
US Embassy Issues Strict Advisory : ਅਮਰੀਕੀ ਦੂਤਾਵਾਸ ਵਲੋਂ ਸਖ਼ਤ ਐਡਵਾਇਜ਼ਰੀ ਜਾਰੀ
US Embassy Issues Strict Advisory, Visa may be Cancelled Latest News in Punjabi ਨਵੀਂ ਦਿੱਲੀ : ਜੇ ਤੁਸੀਂ ਕਾਨੂੰਨ ਤੋੜਦੇ ਹੋ ਤਾਂ ਅਮਰੀਕੀ ਵੀਜ਼ਾ ਸਥਾਈ ਤੌਰ 'ਤੇ ਰੱਦ ਕੀਤਾ ਜਾ ਸਕਦਾ ਹੈ। ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਇਕ ਸਖ਼ਤ ਐਡਵਾਇਜ਼ਰੀ ਜਾਰੀ ਕੀਤੀ ਹੈ ਅਤੇ ਦੁਬਾਰਾ ਚੇਤਾਵਨੀ ਦਿਤੀ ਹੈ ਕਿ ਅਮਰੀਕਾ ਜਾ ਕੇ ਅਪਰਾਧ ਕਰਨ ਵਾਲੇ ਜਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਦੇਸ਼ੀ ਲੋਕਾਂ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।
ਦੂਤਾਵਾਸ ਨੇ ਐਕਸ 'ਤੇ ਪੋਸਟ ਕਰ ਕੇ ਲਿਖਿਆ, "ਅਮਰੀਕਾ ਇਕ ਕਾਨੂੰਨ ਅਤੇ ਵਿਵਸਥਾ ਵਾਲਾ ਸਮਾਜ ਹੈ। ਵਿਦੇਸ਼ੀ ਸੈਲਾਨੀਆਂ ਦੇ ਕਿਸੇ ਵੀ ਤਰ੍ਹਾਂ ਦੇ ਅਪਰਾਧਾਂ ਜਾਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇ ਤੁਸੀਂ ਅਮਰੀਕਾ ਵਿਚ ਕਾਨੂੰਨ ਤੋੜਦੇ ਹੋ, ਤਾਂ ਤੁਹਾਡਾ ਅਮਰੀਕੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਤੇ ਤੁਸੀਂ ਜੀਵਨ ਭਰ ਲਈ ਅਮਰੀਕਾ ਵਾਪਸ ਜਾਣ ਦੇ ਅਯੋਗ ਹੋ ਸਕਦੇ ਹੋ।"
ਦੱਸ ਦਈਏ ਕਿ ਅਮਰੀਕੀ ਦੂਤਾਵਾਸ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ।
(For more news apart from US Embassy Issues Strict Advisory, Visa may be Cancelled Latest News in Punjabi stay tuned to Rozana Spokesman.)