Erica Stanford News: ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਨੇ ਭਾਰਤੀਆਂ 'ਤੇ ਕੀਤੀ ਇਤਰਾਜ਼ਯੋਗ ਟਿੱਪਣੀ
Published : May 28, 2025, 8:31 am IST
Updated : May 28, 2025, 8:31 am IST
SHARE ARTICLE
New Zealand Immigration Minister Erica Stanford news in punjabi
New Zealand Immigration Minister Erica Stanford news in punjabi

Erica Stanford News: 'ਮੈਂ ਭਾਰਤੀਆਂ ਦੇ ਈਮੇਲ ਦਾ ਜਵਾਬ ਨਹੀਂ ਦਿੰਦੀ ਅਤੇ ਇਸ ਨੂੰ ਸਪੈਮ ਦੇ ਬਰਾਬਰ ਮੰਨਦੀ ਹੈ'- ਏਰਿਕਾ ਸਟੈਨਫੋਰਡ

New Zealand Immigration Minister Erica Stanford news:  ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫ਼ੋਰਡ ਨੇ ਭਾਰਤੀਆਂ ਬਾਰੇ ਇਕ ਵਿਵਾਦਤ ਟਿੱਪਣੀ ਕੀਤੀ। ਇਸ ਟਿੱਪਣੀ ਤੋਂ ਬਾਅਦ, ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਵਿਵਾਦਾਂ ਵਿਚ ਘਿਰ ਗਈ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਉਹ ਕਦੇ ਵੀ ਭਾਰਤੀਆਂ ਦੁਆਰਾ ਭੇਜੇ ਗਏ ਈਮੇਲ ਨਹੀਂ ਖੋਲ੍ਹਦੀ ਅਤੇ ਇਸਨੂੰ ਸਪੈਮ ਦੇ ਬਰਾਬਰ ਮੰਨਦੀ ਹੈ।

ਉਨ੍ਹਾਂ ਨੇ ਕਿਹਾ, ਮੈਂ ਅਧਿਕਾਰਤ ਸੂਚਨਾ ਐਕਟ ਅਧੀਨ ਕੰਮ ਕਰਦੀ ਹਾਂ। ਮੈਂ ਇਹ ਯਕੀਨੀ ਬਣਾਉਂਦੀ ਹਾਂ ਕਿ ਸਾਰੀ ਜਾਣਕਾਰੀ ਲੋਕਾਂ ਲਈ ਉਪਲਬਧ ਹੋਵੇ, ਜੋ ਮੈਨੂੰ ਆਪਣੇ ਸੰਸਦੀ ਈਮੇਲ ਤੋਂ ਭੇਜਣੀ ਪੈਂਦੀ ਹੈ। ਉਨ੍ਹਾਂ ਕਿਹਾ, ‘‘ਮੈਂ ਮੰਨਦੀ ਹਾਂ ਕਿ ਮੈਨੂੰ ਬਹੁਤ ਸਾਰੇ ਈਮੇਲ ਮਿਲਦੇ ਹਨ। ਉਦਾਹਰਣ ਵਜੋਂ, ਮੈਨੂੰ ਭਾਰਤ ਵਿਚ ਲੋਕਾਂ ਤੋਂ ਇਮੀਗ੍ਰੇਸ਼ਨ ਬਾਰੇ ਸਲਾਹ ਮੰਗਣ ਵਾਲੇ ਬਹੁਤ ਸਾਰੇ ਈਮੇਲ ਆਉਂਦੇ ਹਨ ਅਤੇ ਮੈਂ ਕਦੇ ਵੀ ਉਨ੍ਹਾਂ ਈਮੇਲਾਂ ਦਾ ਜਵਾਬ ਨਹੀਂ ਦਿੰਦੀ।

ਮੈਂ ਉਨ੍ਹਾਂ ਸਾਰੀਆਂ ਈਮੇਲਾਂ ਨੂੰ ਸਪੈਮ ਮੰਨਦੀ ਹਾਂ।’’ ਇਮੀਗ੍ਰੇਸ਼ਨ ਮੰਤਰੀ ਦੀ ਟਿੱਪਣੀ ਤੋਂ ਬਾਅਦ, ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਿਯੰਕਾ ਰਾਧਾਕ੍ਰਿਸ਼ਨਨ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਸੰਸਦ ਮੈਂਬਰ ਪ੍ਰਿਯੰਕਾ ਰਾਧਾਕ੍ਰਿਸ਼ਨਨ ਨੇ ਕਿਹਾ, ‘‘ਅਜਿਹੀਆਂ ਟਿੱਪਣੀਆਂ ਭਾਰਤੀ ਭਾਈਚਾਰੇ ਵਿਰੁਧ ਇਕ ਨਕਾਰਾਤਮਕ ਰੂੜ੍ਹੀਵਾਦੀ ਸੋਚ ਨੂੰ ਉਤਸ਼ਾਹਤ ਕਰਦੀਆਂ ਹਨ।’’ ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਨੇ ਸਪੱਸ਼ਟੀਕਰਨ ਦਿਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ।

(For more news apart from 'New Zealand Immigration Minister Erica Stanford news in punjabi’ latest news latest news, stay tune to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement