ਨਿਊਜ਼ੀਲੈਂਡ ਮਸਜਿਦ ਹਮਲਾ : 51 ਲੋਕਾਂ ਦੀ ਜਾਨ ਲੈਣ ਵਾਲੇ ਨੂੰ ਹੋਈ ਉਮਰ ਕੈਦ ਦੀ ਸਜ਼ਾ 
Published : Aug 27, 2020, 10:12 am IST
Updated : Aug 27, 2020, 10:12 am IST
SHARE ARTICLE
New Zealand's Christchurch mosque terrorist sentenced to life in prison with no parole
New Zealand's Christchurch mosque terrorist sentenced to life in prison with no parole

ਪਿਛਲੇ ਸਾਲ ਮਾਰਚ ਵਿਚ, ਬ੍ਰੈਂਟਨ ਟੈਰੇਂਟ ਨੇ ਕ੍ਰਾਈਸਟਚਰਚ ਮਸਜਿਦ ਉੱਤੇ ਹਮਲਾ ਕੀਤਾ ਸੀ

ਵੇਲਿੰਗਟਨ - ਨਿਊਜ਼ੀਲੈਂਡ ਦੀ ਕ੍ਰਾਈਸਟਚਰਚ ਮਸਜਿਦ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਦੌਰਾਨ ਉਸ ਨੂੰ ਪੈਰੋਲ ਵੀ ਨਹੀਂ ਮਿਲੇਗੀ। ਸਜ਼ਾ ਸੁਣਾਉਂਦਿਆਂ ਜੱਜ ਨੇ ਕਿਹਾ ਕਿ ਇਹ ਇਕ ਅਣਮਨੁੱਖੀ ਅਤੇ ਸ਼ੈਤਾਨ ਵਰਗੀ ਹਰਕਤ ਹੈ। ਦਰਅਸਲ ਬ੍ਰੈਂਟਨ ਟੈਰੇਂਟ ਨਾਮ ਦੇ ਇਕ ਵਿਅਕਤੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਮਸਜਿਦ 'ਤੇ ਹਮਲਾ ਕੀਤਾ ਅਤੇ 51 ਲੋਕਾਂ ਦੀ ਹੱਤਿਆ ਕਰ ਦਿੱਤੀ। 

Christchurch mosqueChristchurch mosque

ਪਿਛਲੇ ਸਾਲ ਮਾਰਚ ਵਿਚ, ਬ੍ਰੈਂਟਨ ਟੈਰੇਂਟ ਨੇ ਕ੍ਰਾਈਸਟਚਰਚ ਮਸਜਿਦ ਉੱਤੇ ਹਮਲਾ ਕੀਤਾ ਸੀ ਇਸ ਹਮਲੇ ਵਿਚ 51 ਲੋਕਾਂ ਦੀ ਮੌਤ ਹੋਈ ਜਦ ਕਿ ਦਰਜਨਾਂ ਜ਼ਖਮੀ ਹੋ ਗਏ। ਆਸਟਰੇਲੀਆ ਦੇ 29 ਸਾਲਾ ਗੰਨਮੈਨ ਬ੍ਰੈਂਟਨ ਟੈਰੇਂਟ ਨੇ  ਅਦਾਲਤ ਵਿਚ ਸਜ਼ਾ ਦਾ ਵਿਰੋਧ ਵੀ ਨਹੀਂ ਕੀਤਾ। ਲੋਕ ਇਸ ਗੱਲ ਤੋਂ ਹੈਰਾਨ ਰਹਿ ਗਏ।
ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਅਤਿਵਾਦ ਦੇ ਮਾਮਲੇ ਵਿਚ ਇਹ ਪਹਿਲੀ ਸਜ਼ਾ ਹੋਵੇਗੀ।

New Zealand's Christchurch mosque terrorist sentenced to life in prison with no paroleNew Zealand's Christchurch mosque terrorist sentenced to life in prison with no parole

ਜਦੋਂ ਹਮਲਾਵਰ ਦੀ ਹੋਈ ਸੀ ਤਾਂ ਸੁਣਵਾਈ ਦੌਰਾਨ ਪੀੜਤ ਪਰਿਵਾਰ ਦੇ ਕੁਝ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਪਹਿਲੀ ਵਾਰ ਹਮਲਾਵਰ ਦਾ ਸਾਹਮਣਾ ਕੀਤਾ। ਬ੍ਰੈਂਟਨ ਟੈਰੇਂਟ ਨੇ ਕਿਹਾ ਕਿ ਉਹ ਕ੍ਰਾਈਸਟਚਰਚ ਦੀਆਂ ਦੋਵੇਂ ਵੱਡੀਆਂ ਮਸਜਿਦਾਂ ਨੂੰ ਤਬਾਹ ਕਰਨ ਦੀ ਇੱਛਾ ਰੱਖਦਾ ਸੀ ਅਤੇ ਇਸੇ ਲਈ ਉਸਨੇ ਨਮਾਜ਼ ਦਾ ਸਮਾਂ ਚੁਣਿਆ ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਨੂੰ ਨਿਸ਼ਾਨਾ ਬਣਾ ਸਕੇ। ਟੈਰੇਂਟ ਨੇ ਆਪਣੀ ਸਜ਼ਾ ਦੀ ਸੁਣਵਾਈ ਦੌਰਾਨ ਇਸ ਗੱਲ ਦਾ ਇਕਬਾਲ ਕੀਤਾ। 

New Zealand's Christchurch mosque terrorist sentenced to life in prison with no paroleNew Zealand's Christchurch mosque terrorist sentenced to life in prison with no parole

ਦੱਸ ਦਈਏ ਕਿ ਕ੍ਰਾਈਸਟਚਰਚ ਵਿਚ ਪਿਛਲੇ ਸਾਲ 15 ਮਾਰਚ ਨੂੰ ਹੋਏ ਇਸ ਹਮਲੇ ਨੂੰ ਨਿਊਜ਼ੀਲੈਂਡ  ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਕਿਹਾ ਗਿਆ ਸੀ। ਜਿਸ ਵਿਚ 51 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ, 40 ਤੋਂ ਵੱਧ ਲੋਕ ਜ਼ਖਮੀ ਹੋਏ। ਹੁਣ ਟੈਰੇਂਟ 'ਤੇ ਮੁਕੱਦਮਾ ਚੱਲ ਰਿਹਾ ਹੈ। ਟੈਰੇਂਟ ਨੇ ਇਸ ਹਮਲੇ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ। ਉਸ ਨੂੰ ਇਸ ਗੋਲੀਬਾਰੀ ਤੋਂ ਬਾਅਦ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਤੀਜੀ ਮਸਜਿਦ ਨੂੰ ਨਿਸ਼ਾਨਾ ਬਣਾਉਣ ਜਾ ਰਿਹਾ ਸੀ। 

New Zealand's Christchurch mosque terrorist sentenced to life in prison with no paroleNew Zealand's Christchurch mosque terrorist sentenced to life in prison with no parole

ਅਦਾਲਤ ਵਿਚ ਦਿੱਤੀ ਜਾਣਕਾਰੀ ਅਨੁਸਾਰ ਟੈਰੇਂਟ ਸਾਲ 2017 ਵਿਚ ਨਿਊਜ਼ੀਲੈਂਡ ਆਇਆ ਸੀ ਅਤੇ ਉਸ ਨੇ ਆਉਂਦੇ ਹੀ ਹਥਿਆਰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਸੀ। ਟੈਰੇਂਟ ਨੇ ਘੱਟੋ ਘੱਟ 7000 ਰਾਊਂਡ ਫਾਇਰਿੰਗ ਦਾ ਪ੍ਰਬੰਧ ਕੀਤਾ ਸੀ। ਟੈਰੇਂਟ ਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਯੋਜਨਾ ਨਾਲ ਮਸਜਿਦਾਂ ਵਿਚ ਆਇਆ ਸੀ। ਬ੍ਰੈਂਟਨ ਟੈਰੇਂਟ ਨੇ ਜਾਣਬੁੱਝ ਕੇ ਅਲ ਨੂਰ ਮਸਜਿਦ ਅਤੇ ਲਿਨਵੁੱਡ ਇਸਲਾਮਿਕ ਸੈਂਟਰ ਦੀ ਚੋਣ ਕੀਤੀ। ਉਸ ਦੇ ਖਿਲਾਫ 26 ਪੰਨਿਆਂ ਦੀ ਚਾਰਜਸ਼ੀਟ ਵਿਚ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement