
ਕੈਨੇਡਾ ਦੀ ਕੰਪਨੀ ਸੈਨੋਟਾਈਜ਼ ਦਾ ਇਕ ਨੇਜ਼ਲ ਸਪਰੇਅ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਹੈ।
ਔਟਵਾ: ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਫ਼ੈਲ ਚੁੱਕਾ ਹੈ ਅਤੇ ਹੁਣ ਇਸ ਵਾਇਰਸ ਦੇ ਖ਼ਾਤਮੇ ਲਈ ਵੱਡੇ ਪੱਧਰ ਉਤੇ ਕੋਰੋਨਾ ਮਾਰੂ ਟੀਕੇ ਵੀ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਹੁਣ ਤਕ ਵੈਕਸੀਨੇਸ਼ਨ ਹੀ ਕੋਰੋਨਾ ਨਾਲ ਲੜਨ ਦਾ ਸੱਭ ਤੋਂ ਅਸਰਦਾਰ ਹਥਿਆਰ ਮੰਨਿਆ ਜਾ ਰਿਹਾ ਹੈ, ਪਰ ਭਾਰਤ ਜਿਹੀ ਵੱਡੀ ਆਬਾਦੀ ਵਾਲੇ ਦੇਸ਼ ਵਿਚ ਇੰਨੀ ਜਲਦੀ ਸਾਰਿਆਂ ਨੂੰ ਵੈਕਸੀਨ ਨਹੀਂ ਲਗਾਈ ਜਾ ਸਕਦੀ।
Coronavirus
ਇਸ ਵਿਚਾਲੇ ਕੈਨੇਡਾ ਦੀ ਕੰਪਨੀ ਸੈਨੋਟਾਈਜ਼ ਦਾ ਇਕ ਨੇਜ਼ਲ ਸਪਰੇਅ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਹੈ। ਸੈਨੋਟਾਈਜ਼ ਦਾ ਦਾਅਵਾ ਹੈ ਕਿ ਇਹ ਨੇਜ਼ਲ ਸਪਰੇਅ ਬ੍ਰਿਟੇਨ ਅਤੇ ਨਿਊਜ਼ੀਲੈਂਡ ਵਿਚ ਕਲੀਨੀਕਲ ਟਰਾਇਲ ਦੇ ਪ੍ਰੋਸੈਸ ਤੋਂ ਗੁਜ਼ਰ ਚੁੱਕਾ ਹੈ ਜਿਸ ਵਿਚ ਇਹ 99 ਫ਼ੀ ਸਦੀ ਅਸਰਦਾਰ ਰਿਹਾ।
Nasal Spray
ਇਹ ਨੇਜ਼ਲ ਸਪਰੇਅ ਕਿਵੇਂ ਕੰਮ ਕਰਦਾ ਹੈ ਅਤੇ ਭਾਰਤ ਵਿਚ ਕਦੋਂ ਤਕ ਆ ਜਾਵੇਗਾ? ਕੀਮਤ ਕਿੰਨੀ ਹੋਵੇਗੀ? ਅਜਿਹੇ ਕੁੱਝ ਸਵਾਲਾਂ ਨੂੰ ਲੈ ਕੇ ਕੰਪਨੀ ਦੀ ਫ਼ਾਊਂਡਰ ਗਿਲੀ ਰੇਗਵੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨੇਜ਼ਲ ਸਪਰੇਅ ਦੀ ਟੈਸਟਿੰਗ ਅਸੀਂ ਅਪਣੀ ਲੈਬ ਵਿਚ ਕਰਨ ਤੋਂ ਬਾਅਦ ਇਸ ਦੇ ਮੈਨੂਫੈਕਚਰਿੰਗ ਫ਼ਾਰਮੂਲੇ ਨੂੰ ਯੂਐਸ ਦੀ ਉਟਾਹ ਯੂਨੀਵਰਸਿਟੀ ਵਿਚ ਭੇਜਿਆ। ਉਥੇ ਯੂਨੀਵਰਸਿਟੀ ਦੇ ਐਂਟੀ ਵਾਇਰਲ ਇੰਸਟੀਚਿਊਟ ਨੇ ਲੈਬ ਟੈਸਟ ਕਰਨ ਤੋਂ ਬਾਅਦ ਇਸ ਨੂੰ 99 ਨਹੀਂ ਬਲਕਿ 99.9 ਫ਼ੀ ਸਦੀ ਪ੍ਰਭਾਵੀ ਦਸਿਆ।
Nasal Spray
ਉਨ੍ਹਾਂ ਦਸਿਆ ਕਿ ਅਸੀਂ ਸ਼ੋਧ ਲਈ ਦੋ ਗਰੁਪ ਬਣਾਏ। ਇਕ ਨੂੰ ਪਲੇਸਿਬੋ ਯਾਨੀ ਕੋਈ ਆਮ ਨੇਜ਼ਲ ਸਪਰੇਅ ਦਿਤਾ ਅਤੇ ਦੂਜੇ ਨੂੰ ਸੈਨੋਟਾਈਜ਼ ਨੇਜ਼ਲ ਸਪਰੇਅ ਦਿਤਾ। ਗਰੁਪ ਵਿਚ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਸ ਨੂੰ ਕੀ ਦਿਤਾ ਗਿਆ । ਅਸੀਂ ਦੇਖਿਆ ਕਿ 24 ਘੰਟੇ ਅੰਦਰ ਸੈਨੋਟਾਈਜ਼ ਨੇਜ਼ਲ ਸਪਰੇਅ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਵਿਚ 95 ਪ੍ਰਤੀਸ਼ਤ ਤਕ ਵਾਇਰਲ ਲੋਡ ਘੱਟ ਹੋ ਗਿਆ ਜਦ ਕਿ 3 ਦਿਨ ਦੇ ਅੰਦਰ 99 ਪ੍ਰਤੀਸ਼ਤ ਵਾਇਰਲ ਲੋਡ ਘੱਟ ਹੋ ਗਿਆ। ਇਹ ਸਾਰੇ ਕੋਵਿਡ ਪਾਜ਼ੀਟਿਵ ਲੋਕ ਸਨ। ਇਹ ਨਤੀਜਾ ਕੌਮਾਂਤਰੀ ਪੱਧਰ ’ਤੇ ਮਸ਼ਹੂਰ ਜਰਨਲ ਆਫ਼ ਇਨਫੈਕਸ਼ਨ ਵਿਚ ਆਲਰੇਡੀ ਪਬਲਿਸ਼ ਹੋ ਚੁੱਕਾ ਹੈ।