ਹੁਣ ਚੀਨੀ ਔਰਤ ਅਪਣੇ ਪ੍ਰੇਮੀ ਨੂੰ ਮਿਲਣ ਲਈ ਪਹੁੰਚੀ ਪਾਕਿਸਤਾਨ
Published : Jul 27, 2023, 6:39 pm IST
Updated : Jul 27, 2023, 6:39 pm IST
SHARE ARTICLE
photo
photo

ਉਸ ਦੀ ਮੁਲਾਕਾਤ ਜਾਵੇਦ ਨਾਂ ਦੇ ਵਿਅਕਤੀ ਨਾਲ ਸੋਸ਼ਲ ਮੀਡੀਆ ਰਾਹੀਂ ਹੋਈ ਸੀ

 

ਪੇਸ਼ਾਵਰ, 27 ਜੁਲਾਈ : ਸੋਸ਼ਲ ਮੀਡੀਆ ਨੇ ਸਰਹੱਦਾਂ ਪਾਰ ਕਰ ਲਈਆਂ ਹਨ ਤੇ ਲਗਦਾ ਹੈ ਕਿ ਅਜਕਲ ਸਰਹੱਦ ਪਾਰ ਪਿਆਰ ਕਰਨ ਦਾ ਰੁਝਾਨ ਚੱਲ ਰਿਹਾ ਹੈ। ਪਹਿਲਾਂ ਪਾਕਿਸਤਾਨੀ ਔਰਤ ਸੀਮਾ ਹੈਦਰ ਭੱਜ ਕੇ ਭਾਰਤ ਆਈ। ਇਸ ਤੋਂ ਬਾਅਦ ਭਾਰਤੀ ਮਹਿਲਾ ਅੰਜੂ ਥਾਮਸ ਪ੍ਰੇਮ ਸਬੰਧਾਂ ਵਿਚ ਪਾਕਿਸਤਾਨ ਪਹੁੰਚ ਗਈ।

ਉਥੇ ਹੀ ਹੁਣ ਚੀਨ ਦੀ ਇਕ ਔਰਤ ਦੀ ਕਹਾਣੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੀ ਇਕ ਔਰਤ ਨੂੰ ਪਾਕਿਸਤਾਨੀ ਵਿਅਕਤੀ ਨਾਲ ਪਿਆਰ ਹੋ ਗਿਆ। ਇਸ ਮਗਰੋਂ ਉਹ ਅਪਣਾ ਦੇਸ਼ ਛੱਡ ਕੇ ਪਾਕਿਸਤਾਨ ਪਹੁੰਚ ਗਈ। ਖ਼ਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਉਸ ਨੇ ਅਪਣਾ ਧਰਮ ਛੱਡ ਕੇ ਇਸਲਾਮ ਅਪਣਾ ਲਿਆ ਹੈ।

ਚੀਨੀ ਔਰਤ ਦਾ ਨਾਮ ਗਾਉਫ਼ਾਂਗ ਹੈ। ਉਸ ਦੀ ਮੁਲਾਕਾਤ ਜਾਵੇਦ ਨਾਂ ਦੇ ਵਿਅਕਤੀ ਨਾਲ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਦੋਹਾਂ ਨੇ ਤਿੰਨ ਸਾਲ ਤਕ ਆਨਲਾਈਨ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ। ਹਾਲ ਹੀ ਵਿਚ ਇਹ ਚੀਨੀ ਔਰਤ ਤਿੰਨ ਮਹੀਨੇ ਦੇ ਯਾਤਰਾ ਵੀਜ਼ਾ ’ਤੇ ਚੀਨ ਤੋਂ ਗਿਲਗਿਤ ਬਾਲਟਿਸਤਾਨ ਦੇ ਰਸਤੇ ਪਾਕਿਸਤਾਨ ਪਹੁੰਚੀ। ਪੁਲਿਸ ਨੇ ਦਸਿਆ ਕਿ 21 ਸਾਲਾ ਔਰਤ ਨੂੰ ਉਸ ਦੇ 18 ਸਾਲਾ ਦੋਸਤ ਜਾਵੇਦ ਨੇ ਬੁਲਾਇਆ ਸੀ, ਜੋ ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲਗਦੇ ਬਜੌਰ ਕਬਾਇਲੀ ਜ਼ਿਲੇ ਦੇ ਰਹਿਣ ਵਾਲਾ ਹੈ।

ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲਗਦੇ ਬਾਜੌਰ ਜ਼ਿਲ੍ਹੇ ਵਿਚ ਸੁਰੱਖਿਆ ਦੀ ਸਥਿਤੀ ਕਾਰਨ ਜਾਵੇਦ ਔਰਤ ਨੂੰ ਅਪਣੇ ਜੱਦੀ ਸ਼ਹਿਰ ਦੀ ਬਜਾਏ ਲੋਅਰ ਦੀਰ ਜ਼ਿਲ੍ਹੇ ਦੀ ਸਮਰਬਾਗ ਤਹਿਸੀਲ ਵਿਚ ਅਪਣੇ ਮਾਮੇ ਦੇ ਘਰ ਲੈ ਗਿਆ। ਪੁਲਿਸ ਮੁਤਾਬਕ ਦੋਵੇਂ ਪਿਛਲੇ ਤਿੰਨ ਸਾਲਾਂ ਤੋਂ ਸਨੈਪਚੈਟ ਰਾਹੀਂ ਸੰਪਰਕ ਵਿਚ ਸਨ ਅਤੇ ਦੋਸਤੀ ਪਿਆਰ ਵਿਚ ਬਦਲ ਗਈ। ਲੋਅਰ ਦੀਰ ਜ਼ਿਲ੍ਹੇ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਜ਼ਿਆਉਦੀਨ ਨੇ ਮੀਡੀਆ ਨੂੰ ਦਸਿਆ ਕਿ ਚੀਨੀ ਔਰਤ ਨੂੰ ਸਮਰਬਾਗ ਇਲਾਕੇ ਵਿਚ ਪੂਰੀ ਸੁਰੱਖਿਆ ਮੁਹਈਆ ਕਰਵਾਈ ਗਈ ਹੈ।  

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM

Sukhbir Badal 'ਤੇ ਹ.ਮਲੇ ਨੂੰ ਲੈ ਕੇ CP Gurpreet Bhullar ਨੇ ਕੀਤਾ ਵੱਡਾ ਖੁਲਾਸਾ, ਮੌਕੇ ਤੇ ਪਹੁੰਚ ਕੇ ਦੱਸੀ

04 Dec 2024 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM
Advertisement