Gaza News: ਗਾਜ਼ਾ ’ਚ ਭੋਜਨ ਲਈ ਸਹਾਇਤਾ ਕੇਂਦਰ ’ਤੇ ਇਕੱਠੀ ਹੋਈ ਭੀੜ ’ਚ ਮਈ ਭਾਜੜ, 3 ਮੌਤਾਂ
Published : May 28, 2025, 8:37 pm IST
Updated : May 28, 2025, 8:37 pm IST
SHARE ARTICLE
Gaza News: 3 killed in stampede at food aid center in Gaza
Gaza News: 3 killed in stampede at food aid center in Gaza

ਅਕਾਲ ਕੰਢੇ ਗਾਜ਼ਾ, ਰੋਟੀ ਨੂੰ ਤਰਸੇ ਫ਼ਲਸਤੀਨੀ

ਦੀਰ ਅਲ-ਬਲਾਹ, ਗਾਜ਼ਾ ਪੱਟੀ : ਗਾਜ਼ਾ ਵਿਚ ਇਕ ਇਜ਼ਰਾਈਲੀ ਅਤੇ ਅਮਰੀਕਾ-ਸਮਰਥਤ ਫ਼ਾਊਂਡੇਸ਼ਨ ਦੁਆਰਾ ਸਥਾਪਤ ਕੀਤੇ ਗਏ ਇਕ ਨਵੇਂ ਸਹਾਇਤਾ ਵੰਡ ਕੇਂਦਰ ਵਿਚ ਇਕੱਠੀ ਹੋਈ ਭੀੜ ’ਤੇ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ ਜਿਸ ਵਿਚ ਘੱਟੋ-ਘੱਟ 3 ਫ਼ਲਸਤੀਨੀ ਨਾਗਰਿਕ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖ਼ਮੀ ਹੋ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।

ਮੰਗਲਵਾਰ ਨੂੰ ਫ਼ਲਸਤੀਨੀਆਂ ਦੀ ਇਕ ਭੀੜ ਨੇ ਇਕ ਸਹਾਇਤਾ ਵੰਡ ਕੇਂਦਰ ’ਤੇ ਕਬਜ਼ਾ ਕਰ ਲਿਆ। ਭੀੜ ਬੈਰੀਕੇਡਾਂ ਨੂੰ ਤੋੜ ਕੇ ਲੰਘ ਗਈ ਅਤੇ ਐਸੋਸੀਏਟਿਡ ਪ੍ਰੈੱਸ (ਏਪੀ) ਦੇ ਇਕ ਰਿਪੋਰਟਰ ਨੇ ਇਜ਼ਰਾਈਲੀ ਟੈਂਕਾਂ ਤੋਂ ਗੋਲੀਆਂ ਦੀ ਆਵਾਜ਼ ਸੁਣੀ ਅਤੇ ਇਕ ਫ਼ੌਜੀ ਹੈਲੀਕਾਪਟਰ ਨੂੰ ਗੋਲੀਬਾਰੀ ਕਰਦੇ ਦੇਖਿਆ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀਬਾਰੀ ਵਿਚ ਇਜ਼ਰਾਈਲੀ ਫ਼ੌਜ ਸ਼ਾਮਲ ਸੀ ਜਾਂ ਨਿਜੀ ਸੁਰੱਖਿਆ ਗਾਰਡ ਜਾਂ ਕੋਈ ਹੋਰ ਸ਼ਾਮਲ ਸੀ। ਫ਼ਾਊਂਡੇਸ਼ਨ ਨੇ ਕਿਹਾ ਕਿ ਉਸ ਦੇ ਸੁਰੱਖਿਆ ਗਾਰਡਾਂ ਨੇ ਭੀੜ ’ਤੇ ਗੋਲੀਬਾਰੀ ਨਹੀਂ ਕੀਤੀ ਪਰ ਕਾਰਵਾਈ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਪਿੱਛੇ ਹਟ ਗਏ। ਇਜ਼ਰਾਈਲ ਨੇ ਕਿਹਾ ਕਿ ਉਸ ਦੇ ਸੈਨਿਕਾਂ ਨੇ ਨੇੜਲੇ ਖੇਤਰ ਵਿਚ ਚੇਤਾਵਨੀ ਲਈ ਗੋਲੀਆਂ ਚਲਾਈਆਂ।

ਫਲਸਤੀਨੀ ਇਲਾਕਿਆਂ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਦੇ ਮੁਖੀ ਅਜੀਤ ਸੁਨਾਘੇ ਨੇ ਪਹਿਲਾਂ ਜੇਨੇਵਾ ਵਿਚ ਪੱਤਰਕਾਰਾਂ ਨੂੰ ਦਸਿਆ ਕਿ 47 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਹਨ। ਗਾਜ਼ਾ ਦੇ ਦੱਖਣੀ ਸ਼ਹਿਰ ਰਫਾਹ ਦੇ ਬਾਹਰ ਵੰਡ ਕੇਂਦਰ ਇਕ ਦਿਨ ਪਹਿਲਾਂ ਗਾਜ਼ਾ ਹਿਊਮੈਨਟੇਰੀਅਨ ਫ਼ਾਊਂਡੇਸ਼ਨ (ਜੀਐਚਐਫ਼) ਦੁਆਰਾ ਖੋਲ੍ਹਿਆ ਗਿਆ ਸੀ, ਜਿਸ ਨੂੰ ਇਜ਼ਰਾਈਲ ਦੁਆਰਾ ਸਹਾਇਤਾ ਕਾਰਜਾਂ ਨੂੰ ਸੰਭਾਲਣ ਲਈ ਨਿਯੁਕਤ ਕੀਤਾ ਗਿਆ ਹੈ।

ਸੰਯੁਕਤ ਰਾਸ਼ਟਰ ਅਤੇ ਹੋਰ ਮਾਨਵਤਾਵਾਦੀ ਸੰਗਠਨਾਂ ਨੇ ਨਵੀਂ ਵਿਵਸਥਾ ਨੂੰ ਇਹ ਕਹਿੰਦੇ ਹੋਏ ਖ਼ਾਰਜ ਕਰ ਦਿਤਾ ਕਿ ਇਹ ਗਾਜ਼ਾ ਦੇ 23 ਲੱਖ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਸਮਰੱਥ ਨਹੀਂ ਹੋਵੇਗੀ ਅਤੇ ਇਹ ਇਜ਼ਾਈਲ ਨੂੰ ਆਬਾਦੀ ਨੂੰ ਕਾਬੂ ਕਰਨ ਲਈ ਭੋਜਨ ਨੂੰ ਹਥਿਆਰ ਦੇ ਰੂਪ ਵਿਚ ਵਰਤਣ ਦਾ ਮੌਕਾ ਦੇਵੇਗੀ। ਉਨ੍ਹਾਂ ਕਿਹਾ ਕਿ ਇਜ਼ਰਾਈਲੀ ਫ਼ੌਜਾਂ ਅਤੇ ਸਪਲਾਈ ਦੀ ਮੰਗ ਕਰ ਰਹੇ ਲੋੜਵੰਦ ਲੋਕਾਂ ਵਿਚਕਾਰ ਝੜਪਾਂ ਦੇ ਜੋਖ਼ਮ ਬਾਰੇ ਵੀ ਚੇਤਾਵਨੀ ਦਿਤੀ। ਇਜ਼ਰਾਈਲ ਵਲੋਂ ਅਪਣੀ ਸਰਹੱਦ ਬੰਦ ਕਰਨ ਤੋਂ ਲਗਭਗ ਤਿੰਨ ਮਹੀਨੇ ਬਾਅਦ, ਗਾਜ਼ਾ ਅਕਾਲ ਦੇ ਕੰਢੇ ’ਤੇ ਹੈ ਅਤੇ ਫਲਸਤੀਨੀ ਭੋਜਨ ਲਈ ਤਰਸ ਰਹੇ ਹਨ।
ਇਜ਼ਰਾਈਲ ਦੇ ਪ੍ਰਧਾਨ ਮੰਤੀ ਬੇਂਜ਼ਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਕਿਹਾ ਕਿ ਵੰਡ ਕੇਂਦਰ ਵਿਚ ‘ਕੁੱਝ ਸਮੇਂ ਲਈ ਹਾਲਾਤ ਕਾਬੂ ਵਿਚ ਨਹੀਂ ਸਨ।’ ਉਨ੍ਹਾਂ ਕਿਹਾ ਕਿ ‘ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਇਸ ਨੂੰ ਕੰਟਰੋਲ ਕਰ ਲਿਆ ਹੈ।’’

Location: Israel, Jerusalem

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement