
ਇੰਗਲੈਂਡ ਦੀ ਈਰਾਨ 'ਤੇ ਜਿੱਤ ਦਾ ਮਨਾਇਆ ਜਸ਼ਨ
ਫ਼ੀਫ਼ਾ ਵਿਸ਼ਵ ਕੱਪ ਦਾ ਖ਼ੁਮਾਰ ਦੁਨੀਆ ਭਰ ਵਿਚ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕਤਰ ਵਿਚ ਵਰਲਡ ਕੱਪ ਚੈਂਪੀਅਨ ਬਣਨ ਦੀ ਜੰਗ ਜਾਰੀ ਹੈ। ਇੱਕ ਪਾਸੇ ਜਿਥੇ ਖਿਡਾਰੀ ਆਪਣੇ ਕਮਾਲ ਨਾਲ ਛਾਏ ਹੋਏ ਹਨ ਉਥੇ ਹੀ ਉਨ੍ਹਾਂ ਦੀਆਂ ਪਤਨੀਆਂ ਅਤੇ ਮਹਿਲਾ ਮਿੱਤਰ ਧਮਾਲ ਮਚਾ ਕੇ ਸੁਰਖ਼ੀਆਂ ਬਟੋਰ ਰਹੀਆਂ ਹਨ।
ਇੰਗਲੈਂਡ ਨੇ ਕਤਰ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਉਸ ਨੇ 21 ਨਵੰਬਰ ਨੂੰ ਈਰਾਨ ਦੇ ਖਿਲਾਫ ਸ਼ਾਨਦਾਰ 6-2 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਤੋਂ ਬਾਅਦ ਇੰਗਲੈਂਡ ਦੇ ਖਿਡਾਰੀਆਂ ਨੇ ਹੀ ਨਹੀਂ ਸਗੋਂ ਉਨ੍ਹਾਂ ਦੇ ਸਾਥੀਆਂ ਨੇ ਵੀ ਜਸ਼ਨ ਮਨਾਏ। ਖਿਡਾਰੀਆਂ ਦੀਆਂ ਪਤਨੀਆਂ ਅਤੇ ਮਹਿਲਾ ਮਿੱਤਰ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਦੋਹਾ ਵਿੱਚ ਹਨ। ਸਾਰਿਆਂ ਨੇ ਈਰਾਨ ਖ਼ਿਲਾਫ਼ ਜਿੱਤ ਤੋਂ ਬਾਅਦ ਖੂਬ ਸ਼ਰਾਬ ਪੀਤੀ ਅਤੇ ਜਸ਼ਨ ਮਨਾਏ।
ਇੱਕ ਖਬਰ ਅਨੁਸਾਰ ਇੰਗਲੈਂਡ ਦੇ ਤਿੰਨ ਖਿਡਾਰੀਆਂ ਦੀਆਂ ਪਤਨੀਆਂ ਨੇ ਆਪਣੀ ਪਾਰਟੀ ਵਿਚ 20 ਲੱਖ ਦੀ ਸ਼ਰਾਬ ਪੀਤੀ ਅਤੇ ਦੂਜਿਆਂ ਨੂੰ ਪਿਆਈ। ਇੰਗਲੈਂਡ ਦੇ ਖਿਡਾਰੀਆਂ ਦੀਆਂ ਪਤਨੀਆਂ ਨੇ ਈਰਾਨ ਖ਼ਿਲਾਫ਼ ਜਿੱਤ ਦੀ ਖੁਸ਼ੀ ਦਾ ਜਸ਼ਨ 100 ਕਰੋੜ ਪੌਂਡ ਦੀ ਲਾਗਤ ਨਾਲ ਬਣੇ ਲਗਜ਼ਰੀ ਕਰੂਜ਼ 'ਚ ਮਨਾਇਆ।
ਰਿਪੋਰਟ ਮੁਤਾਬਕ ਜਸ਼ਨ ਮਨਾਉਣ ਵਾਲਿਆਂ 'ਚ ਡਿਫੈਂਡਰ ਹੈਰੀ ਮੈਗੁਇਰ ਦੀ ਪਤਨੀ ਫਰਨ, ਗੋਲਕੀਪਰ ਜਾਰਡਨ ਪਿਕਫੋਰਡ ਦੀ ਮਹਿਲਾ ਮਿੱਤਰ ਮੇਗਨ ਅਤੇ ਫਾਰਵਰਡ ਜੈਕ ਗਰੇਲਿਸ਼ ਦੀ ਪਤਨੀ ਸਾਸ਼ਾ ਐਟਵੁੱਡ ਸ਼ਾਮਲ ਸਨ। ਖਿਡਾਰੀਆਂ ਦੀਆਂ ਪਤਨੀਆਂ ਅਤੇ ਗਰਲਫ੍ਰੈਂਡਾਂ ਨੂੰ ਲਗਜ਼ਰੀ ਜਹਾਜ਼ 'ਚ ਰੱਖਿਆ ਗਿਆ ਹੈ। ਉਹ ਪ੍ਰੀਮੀਅਮ ਪੈਕੇਜ 'ਤੇ ਹਨ। ਇਸ ਦਾ ਭੁਗਤਾਨ ਕਤਰ ਪਹੁੰਚਣ ਤੋਂ ਪਹਿਲਾਂ ਕੀਤਾ ਗਿਆ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ 25 ਹਜ਼ਾਰ ਰੁਪਏ ਵਾਲੀ ਸ਼ੈਂਪੇਨ ਅਤੇ ਕਾਕਟੇਲ ਦਾ ਆਰਡਰ ਦਿੱਤਾ।ਖਿਡਾਰੀਆਂ ਦੀਆਂ ਪਤਨੀਆਂ ਨੇ ਕਾਫੀ ਵੱਧ ਮਾਤਰਾ ਵਿਚ ਡਰਿੰਕ ਕਰ ਲਈ ਸੀ। ਉਨ੍ਹਾਂ ਦੀ ਇਸ ਪਾਰਟੀ ਵਿਚ ਹੋਰ ਵੀ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਸਨ। ਪਾਰਟੀ ਵਿਚ ਐਨੀ ਜ਼ਿਆਦਾ ਸ਼ਰਾਬ ਪੀਤੀ ਗਈ ਕਿ ਬਾਰ ਵਿਚ ਅਗਲੀ ਸਵੇਰ ਨਵਾਂ ਸਟਾਕ ਭਰਨਾ ਪਿਆ।
ਇੰਗਲੈਂਡ ਦੇ ਖਿਡਾਰੀਆਂ ਦੇ ਕਰੀਬੀ ਜਿਸ ਕਰੂਜ਼ ਜਹਾਜ਼ ਵਿਚ ਠਹਿਰੇ ਹਨ ਉਸ ਦੀ ਸਮਰੱਥਾ 6762 ਲੋਕਾਂ ਦੀ ਹੈ। ਇਸ ਲਈ ਉਸ ਨੇ ਕਰੀਬ ਛੇ ਲੱਖ ਰੁਪਏ ਅਦਾ ਕੀਤੇ ਹਨ। ਇਹ ਕਰੂਜ਼ ਦੋਹਾ ਦੇ ਬੀਚ 'ਤੇ ਰੁਕਿਆ ਹੈ। ਵਿਸ਼ਵ ਕੱਪ ਦੇ ਚੱਲਣ ਤੱਕ ਇਹ ਕ੍ਰੀਜ਼ ਉੱਥੇ ਹੀ ਕਾਇਮ ਰਹੇਗਾ। ਇਸ ਕਰੂਜ਼ ਵਿੱਚ 2500 ਤੋਂ ਵੱਧ ਕੈਬਿਨ ਹਨ। ਇਸ ਵਿੱਚ ਦੇਖਣ ਲਈ ਸਥਾਨ ਹਨ। ਇਸ ਤੋਂ ਇਲਾਵਾ ਇੱਥੇ 14 ਪੂਲ ਅਤੇ 13 ਖਾਣੇ ਦੇ ਸਥਾਨ ਹਨ। ਜਹਾਜ਼ ਵਿੱਚ 30 ਤੋਂ ਵੱਧ ਬਾਰ ਹਨ। ਇਸ ਤੋਂ ਇਲਾਵਾ ਸਪੋਰਟਸ ਜ਼ੋਨ ਵੀ ਹਨ।