
New Zealand News: 2024 ਵਿਚ ਲਗਭਗ 350,000 ਵਿਜ਼ਟਰ ਵੀਜ਼ੇ ਹੁਣ ਤਕ ਕੀਤੇ ਮਨਜ਼ੂਰ
New Zealand issued 10 lakh visitor visas after Covid: ਇਮੀਗ੍ਰੇਸ਼ਨ ਨਿਊਜ਼ੀਲੈਂਡ ਸਰਕਾਰ ਨੇ ਕੋਵਿਡ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਸਰਹੱਦਾਂ ਖੁੱਲ੍ਹਣ ਤੋਂ ਬਾਅਦ ਹੁਣ ਤਕ ਲਗਪਗ 10 ਲੱਖ ਵਿਜ਼ਟਰ ਵੀਜੇ ਜਾਰੀ ਕਰ ਕੇ ਲੇਟ ਕੰਮ ਕਰਨ ਵਾਲੇ ਸਾਰੇ ਉਲਾਂਭੇ ਲਾਹ ਦਿਤੇ ਹਨ। ਇਸ ਦੌਰਾਨ 114,00 ਅਰਜ਼ੀਆਂ ਨੂੰ ਰੱਦ ਵੀ ਕੀਤਾ ਗਿਆ। ਦੇਸ਼ ਦੇ ਬਾਰਡਰ 31 ਜੁਲਾਈ 2022 ਨੂੰ ਖੁਲ੍ਹੇ ਸਨ। 2024 ਵਿਚ ਵਿਜ਼ਟਰ ਵੀਜ਼ਾ ਅਰਜ਼ੀ ਦਾ ਫ਼ੈਸਲਾ ਕਰਨ ਲਈ ਔਸਤ ਸਮਾਂ ਸੱਤ ਕੰਮਕਾਜੀ ਦਿਨ ਰਿਹਾ ਹੈ।
ਨਿਊਜ਼ੀਲੈਂਡ ਆਉਣ ਦੇ ਚਾਹਵਾਨ ਲੋਕਾਂ ਦੀ ਮੰਗ ਬਹੁਤ ਜ਼ਿਆਦਾ ਹੈ। 2024 ਵਿਚ ਲਗਭਗ 350,000 ਵਿਜ਼ਟਰ ਵੀਜ਼ੇ ਹੁਣ ਤਕ ਮਨਜ਼ੂਰ ਕੀਤੇ ਜਾ ਚੁੱਕੇ ਹਨ। ਕੋਈ ਵੀ ਵਿਅਕਤੀ ਜੋ ਨਿਊਜ਼ੀਲੈਂਡ ਵਿਚ ਕਿ੍ਰਸਮਿਸ ਬਿਤਾਉਣਾ ਚਾਹੁੰਦਾ ਹੈ, ਆਪਣੀ ਵਿਜ਼ਟਰ ਵੀਜ਼ਾ ਅਰਜ਼ੀ 15 ਅਕਤੂਬਰ 2024 ਤੋਂ ਪਹਿਲਾਂ ਜਮ੍ਹਾ ਕਰਵਾ ਸਕਦਾ ਹੈ, ਜਿਹੜੇ ਲੋਕ ਨਿਊਜ਼ੀਲੈਂਡ ਵਿਚ ਚਾਈਨੀਜ਼ ਨਵੇਂ ਸਾਲ ਸਮੇਤ, ਨਵੇਂ ਸਾਲ ਦੀ ਸ਼ੁਰੂਆਤ ਕਰਨ ਦੀ ਇਥੇ ਉਮੀਦ ਰੱਖਦੇ ਹਨ, ਉਨ੍ਹਾਂ ਨੂੰ 15 ਨਵੰਬਰ, 2024 ਤਕ ਅਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਸਿਫਾਰਸ਼ ਕੀਤੀ ਗਈ ਹੈ।