
ਫਿਲਹਾਲ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਹੋਕਾਈਡੋ : ਜਾਪਾਨ ਦੇ ਹੋਕਾਈਡੋ ਵਿੱਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਫਿਲਹਾਲ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਜਾਪਾਨ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਦੂਜੀ ਵਾਰ ਭੂਚਾਲ ਆਇਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਜੂ ਟਾਪੂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਯੂਨਾਈਟਿਡ ਸਟੇਟਸ ਜੀਓਲਾਜੀਕਲ ਸਰਵੇ ਮੁਤਾਬਕ ਇਸ ਭੂਚਾਲ ਦੀ ਤੀਬਰਤਾ 4.6 ਸੀ। ਇਹ ਭੂਚਾਲ 28 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਦੱਸ ਦੇਈਏ ਕਿ ਇਜ਼ੂ ਟਾਪੂ ਜਾਪਾਨ ਦੇ ਇਜ਼ੂ ਪ੍ਰਾਇਦੀਪ ਤੋਂ ਦੱਖਣ ਅਤੇ ਪੂਰਬ ਵਿੱਚ ਫੈਲੇ ਜਵਾਲਾਮੁਖੀ ਟਾਪੂਆਂ ਦਾ ਇੱਕ ਸਮੂਹ ਹੈ।
ਅੱਜ ਸਵੇਰੇ 10:47 ਵਜੇ ਲੇਹ ਲੱਦਾਖ ਵਿੱਚ ਵੀ ਭੂਚਾਲ ਆਇਆ। ਇਸ ਦਾ ਲੇਹ ਲੱਦਾਖ ਦੇ ਉੱਤਰ ਵੱਲ 105 ਕਿਲੋਮੀਟਰ ਦੂਰ ਸੀ। ਜਿਸ ਦੀ ਡੂੰਘਾਈ 77.80 ਕਿਲੋਮੀਟਰ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ। ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ।