ਇਟਲੀ ਨੂੰ ਆਜ਼ਾਦੀ ਦਿਵਾਉਣ ਲਈ 8500 ਸਿੱਖ ਫ਼ੌਜੀ ਹੋਏ ਸਨ ਸ਼ਹੀਦ

By : GAGANDEEP

Published : Apr 28, 2023, 7:34 am IST
Updated : Apr 28, 2023, 7:34 am IST
SHARE ARTICLE
photo
photo

ਇਟਲੀ ਦੇ ਆਜ਼ਾਦੀ ਦਿਵਸ ਮੌਕੇ ਸਿੱਖ ਫ਼ੌਜੀਆਂ ਨੂੰ ਕੀਤਾ ਗਿਆ ਯਾਦ

 

ਮਿਲਾਨ (ਦਲਜੀਤ ਮੱਕੜ): ਇਟਲੀ ਦੇ ਆਜ਼ਾਦੀ ਦਿਵਸ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ)  ਇਟਲੀ ਵਲੋਂ  ਇਟਲੀ ਦੇ ਸ਼ਹਿਰ ਲੁਸਾਰਾ ਵਿਖੇ 25 ਅਪ੍ਰੈਲ ਨੂੰ ਅਤੇ ਕਮੂਨੇ ਦੀ ਲੁਸਾਰਾ ਵਲੋਂ ਕਰਵਾਏ ਆਜ਼ਾਦੀ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰੀ ਭਰੀ।  ਇਸ  ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿਥੀਪਾਲ ਸਿੰਘ ਨੇ ਦਸਿਆ ਕਿ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਦੇ ਮੈਂਬਰਾਂ ਦੁਆਰਾ ਇਟਲੀ ਦੇ ਆਜ਼ਾਦੀ ਦਿਵਸ ਮੌਕੇ ਦੂਸਰੇ ਸੰਸਾਰ ਯੁੱਧ ਦੇ ਸਹੀਦਾਂ ਦੀਆਂ ਵੱਖ ਵੱਖ ਯਾਦਗਾਰਾਂ ’ਤੇ ਹੋਏ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰੀ ਭਰੀ ਗਈ।

ਸਮਾਗਮ ਦੀ ਸ਼ੁਰੂਆਤ ਵਿਚ ਲੁਸਾਰੇ ਤੋਂ ਅਰਦਾਸ ਕਰ ਕੇ ਵੱਖ-ਵੱਖ ਸਥਾਨਾਂ  ਹੁੰਦਾ ਹੋਇਆ ਵਾਪਸ ਲੁਸਾਰੇ ਪਹੁੰਚ ਕੇ ਸਿੰਦਕੋ ਈ ਸੋਟੀਲੀ ਅਤੇ  ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਵਲੋਂ ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਬਾਅਦ ਵਿਚ ਸਿੰਦਕੋ ਨੇ ਅਪਣੇ  ਭਾਸ਼ਨ ਵਿਚ ਆਏ ਲੋਕਾਂ ਨੂੰ ਦਸਿਆ ਕਿ ਸਿੱਖਾਂ ਦਾ ਇਟਲੀ ਨੂੰ ਆਜ਼ਾਦ ਕਰਵਾਉਣ  ਵਿਚ  ਬਹੁਤ ਵੱਡਾ ਯੋਗਦਾਨ ਹੈ।

ਸਾਡੇ ਮੁਲਕ ਨੂੰ ਆਜ਼ਾਦੀ ਦਿਵਾਉਣ ਲਈ 8500  ਫ਼ੌਜੀਆਂ ਨੇ ਸ਼ਹੀਦੀਆਂ ਦਿਤੀਆਂ ਹਨ। ਸਾਨੂੰ ਇਨ੍ਹਾਂ ਸਤਿਕਾਰ ਦਾ  ਕਰਨਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿਚ ਆਏ ਲੋਕਾਂ ਨੂੰ ਯਾਦਗਾਰਾਂ ਵਾਲੇ ਕੈਲੰਡਰ ਬਾਰੇ ਜਾਣਕਾਰੀ ਦਿਤੀ ਗਈ।  ਇਸ ਸਮਾਗਮ ਵਿੱਚ  ਸਾਮਲ ਹੋਣ ਵਾਲਿਆਂ ਵਰਲਡ ਸਿੱਖ  ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦੇ ਮੈਂਬਰ ਸਤਿਨਾਮ ਸਿੰਘ, ਇਕਬਾਲ  ਸਿੰਘ ਸੋਢੀ, ਗੁਰਮੇਲ ਸਿੰਘ ਭੱਟੀ, ਜਸਬੀਰ ਸਿੰਘ ਧਨੋਤਾ, ਕੁਲਜੀਤ ਸਿੰਘ, ਗੁਰਦੇਵ ਸਿੰਘ, ਚੈਨ ਸਿੰਘ  ਆਦਿ ਅਤੇ ਕਾਰਾਬੇਨੀ ਮਿਊਸੀਪਲੇ ਇਟਲੀ ਦੇ ਆਜ਼ਾਦੀ ਘੁਲਾਟੀਆਂ ਨੇ ਵੀ ਹਿੱਸਾ ਲਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement