ਮੰਦਭਾਗੀ ਖ਼ਬਰ: ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
Published : Dec 27, 2022, 12:21 pm IST
Updated : Dec 27, 2022, 12:21 pm IST
SHARE ARTICLE
Unfortunate news: Punjabi youth dies in a road accident in New Zealand
Unfortunate news: Punjabi youth dies in a road accident in New Zealand

ਨਿਊ ਪਲਾਈਮੱਥ ਤੋਂ ਵਾਪਸ ਪਰਤਦਿਆਂ ਵਾਪਰੀ ਘਟਨਾ

 

ਔਕਲੈਂਡ: ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਬੇਹੱਦ ਦੁਖਦਾਈ ਖਬਰ ਹੈ ਕਿ ਇਥੇ 18-19 ਸਾਲਾਂ ਤੋਂ ਰਹਿ ਰਹੇ 30 ਸਾਲਾ ਪੰਜਾਬੀ ਨੌਜਵਾਨ ਕੁਲਬੀਰ ਸਿੰਘ ਸਿੱਧੂ ਦੀ ਸਪੁੱਤਰ ਸਵ. ਲਖਬੀਰ ਸਿੰਘ ਅਤੇ ਹਰਪ੍ਰੀਤ ਕੌਰ, ਪਿੰਡ ਪੁਰਾਣਾ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ। 

ਪੁਲਿਸ ਅਨੁਸਾਰ ਜੋ ਵਾਹਨ ਨੌਜਵਾਨ ਚਲਾ ਰਿਹਾ ਸੀ, ਉਸ ਨੂੰ ਅੱਗ ਲੱਗ ਗਈ ਸੀ ਅਤੇ ਉਸ ਨੂੰ ਚਲਾਉਣ ਵਾਲਾ ਕੁਲਬੀਰ ਸਿੰਘ ਸਿੱਧੂ ਵੀ ਬੁਰੀ ਤਰ੍ਹਾਂ ਸੜ ਗਿਆ ਸੀ। ਪੁਲਿਸ ਅਜੇ ਹੋਰ ਜਾਂਚ-ਪੜ੍ਹਤਾਲ ਕਰ ਰਹੀ ਹੈ।

ਦਰਅਸਲ ਕੁਲਬੀਰ ਸਿੰਘ ਸਿੱਧੂ ਆਪਣੀ ਪਤਨੀ ਅਤੇ ਦੋ ਬੱਚੀਆਂ ਦੇ ਨਾਲ ਕ੍ਰਿਸਮਸ ਦੀਆਂ ਛੁੱਟੀਆਂ ਕਰ ਕੇ ਨਿਊਪਲਾਈਮੱਥ ਵਿਖੇ ਗਿਆ ਸੀ। ਸ਼ਾਮ ਨੂੰ ਬੱਚਿਆਂ ਦੇ ਕਹਿਣ ਉਤੇ ਇਹ ਉਥੇ ਰਾਤ ਰਹਿਣ ਦੀ ਬਜ਼ਾਏ ਵਾਪਿਸ ਮੈਨੁਰੇਵਾ (ਔਕਲੈਂਡ) ਨੂੰ ਚੱਲ ਪਏ। ਕੁੱਝ ਘੰਟੇ ਦਾ ਸਫਰ ਕੱਢਣ ਉਤੇ ਵੇਖਿਆ ਕਿ ਉਸ ਦਾ ਮੋਬਾਇਲ ਹੋਟਲ ਦੇ ਵਿਚ ਹੀ ਰਹਿ ਗਿਆ ਹੈ। ਪਰਿਵਾਰ ਇਸ ਹੱਕ ਵਿਚ ਸੀ ਕਿ ਹੋਟਲ ਵਾਲੇ ਕੋਰੀਅਰ ਕਰ ਦੇਣਗੇ ਪਰ ਉਸ ਨੇ ਸੋਚਿਆ ਕਿ ਕਈ ਦਿਨ ਲੱਗ ਜਾਣੇ ਹਨ, ਜਾ ਕੇ ਹੀ ਲੈ ਆਉਂਦਾ ਹਾਂ। 

ਹਮਿਲਟਨ ਤੱਕ ਪਹੁੰਚਣ ਉਤੇ ਉਸ ਨੇ ਆਪਣੇ ਇਕ ਦੋਸਤ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਉਸ ਦੇ ਬੱਚਿਆਂ ਨੂੰ ਹਮਿਲਟਨ ਤੋਂ ਮੈਨੁਰੇਵਾ ਲੈ ਜਾਵੇ। ਬੱਚੇ ਵਾਪਿਸ ਆ ਗਏ ਅਤੇ ਪਰਿਵਾਰ ਨੇ ਕਿਹਾ ਕਿ ਤੁਸੀਂ ਹੁਣ ਹੋਟਲ ਰਾਤ ਰਹਿ ਕੇ ਸਵੇਰੇ ਆਇਓ ਤਾਂ ਕਿ ਰੈਸਟ ਵੀ ਹੋ ਸਕੇ। ਅਗਲੇ ਦਿਨ 26 ਦਸੰਬਰ ਨੂੰ ਵਾਪਸ ਤੜਕੇ ਹੀ ਔਕਲੈਂਡ ਨੂੰ ਨਿਕਲ ਪਿਆ। ਸਵੇਰੇ 7.20 ਕੁ ਵਜੇ ਦੀ ਘਟਨਾ ਹੈ ਕਿ ਜਦੋਂ ਉਹ ਮੀਮੀ ਅਤੇ ਵਾਇਟੀ ਰੋਡ ਦੇ ਨੇੜੇ ਪਤਾ ਨਹੀਂ ਕਿਸ ਤਰ੍ਹਾਂ ਉਸ ਦੇ ਵਾਹਨ ਨੂੰ ਅੱਗ ਲੱਗ ਗਈ ਅਤੇ ਉਹ ਵੀ ਵਿਚ ਹੀ ਸੜ ਗਿਆ। 

ਕਿਸੀ ਨੇ ਜਲਦੇ ਵਾਹਨ ਨੂੰ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਉਸ ਨੂੰ ਵਾਇਕਾਟੋ ਹਸਪਤਾਲ ਪਹੁੰਚਾਇਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਕੁਲਬੀਰ ਸਿੰਘ ਸਿੱਧੂ ਦੇ ਪਿਤਾ ਜੀ ਸਵਰਗਵਾਸ ਹਨ ਅਤੇ ਇਕ ਭੈਣ ਇੰਡੀਆ ਹੈ। ਵੱਡਾ ਭਰਾ ਆਸਟਰੇਲੀਆ ਹੈ।

ਕੁਲਬੀਰ ਸਿੰਘ ਸਿੱਧੂ ਦੀ ਪਤਨੀ ਪ੍ਰੀਤ ਕੌਰ ਸਿੱਧੂ ਵੀ ਇਸ ਵੇਲੇ ਗਹਿਰੇ ਸਦਮੇ ਵਿਚ ਹੈ। ਦੋ ਬੱਚੀਆਂ 6 ਅਤੇ 4 ਸਾਲ ਦੀਆਂ ਹਨ, ਜਿਨ੍ਹਾਂ ਦਾ ਆਪਣੇ ਪਿਤਾ ਜੀ ਨਾਲ ਬਹੁਤ ਛੋਟੀ ਉਮਰੇ ਵਿਛੋੜਾ ਪੈ ਗਿਆ। ਇਸ ਘਟਨਾ ਨੂੰ ਲੈ ਕੇ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਕੁਲਬੀਰ ਸਿੰਘ ਸਿੱਧੂ ਇਕ ਕੰਪਨੀ ਦੇ ਵਿਚ ਟਰੱਕ ਚਲਾਉਂਦਾ ਸੀ। 8-9 ਮਹੀਨੇ ਪਹਿਲਾਂ ਹੀ ਇਸ ਨੇ ਮੈਨੁਰੇਵਾ ਵਿਖੇ ਘਰ ਲਿਆ ਸੀ। ਪੁਲਿਸ ਕਾਰ ਨੂੰ ਅੱਗ ਲੱਗਣ ਦੇ ਕਾਰਨ ਲੱਭਣ ਦੀ ਕੋਸ਼ਿਸ਼ ਵਿਚ ਹੈ ਅਤੇ ਲੋਕਾਂ ਕੋਲੋਂ ਵੀ ਸਹਾਇਤਾ ਮੰਗੀ ਗਈ ਹੈ।
 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement