ਟਰੰਪ ਨੇ ਇਤਿਹਾਸਕ ਗੱਲਬਾਤ 'ਤੇ ਕੋਰੀਆਈ ਨੇਤਾਵਾਂ ਨੂੰ ਦਿਤੀ ਮੁਬਾਰਕਵਾਦ
Published : Apr 28, 2018, 10:09 am IST
Updated : Apr 28, 2018, 10:29 am IST
SHARE ARTICLE
Trump Gives Thanks to Korean Leaders on Historical meeting
Trump Gives Thanks to Korean Leaders on Historical meeting

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੀਆਈ ਨੇਤਾਵਾਂ ਨੂੰ ਉਨ੍ਹਾਂ ਦੀ ਇਤਿਹਾਸਕ ਵਾਰਤਾ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਹ ...

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੀਆਈ ਨੇਤਾਵਾਂ ਨੂੰ ਉਨ੍ਹਾਂ ਦੀ ਇਤਿਹਾਸਕ ਵਾਰਤਾ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਕੋਰੀਆਈ ਪ੍ਰਾਯਦੀਪ ਵਿਚ 'ਪੂਰਨ ਪਰਮਾਣੂ ਹਥਿਆਰਬੰਦੀ' ਉਨ੍ਹਾਂ ਦੇ ਟੀਚੇ ਤੋਂ ਉਤਸ਼ਾਹਿਤ ਹਨ। 

Trump Gives Thanks to Korean Leaders on Historical meetingTrump Gives Thanks to Korean Leaders on Historical meeting

ਵਾਈਟ ਹਾਊਸ ਵਿਚ ਜਰਮਨ ਚਾਂਸਲਰ ਏਂਜੇਲਾ ਮਾਰਕਲ ਦੇ ਨਾਲ ਇਕ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਟਰੰਪ ਨੇ ਕਿਹਾ ਕਿ ਮੈਂ ਰਿਪਬਲਿਕ ਆਫ਼ ਕੋਰੀਆ ਨੂੰ ਉਤਰ ਕੋਰੀਆ ਦੇ ਨਾਲ ਉਨ੍ਹਾਂ ਦੀ ਇਤਿਹਾਸਕ ਗੱਲਬਾਤ ਲਈ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ ਅਤੇ ਅਸੀਂ ਦੱਖਣ ਕੋਰੀਆਈ ਰਾਸ਼ਟਰਪਤੀ ਮੂਨ ਜੇਈ-ਇਨ ਦੇ ਕੋਰੀਆਈ ਪ੍ਰਾਯਦੀਪ ਵਿਚ ਪੂਰਨ ਪਰਮਾਣੂ ਹਥਿਆਰਬੰਦੀ ਦੇ ਮੰਤਰ ਤੋਂ ਉਤਸ਼ਾਹਿਤ ਹਾਂ। 

Trump Gives Thanks to Korean Leaders on Historical meetingTrump Gives Thanks to Korean Leaders on Historical meeting

ਉਨ੍ਹਾਂ ਕਿਹਾ ਕਿ ਮੈਂ ਅਗਾਮੀ ਹਫ਼ਤਿਆਂ ਵਿਚ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਨ ਵਾਲਾ ਹਾਂ। ਅਸੀਂ ਉਨ੍ਹਾਂ ਨੂੰ ਲੈ ਕੇ ਉਤਸ਼ਾਹਿਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਕਾਮਯਾਬ ਰਹੇਗੀ।

Trump Gives Thanks to Korean Leaders on Historical meetingTrump Gives Thanks to Korean Leaders on Historical meeting

ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਅਤੇ ਦੱਖਣ ਕੋਰੀਆਈ ਰਾਸ਼ਟਰਪਤੀ ਮੂਨ ਜੇਈ ਇਨ ਨੇ ਸ਼ੁਕਰਵਾਰ ਨੂੰ ਅੰਤਰ ਕੋਰੀਆਈ ਸ਼ਿਖ਼ਰ ਵਾਰਤਾ ਦੌਰਾਨ ਕੋਰੀਆਈ ਪ੍ਰਾਯਦੀਪ ਵਿਚ ਇਕ ਸਥਾਈ ਸ਼ਾਂਤੀ ਸਮਝੌਤੇ ਅਤੇ ਪੂਰਨ ਪਰਮਾਣੂ ਹਥਿਆਰਬੰਦੀ 'ਤੇ ਸਹਿਮਤੀ ਪ੍ਰਗਟਾਈ ਸੀ।

Trump Gives Thanks to Korean Leaders on Historical meetingTrump Gives Thanks to Korean Leaders on Historical meeting

ਟਰੰਪ ਨੇ ਉਤਰ ਕੋਰੀਆ 'ਤੇ ਜ਼ਿਆਦਾਤਰ ਦਬਾਅ ਮੁਹਿੰਮ ਵਿਚ ਸਾਥ ਦੇਣ ਲਈ ਏਂਜੇਲਾ ਮਾਰਕਲ ਦਾ ਵੀ ਧੰਨਵਾਦ ਕੀਤਾ।  

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement