
ਧਾਰਮਿਕ ਸਥਾਨ 'ਤੇ ਦਰਸ਼ਨਾਂ ਲਈ ਜਾ ਰਹੇ ਸਨ ਸਾਰੇ ਯਾਤਰੀ
ਕੇਂਦਰੀ ਮੈਕਸੀਕੋ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ। ਇਸ 'ਚ 19 ਲੋਕਾਂ ਦੀ ਮੌਤ ਹੋ ਗਈ, ਜਦਕਿ 32 ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸਾਰੇ ਯਾਤਰੀ ਧਾਰਮਿਕ ਸਥਾਨ 'ਤੇ ਦਰਸ਼ਨਾਂ ਲਈ ਜਾ ਰਹੇ ਸਨ। ਇਸ ਦੌਰਾਨ ਤੇਜ਼ ਰਫਤਾਰ ਬੱਸ ਇਕ ਇਮਾਰਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਚਾਰੇ ਪਾਸੇ ਸੁਣਾਈ ਦਿੱਤੀ।
CTerrible bus accident in Mexico
ਰਾਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਦੇ ਬ੍ਰੇਕ ਫੇਲ ਹੋ ਗਏ ਸਨ ਅਤੇ ਜਿਸ ਕਾਰਨ ਬੱਸ ਇੱਕ ਇਮਾਰਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਕਾਫੀ ਦੂਰ ਤੱਕ ਸੁਣਾਈ ਦਿੱਤੀ ਸੀ।
CTerrible bus accident in Mexico
ਬੱਸ ‘ਚ ਸਵਾਰ ਛੇ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਜ ਦੀ ਰਾਜਧਾਨੀ ਟੋਲੁਕਾ ਦੇ ਹਸਪਤਾਲ ‘ਚ ਲਿਜਾਇਆ ਗਿਆ। ਅਸਿਸਟੈਂਟ ਸਟੇਟ ਗ੍ਰਹਿ ਸਕੱਤਰ ਰਿਕਾਰਡੋ ਡੇ ਲਾ ਕਰੂਜ਼ ਨੇ ਦੱਸਿਆ ਕਿ ਇਹ ਹਾਦਸਾ ਮੈਕਸੀਕੋ ਸਿਟੀ ਦੇ ਦੱਖਣ-ਪੱਛਮ ‘ਚ ਜੋਕਿਸਿੰਗੋ ਸ਼ਹਿਰ ‘ਚ ਵਾਪਰਿਆ। ਬੱਸ ਪੱਛਮੀ ਸੂਬੇ ਮਿਚੋਆਕਨ ਤੋਂ ਚਲਮਾ ਜਾ ਰਹੀ ਸੀ। ਇਹ ਉਹ ਸ਼ਹਿਰ ਹੈ ਜਿੱਥੇ ਸਦੀਆਂ ਤੋਂ ਰੋਮਨ ਕੈਥੋਲਿਕ ਸ਼ਰਧਾਲੂਆਂ ਦੁਆਰਾ ਦੌਰਾ ਕੀਤਾ ਜਾਂਦਾ ਰਿਹਾ ਹੈ।