ਲਾਹੌਰ ਹਾਈ ਕੋਰਟ 'ਚ ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾਇਆ ਗਿਆ
Published : Sep 27, 2025, 10:33 pm IST
Updated : Sep 27, 2025, 10:33 pm IST
SHARE ARTICLE
ਲਾਹੌਰ ਹਾਈ ਕੋਰਟ 'ਚ ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾਇਆ ਗਿਆ
ਲਾਹੌਰ ਹਾਈ ਕੋਰਟ 'ਚ ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾਇਆ ਗਿਆ

ਸ਼ਹੀਦ ਭਗਤ ਸਿੰਘ ਨੂੰ ਦੋਹਾਂ ਦੇਸ਼ਾਂ ਵਿਚ ਸਿਖਰਲੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕਰਨ ਦੀ ਮੰਗ ਵੀ ਕੀਤੀ ਗਈ

ਲਾਹੌਰ : ਆਜ਼ਾਦੀ ਘੁਲਾਟੀਏ ਭਗਤ ਸਿੰਘ ਦਾ 118ਵਾਂ ਜਨਮ ਦਿਨ ਪਾਕਿਸਤਾਨ ਦੀ ਲਾਹੌਰ ਹਾਈ ਕੋਰਟ ’ਚ ਮਨਾਇਆ ਗਿਆ। ਇਸ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਦੋਹਾਂ ਦੇਸ਼ਾਂ ਵਿਚ ਸਿਖਰਲੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕਰਨ ਦੀ ਮੰਗ ਵੀ ਕੀਤੀ ਗਈ। 

ਭਗਤ ਸਿੰਘ ਦਾ ਜਨਮ 27 ਸਤੰਬਰ 1907 ਨੂੰ ਲਾਹੌਰ ਤੋਂ 130 ਕਿਲੋਮੀਟਰ ਪੱਛਮ ਵਿਚ ਅਣਵੰਡੇ ਭਾਰਤ ਦੇ ਬੰਗਾ ਪਿੰਡ ਲਾਇਲਪੁਰ ਵਿਚ ਹੋਇਆ ਸੀ, ਜਿਸ ਨੂੰ ਹੁਣ ਫੈਸਲਬਾਦ ਕਿਹਾ ਜਾਂਦਾ ਹੈ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਲਾਹੌਰ ਹਾਈ ਕੋਰਟ ਦੇ ਲਾਅਨ ’ਚ ਕੇਕ ਕੱਟਿਆ ਅਤੇ ਸ਼ਾਂਤੀ ਦੇ ਨਾਅਰੇ ਲਗਾਏ। 

ਇਸ ਮੌਕੇ ਕੁਰੈਸ਼ੀ, ਮੁੱਖ ਮਹਿਮਾਨ ਐਡਵੋਕੇਟ ਰਾਜਾ ਜ਼ੁਲਕਾਰਨੈਨ ਅਤੇ ਪਾਕ-ਇੰਡੀਆ ਬਿਜ਼ਨਸ ਕੌਂਸਲ ਦੇ ਮੁਖੀ ਨੂਰ ਮੁਹੰਮਦ ਕਸੂਰੀ ਅਤੇ ਹੋਰਾਂ ਨੇ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। 

ਸ਼ਹੀਦ ਭਗਤ ਸਿੰਘ ਨੂੰ ਭਾਰਤ ਅਤੇ ਪਾਕਿਸਤਾਨ ਦੋਹਾਂ  ਲਈ ਸਾਂਝਾ ਹੀਰੋ ਕਰਾਰ ਦਿੰਦਿਆਂ ਭਾਗੀਦਾਰਾਂ ਨੇ ਇਕ ਮਤਾ ਪਾਸ ਕੀਤਾ ਜਿਸ ਵਿਚ ਮੰਗ ਕੀਤੀ ਗਈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦਾ ਸੱਭ ਤੋਂ ਵੱਡਾ ਨਾਗਰਿਕ ਪੁਰਸਕਾਰ ਭਾਰਤ ਰਤਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਭਗਤ ਸਿੰਘ ਨੂੰ ਪਾਕਿਸਤਾਨ ਦਾ ਸੱਭ ਤੋਂ ਵੱਡਾ ਨਾਗਰਿਕ ਪੁਰਸਕਾਰ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ। 

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਗਤ ਸਿੰਘ ਨੂੰ ਵਿਦਿਅਕ ਪਾਠਕ੍ਰਮ ਵਿਚ ਸ਼ਾਮਲ ਕੀਤਾ ਜਾਵੇ, ਉਨ੍ਹਾਂ ਦੀਆਂ ਯਾਦਗਾਰੀ ਡਾਕ ਟਿਕਟਾਂ ਅਤੇ ਸਿੱਕੇ ਵੀ ਜਾਰੀ ਕੀਤੇ ਜਾਣ ਅਤੇ ਲਾਹੌਰ ਦੀ ਇਕ  ਵੱਡੀ ਸੜਕ ਦਾ ਨਾਮ ਉਨ੍ਹਾਂ ਦੇ ਨਾਮ ਉਤੇ  ਰੱਖਿਆ ਜਾਵੇ। 

ਕੁਰੈਸ਼ੀ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ਨੂੰ ਤੁਰਤ  ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਮ ਕ੍ਰਾਂਤੀਕਾਰੀ ਦੇ ਨਾਮ ਉਤੇ  ਰਖਣਾ  ਚਾਹੀਦਾ ਹੈ। ਘੱਟੋ-ਘੱਟ ਇਕ  ਦਹਾਕੇ ਤੋਂ ਫਾਊਂਡੇਸ਼ਨ ਦੀ ਇਹ ਮੰਗ ਰਹੀ ਹੈ। 

23 ਮਾਰਚ 1931 ਨੂੰ ਬਸਤੀਵਾਦੀ ਸਰਕਾਰ ਵਿਰੁਧ  ਸਾਜ਼ਸ਼  ਰਚਣ ਦੇ ਦੋਸ਼ ਵਿਚ ਮੁਕੱਦਮਾ ਚਲਾਉਣ ਤੋਂ ਬਾਅਦ ਬ੍ਰਿਟਿਸ਼ ਸ਼ਾਸਕਾਂ ਨੇ ਲਾਹੌਰ ਵਿਚ ਉਨ੍ਹਾਂ ਨੂੰ ਫਾਂਸੀ ਦੇ ਦਿਤੀ  ਸੀ। ਸਿੰਘ, ਸੁਖਦੇਵ ਅਤੇ ਰਾਜਗੁਰੂ ਵਿਰੁਧ ਬ੍ਰਿਟਿਸ਼ ਪੁਲਿਸ ਅਧਿਕਾਰੀ ਜੌਨ ਪੀ ਸਾਂਡਰਸ ਦੀ ਕਥਿਤ ਹੱਤਿਆ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ। 

2024 ’ਚ, ਪੰਜਾਬ ਦੀ ਸੂਬਾਈ ਸਰਕਾਰ ਨੇ ਲਾਹੌਰ ਦੇ ਇਤਿਹਾਸਕ ਪੁੰਛ ਹਾਊਸ ਵਿਚ ਸੈਲਾਨੀਆਂ ਲਈ ਭਗਤ ਸਿੰਘ ਗੈਲਰੀ ਖੋਲ੍ਹੀ, ਜਿੱਥੇ ਨੌਂ ਦਹਾਕੇ ਪਹਿਲਾਂ ਆਜ਼ਾਦੀ ਘੁਲਾਟੀਆਂ ਦਾ ਮੁਕੱਦਮਾ ਚਲਾਇਆ ਗਿਆ ਸੀ।

Tags: bhagat singh

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement