ਈਦ ਦੀ ਛੁੱਟੀ ਮਨਾ ਕੇ ਵਾਪਸ ਆਪਣੇ ਕੰਮ 'ਤੇ ਪਰਤ ਰਹੇ ਕਾਮਿਆਂ ਦੀ ਪਲਟੀ ਕਿਸ਼ਤੀ, 11 ਦੀ ਮੌਤ

By : GAGANDEEP

Published : Apr 28, 2023, 3:27 pm IST
Updated : Apr 28, 2023, 3:27 pm IST
SHARE ARTICLE
photo
photo

ਕਿਸ਼ਤੀ ਵਿਚ ਘੱਟੋ-ਘੱਟ ਸਵਾਰ ਸਨ 78 ਲੋਕ

 

ਜਕਾਰਤਾ: ਇੰਡੋਨੇਸ਼ੀਆ ਦੇ ਪੱਛਮੀ ਸੂਬੇ ਰਿਆਉ ਨੇੜੇ ਸਮੁੰਦਰ ਵਿੱਚ ਯਾਤਰੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਤੋਂ ਵੱਧ ਲਾਪਤਾ ਹੋ ਗਏ। ਇਕ ਬਚਾਅ ਕਰਮਚਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਸਪੀਡ ਬੋਟ, ਐਸਬੀ ਐਵਲਿਨ ਕੈਲਿਸਕਾ 01, ਜ਼ਿਲ੍ਹੇ ਦੀ ਇਕ ਬੰਦਰਗਾਹ ਤੋਂ ਰਵਾਨਾ ਹੋਣ ਤੋਂ ਲਗਭਗ 30 ਮਿੰਟ ਬਾਅਦ ਸੂਬੇ ਦੇ ਇੰਦਰਾਗਿਰੀ ਹਿਲੀਰ ਜ਼ਿਲ੍ਹੇ ਦੇ ਪੁਲਾਉ ਬੁਰੁੰਗ ਵਿਖੇ ਸਮੁੰਦਰ ਵਿੱਚ ਡੁੱਬ ਗਈ।

ਇਕ ਸਮਾਚਾਰ ਏਜੰਸੀ ਵਲੋਂ ਪ੍ਰਾਪਤ ਬਿਆਨ ਵਿਚ ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ ਅਤੇ 9 ਹੋਰਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ ਹੈ।

ਰਿਪੋਰਟ ਮੁਤਾਬਕ ਸਿਦਕਾਰੀਆ ਨੇ ਕਿਹਾ ਕਿ ਮ੍ਰਿਤਕਾਂ ਅਤੇ ਲਾਪਤਾ ਲੋਕਾਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਬਚਾਅ ਦਲ ਨੇ 58 ਲੋਕਾਂ ਨੂੰ ਬਚਾਇਆ। ਰਿਆਊ ਪ੍ਰਾਂਤ ਵਿੱਚ ਖੋਜ ਅਤੇ ਬਚਾਅ ਦਫ਼ਤਰ ਦੇ ਇੱਕ ਪ੍ਰੈਸ ਅਧਿਕਾਰੀ, ਕੁਕੂਹ ਵਿਡੋਡੋ ਨੇ ਫੋਨ ਰਾਹੀਂ ਸਿਨਹੂਆ ਨੂੰ ਦੱਸਿਆ ਕਿ ਕਿਸ਼ਤੀ 'ਚ ਬਹੁਤ ਜ਼ਿਆਦਾ ਭੀੜ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement