇ ਦੇ ਬਹੁਤ ਕਰੀਬ, ਹੁਸ਼ਿਆਰ ਅਤੇ ਜੀਵੰਤ ਹਨ।' ਭੈਣਾਂ ਦਾ ਸਟੈਨਲੀ ਨਾਂ ਦਾ ਇੱਕ ਭਰਾ ਵੀ ਸੀ, ਜਿਸਦੀ 81 ਸਾਲ ਦੀ ਉਮਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Oldest 6 sisters in the world America News, stay tuned to Rozana Spokesman)