ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ 
Published : Dec 27, 2023, 9:23 pm IST
Updated : Dec 27, 2023, 9:23 pm IST
SHARE ARTICLE
S. Jaishankar with Sergei Lavrov
S. Jaishankar with Sergei Lavrov

ਵਿਵਾਦਪੂਰਨ ਮੁੱਦਿਆਂ ਨਾਲ ਨਜਿੱਠਣਾ ਭਾਰਤੀ ਵਿਦੇਸ਼ ਨੀਤੀ ਦੀ ‘ਸੱਚੀ ਜਿੱਤ’

ਮਾਸਕੋ: ਰੂਸ ਨੇ ਬੁਧਵਾਰ ਨੂੰ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦਾ ਸਥਾਈ ਮੈਂਬਰ ਬਣਨ ਦੀ ਭਾਰਤ ਦੀ ਇੱਛਾ ਦਾ ਸਮਰਥਨ ਕਰਦਾ ਹੈ। ਰੂਸ ਨੇ ਵੀਰਵਾਰ ਨੂੰ ਜੀ-20 ਸਿਖਰ ਸੰਮੇਲਨ ’ਚ ਵਿਵਾਦਪੂਰਨ ਮੁੱਦਿਆਂ ਨਾਲ ਨਜਿੱਠਣ ’ਚ ਭਾਰਤ ਦੀ ਸਫਲਤਾ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਭਾਰਤ ਦੀ ਵਿਦੇਸ਼ ਨੀਤੀ ਦੀ ‘ਸੱਚੀ ਜਿੱਤ’ ਕਰਾਰ ਦਿਤਾ। 

ਸੁਰੱਖਿਆ ਪ੍ਰੀਸ਼ਦ ’ਚ 5 ਸਥਾਈ ਅਤੇ 10 ਗੈਰ-ਸਥਾਈ ਮੈਂਬਰ ਹੁੰਦੇ ਹਨ। ਭਾਰਤ ਲੰਮੇ ਸਮੇਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸਥਾਈ ਮੈਂਬਰਸ਼ਿਪ ਦੀ ਮੰਗ ਕਰ ਰਿਹਾ ਹੈ ਅਤੇ ਵਿਸ਼ਵ ਦੀਆਂ ਬਦਲਦੀਆਂ ਹਕੀਕਤਾਂ ਦੇ ਅਨੁਸਾਰ ਸੰਯੁਕਤ ਰਾਸ਼ਟਰ ’ਚ ਸੁਧਾਰ ਦੀ ਜ਼ੋਰਦਾਰ ਮੰਗ ਕਰਦਾ ਰਿਹਾ ਹੈ। ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰ ਬਰਤਾਨੀਆਂ, ਚੀਨ, ਰੂਸ, ਅਮਰੀਕਾ ਅਤੇ ਫਰਾਂਸ ਹਨ। 

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅਪਣੇ ਭਾਰਤੀ ਹਮਰੁਤਬਾ ਐਸ. ਜੈਸ਼ੰਕਰ ਨਾਲ ਗੱਲਬਾਤ ਤੋਂ ਬਾਅਦ ਕਿਹਾ, ‘‘ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸਥਾਈ ਮੈਂਬਰ ਦੇ ਤੌਰ ’ਤੇ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰਦੇ ਹਾਂ।’’ ਜੈਸ਼ੰਕਰ ਰੂਸ ਦੇ ਪੰਜ ਦਿਨਾਂ ਦੌਰੇ ’ਤੇ ਹਨ। ਲਾਵਰੋਵ ਨੇ ਕਿਹਾ ਕਿ ਇਸ ਸਾਲ ਨਵੀਂ ਦਿੱਲੀ ’ਚ ਹੋਏ ਜੀ-20 ਸਿਖਰ ਸੰਮੇਲਨ ਭਾਰਤ ਦੀ ਵਿਦੇਸ਼ ਨੀਤੀ ਦੀ ਸੱਚੀ ਜਿੱਤ ਹੈ। ਇਹ ਬਹੁਪੱਖੀ ਕੂਟਨੀਤੀ ਦੀ ਜਿੱਤ ਸੀ।

ਦਰਅਸਲ, ਜੀ-20 ਸਿਖਰ ਸੰਮੇਲਨ ਵਿੱਚ, ਭਾਰਤ ਯੂਕਰੇਨ ਬਾਰੇ ਬਿਲਕੁਲ ਵੱਖਰੇ ਵਿਚਾਰਾਂ ਵਾਲੇ ਦੇਸ਼ਾਂ ਨੂੰ ਇਕੱਠੇ ਕਰਨ ’ਚ ਕਾਮਯਾਬ ਰਿਹਾ ਸੀ। ਜੀ -20 ਘੋਸ਼ਣਾ ਚਿੱਠੀ ਨੇ ਯੂਕਰੇਨ ਵਿਰੁਧ ਜੰਗ ਲਈ ਰੂਸ ਦੀ ਸਿੱਧੀ ਆਲੋਚਨਾ ਕਰਨ ਤੋਂ ਪਰਹੇਜ਼ ਕੀਤਾ, ਇਸ ਲਈ ਇਸ ਨੂੰ ਮੇਜ਼ਬਾਨ ਭਾਰਤ ਲਈ ਇਕ ਮਹੱਤਵਪੂਰਨ ਕੂਟਨੀਤਕ ਜਿੱਤ ਦਸਿਆ ਗਿਆ। 

ਲਾਵਰੋਵ ਨੇ ਇਹ ਵੀ ਕਿਹਾ ਕਿ ਰੂਸ ‘ਮੇਕ ਇਨ ਇੰਡੀਆ’ ਪਹਿਲ ਕਦਮੀ ਤਹਿਤ ਆਧੁਨਿਕ ਹਥਿਆਰਾਂ ਦਾ ਉਤਪਾਦਨ ਸ਼ੁਰੂ ਕਰਨ ਲਈ ਤਿਆਰ ਹੈ। ਲਾਵਰੋਵ ਨੇ ਕਿਹਾ ਕਿ ਉਨ੍ਹਾਂ ਨੇ ਰੂਸ ਅਤੇ ਭਾਰਤ ਵਿਚਾਲੇ ਫੌਜੀ-ਤਕਨੀਕੀ ਸਹਿਯੋਗ ਦੇ ਦ੍ਰਿਸ਼ਟੀਕੋਣ ’ਤੇ ਚਰਚਾ ਕੀਤੀ, ਜਿਸ ਵਿਚ ਆਧੁਨਿਕ ਫੌਜੀ ਹਥਿਆਰਾਂ ਦਾ ਸੰਯੁਕਤ ਉਤਪਾਦਨ ਵੀ ਸ਼ਾਮਲ ਹੈ। ਲਾਵਰੋਵ ਨੇ ਕਿਹਾ ਕਿ ਇਸ ਸਬੰਧ ਵਿਚ ਠੋਸ ਤਰੱਕੀ ਹੋਈ ਹੈ।

ਉਨ੍ਹਾਂ ਕਿਹਾ ਕਿ ਰੂਸ ਨਵੀਂ ਦਿੱਲੀ ਦੀ ਪਹਿਲ ਨੂੰ ਸਮਝਦਾ ਹੈ ਅਤੇ ਇਸ ਦਾ ਸਮਰਥਨ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, ‘‘ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਫੌਜੀ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਸਾਮਾਨ ਦਾ ਉਤਪਾਦਨ ਕੀਤਾ ਜਾਣਾ ਹੈ। ਅਸੀਂ ਇਸ ਸਬੰਧ ’ਚ ਸਹਿਯੋਗ ਕਰਨ ਲਈ ਤਿਆਰ ਹਾਂ।’’

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement