Russia-Ukraine War : ਰੂਸ 'ਤੇ ਲੱਗੀਆਂ ਪਾਬੰਦੀਆਂ ਕਾਰਨ 30% ਡਿੱਗੀ ਰੂਸੀ ਮੁਦਰਾ 
Published : Feb 28, 2022, 9:37 am IST
Updated : Feb 28, 2022, 9:37 am IST
SHARE ARTICLE
Russia-Ukraine War: Russia's currency fell 30% due to restrictions on Russia
Russia-Ukraine War: Russia's currency fell 30% due to restrictions on Russia

ਰੂਸ ਖਿਲਾਫ਼ ਪੱਛਮੀ ਦੇਸ਼ਾਂ ਦੀਆਂ ਸਖ਼ਤ ਪਾਬੰਦੀਆਂ ਦਾ ਅਸਰ ਦਿਖਾਈ ਦੇਣ ਲੱਗਾ ਹੈ

ਵਾਸ਼ਿੰਗਟਨ : ਰੂਸ ਖਿਲਾਫ਼ ਪੱਛਮੀ ਦੇਸ਼ਾਂ ਦੀਆਂ ਸਖ਼ਤ ਪਾਬੰਦੀਆਂ ਦਾ ਅਸਰ ਦਿਖਾਈ ਦੇਣ ਲੱਗਾ ਹੈ। ਅਮਰੀਕੀ ਕਰੰਸੀ ਡਾਲਰ ਦੇ ਮੁਕਾਬਲੇ ਰੂਸ ਦੀ ਕਰੰਸੀ ਰੂਬਲ ਵਿੱਚ ਕਰੀਬ 30 ਫ਼ੀਸਦੀ ਗਿਰਾਵਟ ਆਈ ਹੈ। ਯੂਰੋ ਵਿੱਚ ਇੱਕ ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਤੇਲ ਦੀ ਕੀਮਤ ਵਿੱਚ ਉਛਾਲ ਹੈ। ਯੂਕਰੇਨ ਉੱਤੇ ਹਮਲੇ ਖ਼ਿਲਾਫ਼ ਪੱਛਮੀ ਦੇਸ਼ਾਂ ਨੇ ਰੂਸ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ।

Russia-Ukraine War: Russia's currency fell 30% due to restrictions on RussiaRussia-Ukraine War: Russia's currency fell 30% due to restrictions on Russia

ਰੂਸ ਵਿੱਚ ਲੋਕਾਂ ਦੀਆਂ ਬੈਂਕਾਂ ਬਾਹਰ ਲੰਬੀਆਂ ਕਤਾਰਾਂ ਹਨ। ਇਨ੍ਹਾਂ ਨੂੰ ਡਰ ਹੈ ਕਿ ਬੈਂਕ ਕਾਰਡ ਕੰਮ ਕਰਨਾ ਬੰਦ ਕਰ ਦੇਣਗੇ ਜਾਂ ਫ਼ਿਰ ਕੈਸ਼ ਕੱਢਣ ਦੀ ਲਿਮਿਟ ਤੈਅ ਕਰ ਦਿੱਤੀ ਜਾਵੇਗੀ।

Russia-Ukraine War: Russia's currency fell 30% due to restrictions on RussiaRussia-Ukraine War: Russia's currency fell 30% due to restrictions on Russia

ਜਾਣਕਾਰੀ ਅਨੁਸਾਰ ਯੂਰਪ ਵਿੱਚ ਰੂਸ ਦੇ ਬੈਂਕ ਕੰਮ ਕਰਨਾ ਬੰਦ ਕਰ ਚੁੱਕੇ ਹਨ। ਰੂਸ ਦੇ ਕੇਂਦਰੀ ਬੈਂਕ 'ਤੇ ਲਗਾਈ ਪਾਬੰਦੀ ਕਾਰਨ ਉਹ ਕਰੀਬ 630 ਅਰਬ ਡਾਲਰ ਦਾ ਵਿਦੇਸ਼ੀ ਕਰੰਸੀ ਦਾ ਭੰਡਾਰ ਵਰਤ ਨਹੀਂ ਸਕੇਗਾ ਅਤੇ ਇਸ ਦਾ ਸਿੱਧਾ ਅਸਰ ਰੂਬਲ ਉੱਤੇ ਪਵੇਗਾ। ਰੂਸ ਦੀ ਕਰੰਸੀ ਰੂਬਲ ਕਮਜ਼ੋਰ ਹੋਣ ਕਾਰਨ ਮਹਿੰਗਾਈ ਵੀ ਤੇਜ਼ੀ ਨਾਲ ਵਧੇਗੀ। ਅਜਿਹੇ ਵਿੱਚ ਕੇਂਦਰੀ ਬੈਂਕ ਕੋਲ ਬਹੁਤ ਘੱਟ ਬਦਲ ਹੋਣਗੇ।

Russia-Ukraine War: Russia's currency fell 30% due to restrictions on RussiaRussia-Ukraine War: Russia's currency fell 30% due to restrictions on Russia

ਇਨ੍ਹਾਂ ਵਿੱਚ ਵਿਆਜ ਦਰਾਂ ਵਿੱਚ ਵਾਧਾ ਅਤੇ ਦੇਸ਼ ਤੋਂ ਬਾਹਰ ਕਰੰਸੀ ਲੈ ਜਾਣ ਨੂੰ ਸੀਮਤ ਕਰਨਾ ਸ਼ਾਮਲ ਹੈ। ਇਸੇ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨਾਲ ਫ਼ੌਨ ਉੱਤੇ ਹੋਈ ਗੱਲਬਾਤ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਅਗਲੇ 24 ਘੰਟੇ ਯੂਕਰੇਨ ਲਈ ਕਾਫ਼ੀ ਅਹਿਮ ਹਨ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement