
ਸਪੇਨ ਦੀ ਅਤਿ ਦਖਣਪੰਥੀ ਪਾਰਟੀ ਪੋਡੇਮੋਸ ਨੇ ਕਿਹਾ ਹੈ ਕਿ ਉਸ ਦੇ ਨੇਤਾ ਨੇ ਆਲੀਸ਼ਾਨ ਘਰ ਖ਼ਰੀਦਣ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਪਾਰਟੀ...........
ਮੈਡਰਿਡ : ਸਪੇਨ ਦੀ ਅਤਿ ਦਖਣਪੰਥੀ ਪਾਰਟੀ ਪੋਡੇਮੋਸ ਨੇ ਕਿਹਾ ਹੈ ਕਿ ਉਸ ਦੇ ਨੇਤਾ ਨੇ ਆਲੀਸ਼ਾਨ ਘਰ ਖ਼ਰੀਦਣ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਪਾਰਟੀ ਦੇ ਅੰਦਰ ਵਿਸ਼ਵਾਸ ਮਤ ਜਿੱਤ ਲਿਆ ਹੈ। ਪੋਡੇਮੋਸ ਪਾਰਟੀ ਦੇ ਨੇਤਾ ਪਾਬਲੋ ਇਗਲੇਸਿਅਸ ਅਤੇ ਉਨ੍ਹਾਂ ਦੀ ਪਤਨੀ ਨੇ 68.4 ਫ਼ੀਸਦੀ ਮਤ ਹਾਸਲ ਕਰਕੇ ਵਿਸ਼ਵਾਸ ਮਤ ਜਿੱਤ ਲਿਆ। ਇਸਦੇ ਲਈ ਕਰੀਬ 190,000 ਮਤ ਪਏ ਸਨ। ਉਨ੍ਹਾਂ ਦੀ ਪਤਨੀ ਇਰੀਨ ਮੋਂਟੇਰੋ ਪੋਡੇਮੋਸ ਪਾਰਟੀ ਦੀ ਸੰਸਦੀ ਬੁਲਾਰਾ ਹੈ।
Irene Monteroਪਾਰਟੀ ਦੇ ਸੰਗਠਨ ਸਕੱਤਰ ਨੇ ਕੱਲ ਇਕ ਫੇਸਬੁਕ ਪੋਸਟ ਵਿਚ ਕਿਹਾ ਕਿ ਪਤੀ-ਪਤਨੀ ਦੀ ਭੂਮਿਕਾ ਵਿਰੁਧ 31.6 ਫ਼ੀਸਦੀ ਵੋਟ ਪਏ। ਪਾਰਟੀ ਦੇ ਕਰੀਬ 500,000 ਮੈਂਬਰ ਮੰਗਲਵਾਰ ਤੋਂ ਕੱਲ ਤਕ ਆਨਲਾਈਨ ਵੋਟ ਕਰ ਸਕਦੇ ਸਨ। ਇਹ ਵੋਟਿੰਗ ਪਤੀ-ਪਤਨੀ ਦੀ ਭੂਮਿਕਾ ਨੂੰ ਲੈ ਕੇ ਹੋਈ ਸੀ। (ਏਜੰਸੀ)