
ਦੋ ਵਾਰ ਜਿੱਤਿਆ ਸੀ ਆਸਕਰ ਐਵਾਰਡ
Maggie Smith Death: ਫਿਲਮ 'ਹੈਰੀ ਪੌਟਰ' ਅਤੇ 'ਡਾਊਨਟਨ ਐਬੇ' 'ਚ ਆਪਣੀ ਅਦਾਕਾਰੀ ਨਾਲ ਲੱਖਾਂ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਡੇਮ ਮੈਗੀ ਸਮਿਥ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ 89 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਪਰਿਵਾਰ ਨੇ ਪ੍ਰਸ਼ੰਸਕਾਂ ਨੂੰ ਇਹ ਦੁਖਦਾਈ ਖਬਰ ਦਿੰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਬ੍ਰਿਟਿਸ਼ ਰੰਗਮੰਚ ਅਤੇ ਸਿਨੇਮਾ ਦੀ ਮਹਾਨ ਸ਼ਖਸੀਅਤ ਰਹੀ ਇਸ ਅਦਾਕਾਰਾ ਨੇ ਆਪਣੇ ਕਰੀਅਰ ਵਿੱਚ ਦੋ ਆਸਕਰ ਪੁਰਸਕਾਰ ਜਿੱਤੇ ਸਨ, ਇੱਕ 1970 ਵਿੱਚ ‘ਦ ਪ੍ਰਾਈਮ ਆਫ਼ ਮਿਸ ਜੀਨ ਬਰੋਡੀ’ ਲਈ ਅਤੇ ਦੂਜਾ 1979 ਵਿੱਚ ‘ਕੈਲੀਫੋਰਨੀਆ ਸੂਟ’ ਲਈ।
ਅਦਾਕਾਰਾ ਦੇ ਬੇਟੇ ਨੇ ਦਿੱਤੀ ਜਾਣਕਾਰੀ
ਉਸ ਦੇ ਪੁੱਤਰਾਂ ਟੋਬੀ ਸਟੀਫਨਜ਼ ਅਤੇ ਕ੍ਰਿਸ ਲਾਰਕਿਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ: 'ਸਾਨੂੰ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਡੈਮ ਮੈਗੀ ਸਮਿਥ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਅੱਜ 27 ਸਤੰਬਰ ਨੂੰ ਸਵੇਰੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਇੱਕ ਬਹੁਤ ਹੀ ਨਿਜੀ ਵਿਅਕਤੀ ਸੀ ਅਤੇ ਉਸਦੇ ਆਖਰੀ ਪਲਾਂ ਵਿੱਚ ਉਸਦੇ ਦੋਸਤ ਅਤੇ ਪਰਿਵਾਰ ਮੌਜੂਦ ਸਨ। ਆਪਣੇ ਪਿੱਛੇ ਦੋ ਪੁੱਤਰ ਅਤੇ ਪੰਜ ਪਿਆਰੇ ਪੋਤੇ-ਪੋਤੀਆਂ ਛੱਡ ਗਏ ਹਨ, ਜੋ ਆਪਣੀ ਮਾਂ ਅਤੇ ਦਾਦੀ ਦੇ ਦੇਹਾਂਤ ਨਾਲ ਬਹੁਤ ਦੁਖੀ ਹਨ।