
Pakistan News: ਹਿਰਾਸਤ ’ਚ ਲਏ ਸਾਰੇ ਬਲੋਚ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ
Pakistan News: ਬਲੋਚ ਯਾਕਜੇਤੀ ਕਮੇਟੀ (ਬੀਵਾਈਸੀ) ਦੁਆਰਾ ਬਲੋਚ ਕਾਰਕੁਨਾਂ ਦੀ ਗ੍ਰਿਫ਼ਤਾਰੀ ਦੀ ਰਿਪੋਰਟ ਜਾਰੀ ਹੋਣ ਦੇ ਵਿਚਕਾਰ, ਐਮਨੈਸਟੀ ਇੰਟਰਨੈਸ਼ਨਲ ਦੇ ਦੱਖਣੀ ਏਸ਼ੀਆ ਦੇ ਡਿਪਟੀ ਰੀਜਨਲ ਡਾਇਰੈਕਟਰ, ਬਾਬੂ ਰਾਮ ਪੰਤ ਨੇ ਕਿਹਾ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਬਲੋਚ ਕਾਰਕੁਨਾਂ ’ਤੇ ਕਾਰਵਾਈ ਅਤੇ ਪ੍ਰਦਰਸ਼ਨਕਾਰੀਆਂ ਤੇ ਬਲੋਚ ਕਾਰਕੁਨਾਂ, ਜਿਨ੍ਹਾਂ ਵਿੱਚ ਸਾਮੀ ਦੀਨ ਬਲੋਚ ਅਤੇ ਮਹਿਰੰਗ ਬਲੋਚ ਸ਼ਾਮਲ ਹਨ, ਨੂੰ ਲਗਾਤਾਰ ਹਿਰਾਸਤ ਵਿਚ ਰਖਣਾ ਬਲੋਚ ਭਾਈਚਾਰੇ ਦੇ ਅਧਿਕਾਰਾਂ ’ਤੇ ‘ਯੋਜਨਾਬੱਧ ਹਮਲੇ’ ਨੂੰ ਦਰਸ਼ਾਉਂਦੀ ਹੈ।
ਪੰਤ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਹਿਰਾਸਤ ਵਿੱਚ ਲਏ ਗਏ ਸਾਰੇ ਬਲੋਚ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਅਤੇ 21 ਮਾਰਚ ਨੂੰ ਹੋਏ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੌਰਾਨ ਗ਼ੈਰ-ਕਾਨੂੰਨੀ ਤਾਕਤ ਦੀ ਵਰਤੋਂ ਦੀ ‘ਤੁਰਤ, ਪੂਰੀ ਅਤੇ ਨਿਰਪੱਖ ਜਾਂਚ’ ਦੀ ਮੰਗ ਦੁਹਰਾਈ।
ਉਨ੍ਹਾਂ ਇਸ ਕਾਰਵਾਈ ਨੂੰ ‘ਕਾਨੂੰਨੀ ਪ੍ਰਣਾਲੀ ਦਾ ਹਥਿਆਰੀਕਰਨ’ ਦੱਸਿਆ, ਜਿਸ ਵਿੱਚ ਕਈ ‘ਜਾਅਲੀ’ ਐਫ਼ਆਈਆਰਜ਼ ਅਤੇ ਕਾਰਕੁਨਾਂ ਨੂੰ ਜ਼ਮਾਨਤ ਦਿੱਤੇ ਜਾਣ ਦੇ ਬਾਵਜੂਦ ਰੋਕਥਾਮ ਹਿਰਾਸਤਾਂ ਸ਼ਾਮਲ ਸਨ, ਜੋ ਕਿ ‘‘ਉਚਿਤ ਪ੍ਰਕਿਰਿਆ ਅਤੇ ਨਿਰਪੱਖ ਮੁਕੱਦਮੇ ਦੇ ਉਨ੍ਹਾਂ ਦੇ ਅਧਿਕਾਰ ਦੀ ਘੋਰ ਉਲੰਘਣਾ ਹੈ।’’ ਬਾਬੂ ਰਾਮ ਪੰਤ ਨੇ ਕਿਹਾ, ‘‘ਪਿਛਲੇ ਹਫ਼ਤੇ ਬਲੋਚ ਕਾਰਕੁਨਾਂ ’ਤੇ ਪਾਕਿਸਤਾਨੀ ਅਧਿਕਾਰੀਆਂ ਵਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਅਤੇ ਮਿਹਰੰਗ ਬਲੋਚ, ਸੰਮੀ ਦੀਨ ਬਲੋਚ ਅਤੇ ਬੇਬਰਗ ਜ਼ੇਹਰੀ ਸਮੇਤ ਕਈ ਪ੍ਰਦਰਸ਼ਨਕਾਰੀਆਂ ਅਤੇ ਬਲੋਚ ਕਾਰਕੁਨਾਂ ਦੀ ਲਗਾਤਾਰ ਨਜ਼ਰਬੰਦੀ, ਬਲੋਚ ਭਾਈਚਾਰੇ ਦੇ ਅਧਿਕਾਰਾਂ ’ਤੇ ਇੱਕ ਯੋਜਨਾਬੱਧ ਹਮਲੇ ਨੂੰ ਦਰਸ਼ਾਉਂਦੀ ਹੈ।’’
(For more news apart from Pakistan Latest News, stay tuned to Rozana Spokesman)