Vancouver Car Accident: ਵੈਨਕੂਵਰ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 11 ਹੋਈ, 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ
Published : Apr 28, 2025, 11:55 am IST
Updated : Apr 28, 2025, 11:55 am IST
SHARE ARTICLE
Vancouver car accident News in punjabi
Vancouver car accident News in punjabi

Vancouver Car Accident: ਫਿਲੀਪੀਨਜ਼ ਭਾਈਚਾਰੇ 'ਚ ਸੋਗ ਦੀ ਲਹਿਰ

Vancouver Car Accident News in punjabi-ਸ਼ਨੀਵਾਰ ਦੀ ਰਾਤ ਨੂੰ ਵੈਨਕੂਵਰ ਦੇ ਦੱਖਣੀ ਇਲਾਕੇ 'ਚ ਫ਼ਰੇਜਰ  ਸਟਰੀਟ ਅਤੇ 141 ਐਵਨਿਊ ਨੇੜੇ ਲਾਪੂ ਲਾਪੂ ਸਮਾਗਮ 'ਚ ਸ਼ਿਰਕਤ ਕਰਨ ਲਈ ਇਕੱਤਰ ਹੋਏ ਫਿਲੀਪੀਨਜ਼ ਭਾਈਚਾਰੇ ਦੇ ਲੋਕਾਂ ਦੀ ਭੀੜ 'ਤੇ ਇੱਕ ਐਸ. ਯੂ .ਵੀ .ਕਾਰ ਚਾਲਕ ਵੱਲੋਂ ਕਾਰ ਚੜਾ ਦਿੱਤੇ ਜਾਣ ਕਾਰਨ ਵਾਪਰੇ ਇੱਕ ਦਰਦਨਾਕ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 11 ਹੋ ਗਈ ਹੈ।

ਬੀਤੇ ਦਿਨ ਵਾਪਰੀ ਇਸ ਘਟਨਾ ਤੋਂ ਮਗਰੋਂ ਪੁਲਿਸ ਵੱਲੋਂ ਇਸ ਹਾਦਸੇ 'ਚ ਕੁੱਲ 9 ਲੋਕਾਂ ਦੇ ਮਾਰੇ ਜਾਣ ਅਤੇ ਕਈ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਪਰੰਤੂ ਵਧੇਰੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਨ੍ਹਾਂ 'ਚੋ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਜਾਣ ਦੀ  ਸੂਚਨਾ ਹੈ|

ਮ੍ਰਿਤਕਾਂ 'ਚ 5 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ 65 ਸਾਲ ਦੀ ਉਮਰ ਦੇ ਲੋਕ ਵੀ ਸ਼ਾਮਿਲ ਦੱਸੇ ਜਾ ਰਹੇ ਹਨ। ਵੈਨਕੂਵਰ ਪੁਲਿਸ ਦੇ ਅੰਤਰਿਮ ਮੁਖੀ ਸਟੀਵ ਰਾਈ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਿਸੇ ਅਤਿਵਾਦੀ ਘਟਨਾ ਨਾਲ ਸੰਬੰਧਿਤ ਹੋਣ ਤੋਂ ਇਨਕਾਰ ਕੀਤਾ। ਇਸ ਘਟਨਾ ਦੇ ਦੋਸ਼ੀ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਥਾਨਕ ਫਿਲੀਪੀਨ ਭਾਈਚਾਰੇ ਦੇ ਲੋਕ ਇਸ ਘਟਨਾ ਨਾਲ ਡੂੰਘੇ ਸਦਮੇ 'ਚ ਹਨ| 
                                                                                                         

ਵੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ

( For more news apart from, 'Vancouver car accident News in punjabi ' Says PM Sharif,’ Stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement