Drug Case News: ਯੂ.ਕੇ 'ਚ ਭਾਰਤੀਆਂ ਸਮੇਤ ਨਸ਼ਾ ਤਸਕਰ ਗਿਰੋਹ ਨੂੰ ਹੋਈ 80 ਸਾਲ ਦੀ ਸਜ਼ਾ
Published : Aug 27, 2024, 10:33 am IST
Updated : Aug 27, 2024, 10:33 am IST
SHARE ARTICLE
Drug Case News: 80 years sentence was given to a gang of drug smugglers including Indians in the UK
Drug Case News: 80 years sentence was given to a gang of drug smugglers including Indians in the UK

ਜੰਮੇ ਹੋਏ ਚਿਕਨ’ ’ਚ ਲੁਕਾ ਕੇ ਨਸ਼ੀਲੇ ਪਦਾਰਥ ਵੇਚਣ ਦੇ ਲੱਗੇ ਸਨ ਇਲਜ਼ਾਮ

ਲੰਡਨ: ਬਰਤਾਨੀਆਂ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਗਿਰੋਹ ਦੇ ਮੈਂਬਰਾਂ ਨੂੰ ‘ਜੰਮੇ ਹੋਏ ਚਿਕਨ’ ਦੇ ਪੈਕੇਟਾਂ ਵਿਚ ਲੁਕਾ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਸਜ਼ਾ ਸੁਣਾਈ ਹੈ।

ਬਰਮਿੰਘਮ ਕ੍ਰਾਊਨ ਕੋਰਟ ਨੇ ਪਿਛਲੇ ਹਫਤੇ 39 ਸਾਲ ਦੇ ਮਨਿੰਦਰ ਦੁਸਾਂਝ ਨੂੰ 16 ਸਾਲ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ, ਜਦਕਿ ਅਮਨਦੀਪ ਰਿਸ਼ੀ (42) ਨੂੰ ਪਾਬੰਦੀਸ਼ੁਦਾ ਨਸ਼ਿਆਂ ਦੀ ਸਪਲਾਈ ਅਤੇ ਮਨੀ ਲਾਂਡਰਿੰਗ ਦੀ ਸਾਜ਼ਸ਼ ਵਿਚ ਭੂਮਿਕਾ ਲਈ 11 ਸਾਲ ਅਤੇ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਵੈਸਟ ਮਿਡਲੈਂਡਜ਼ ਪੁਲਿਸ ਨੇ ਅਦਾਲਤ ਨੂੰ ਦਸਿਆ ਕਿ ਉਨ੍ਹਾਂ ਨੇ 400 ਕਿਲੋਗ੍ਰਾਮ ਉੱਚ ਸ਼ੁੱਧਤਾ ਵਾਲੀ ਕੋਕੀਨ ਅਤੇ 16 ਲੱਖ ਪੌਂਡ ਦੀ ਗੈਰਕਾਨੂੰਨੀ ਨਕਦੀ ਜ਼ਬਤ ਕੀਤੀ ਹੈ। ਜਾਂਚਕਰਤਾਵਾਂ ਨੇ ਥੋਕ ਸਪਲਾਈ ਚੇਨ ਨੂੰ ਖਤਮ ਕਰ ਦਿਤਾ ਸੀ, ਜਿਸ ਵਿਚ 10 ਮੈਂਬਰੀ ਗਿਰੋਹ ਕੱਚੇ ਚਿਕਨ ਦੇ ਪੈਕੇਟਾਂ ਵਿਚ ਨਸ਼ੀਲੇ ਪਦਾਰਥ ਲੈ ਕੇ ਜਾਂਦਾ ਸੀ।

ਪੁਲਿਸ ਨੇ ਆਸਟਰੇਲੀਆ ਭੇਜਣ ਲਈ ਰੱਖੀ 225 ਕਿਲੋਗ੍ਰਾਮ ਕੋਕੀਨ ਵੀ ਬਰਾਮਦ ਕੀਤੀ ਜੋ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਸਟਨ ਕੋਲਡਫੀਲਡ ਦੇ ਇਕ ਗੋਦਾਮ ’ਚ ਪਈ ਸੀ।

ਦੋਸਾਂਝ ਅਤੇ ਰਿਸ਼ੀ ਨੂੰ ਬਰਮਿੰਘਮ ’ਚ ਪੁਲਿਸ ਅਧਿਕਾਰੀਆਂ ਨੇ ਉਸ ਵੈਨ ਨੂੰ ਰੋਕਿਆ ਜਿਸ ’ਚ ਉਹ ਐਸੈਕਸ ਬੰਦਰਗਾਹ ਤੋਂ ਵਾਪਸ ਆ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ‘ਜੰਮੇ ਹੋਏ ਚਿਕਨ’ ਉਤਪਾਦਾਂ ’ਚ 150 ਕਿਲੋਗ੍ਰਾਮ ਤੋਂ ਵੱਧ ਕੋਕੀਨ ਲੁਕਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।

ਬਰਮਿੰਘਮ, ਵੋਲਵਰਹੈਂਪਟਨ, ਸੈਂਡਵੈਲ, ਵਾਲਸਾਲ, ਸਾਊਥ ਸਟੈਫੋਰਡਸ਼ਾਇਰ ਅਤੇ ਲੰਡਨ ਸਥਿਤ ਗਿਰੋਹ ਦੇ 10 ਵਿਅਕਤੀਆਂ ਨੂੰ ਜੁਲਾਈ 2020 ਵਿਚ ਗ੍ਰਿਫਤਾਰ ਕੀਤਾ ਗਿਆ ਸੀ।

Location: United Kingdom, England

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement