ਇਸ ਵਿਅਕਤੀ ਨੇ 37 ਘੰਟੇ ਇੰਟਰਵਿਊ ਲੈ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ

By : GAGANDEEP

Published : Apr 28, 2023, 9:19 am IST
Updated : Apr 28, 2023, 12:18 pm IST
SHARE ARTICLE
photo
photo

ਕਈ ਦੇਸ਼ਾਂ ਦੇ 137 ਲੋਕਾਂ ਦਾ ਲਿਆ ਇੰਟਰਵਿਊ

 

ਅਮਰੀਕਾ ਦੇ ਇੱਕ ਪੋਡਕਾਸਟਰ ਰੌਬ ਓਲੀਵਰ ਨੇ 37 ਘੰਟੇ, 44 ਮਿੰਟ ਅਤੇ 17 ਸੈਕਿੰਡ ਤੱਕ ਲਗਾਤਾਰ 137 ਲੋਕਾਂ ਦੀ ਇੰਟਰਵਿਊ ਕਰਕੇ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ ਹੈ। ਓਲੀਵਰ ਨੂੰ 1993 ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਸਰੀਰ ਦੇ ਹੇਠਲੇ ਹਿੱਸੇ ਤੋਂ ਅਧਰੰਗ ਹੋ ਗਿਆ ਸੀ

2021 ਵਿੱਚ ਉਸਨੇ ਮੈਡੀਕਲ ਪੇਸ਼ੇਵਰਾਂ ਅਤੇ ਮਰੀਜ਼ਾਂ ਨਾਲ ਸਿਹਤ ਸੰਭਾਲ ਪ੍ਰਣਾਲੀ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਬਾਰੇ ਚਰਚਾ ਕਰਨ ਦੇ ਉਦੇਸ਼ ਨਾਲ ਹੈਲਥਕੇਅਰ 'ਤੇ ਪੋਡਕਾਸਟ ਦੀ ਸ਼ੁਰੂਆਤ ਕੀਤੀ। ਇੰਟਰਵਿਊ ਦੌਰਾਨ, ਉਸਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਭਾਰਤ ਅਤੇ ਸਕਾਟਲੈਂਡ ਦੇ ਡਾਕਟਰਾਂ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇੰਟਰਵਿਊ ਦੌਰਾਨ ਹਰ ਘੰਟੇ ਪੰਜ ਮਿੰਟ ਦਾ ਬ੍ਰੇਕ ਲੈਣ ਦੀ ਇਜਾਜ਼ਤ ਦਿੱਤੀ ਗਈ। ਉਸ ਨੇ ਅੱਠ ਘੰਟੇ ਦਾ ਪਿਛਲਾ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement